🔥 TRENDING IMD Issues Heavy to Very Heavy Rain Wa... Organizations in Jalandhar protest sus... Jantar Mantar2.0 Protest सरपंच का चुनाव ग्रामपंचायत સુરત-ઉદયપુર ભારત એક્સપ્રેસ ૪ ઓક્ટોબરથી... Mahadhanpur में गांधी चबूतरे और सार्वज...
03 Oct 2026•
ગુજરાતી मराठी ਪੰਜਾਬੀ বাংলা
ਅਬੋਹਰ ਬਾਈਪਾਸ ਸੀਵਰੇਜ ਠੇਕੇਦਾਰ ਦੀ ਵਜ੍ਹਾ ਕਰਕੇ ਬਣਿਆ ਮੌ+ਤ ਦਾ ਖੂਹ
ਸੀਵਰੇਜ ਪਾਈਪ ਲਈ ਪੁੱਟੀ ਖਾਈ ਤੇ ਮਲਬੇ ਨੇ ਸੜਕ ਕੀਤੀ ਖਤਮ, ਲੋਕਾਂ ਵੱਲੋਂ ਹਾਲ ਦੁਹਾਈ

ਅਬੋਹਰ ਬਾਈਪਾਸ ਸੀਵਰੇਜ ਠੇਕੇਦਾਰ ਦੀ ਵਜ੍ਹਾ ਕਰਕੇ ਬਣਿਆ ਮੌ+ਤ ਦਾ ਖੂਹ ਸੀਵਰੇਜ ਪਾਈਪ ਲਈ ਪੁੱਟੀ ਖਾਈ ਤੇ ਮਲਬੇ ਨੇ ਸੜਕ ਕੀਤੀ ਖਤਮ, ਲੋਕਾਂ ਵੱਲੋਂ ਹਾਲ ਦੁਹਾਈ

✍️ Reporter: Paras Sharma 🗓 06 Sep 2026, 05:22 PM 👁 47
Watch on: ▶️ YouTube
Share: 💬 WhatsApp 📘 Facebook 𝕏 Post

ਅਬੋਹਰ ਬਾਈਪਾਸ ਸੀਵਰੇਜ ਠੇਕੇਦਾਰ ਦੀ ਵਜ੍ਹਾ ਕਰਕੇ ਬਣਿਆ ਮੌ+ਤ ਦਾ ਖੂਹ ਸੀਵਰੇਜ ਪਾਈਪ ਲਈ ਪੁੱਟੀ ਖਾਈ ਤੇ ਮਲਬੇ ਨੇ ਸੜਕ ਕੀਤੀ ਖਤਮ, ਲੋਕਾਂ ਵੱਲੋਂ ਹਾਲ ਦੁਹਾਈ

ਸ੍ਰੀ ਮੁਕਤਸਰ ਸਾਹਿਬ, 6 ਸਤੰਬਰ
ਇੱਥੋਂ ਦੇ ਬੱਸ ਅੱਡੇ ਕੋਲੋਂ ਅਬੋਹਰ ਰੋਡ ਨੂੰ ਮਿਲਾਉਣ ਵਾਲੇ ਅਬੋਹਰ ਬਾਈਪਾਸ ਦੀ ਹਾਲਤ ਇਸ ਕਦਰ ਮਾੜੀ ਹੈ ਇੱਥੋਂ ਲੰਘਣ ਲੱਗਿਆ ਕਿਸੇ ਵੇਲੇ ਦੀ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਰੀਬ ਦੋ ਕਿਲੋਮੀਟਰ ਦੇ ਇਸ ਟੋਟੇ ਵਿੱਚ ਕਈ ਮਹੀਨੇ ਪਹਿਲਾਂ ਸੀਵਰੇਜ ਦੀ ਪਾਈਪ ਪਾਈ ਸੀ। ਉਸ ਵੇਲੇ ਠੇਕੇਦਾਰ ਵੱਲੋਂ ਪੁੱਟੀ ਖਾਈ ਵਿੱਚ ਮਿੱਟੀ ਨਹੀਂ ਕੁੱਟੀ ਗਈ ਜਿਸ ਕਰਕੇ ਹੈਵੀ ਵਹੀਕਲ ਲੰਘਣ ਅਤੇ ਬਾਰਸ਼ਾਂ ਕਰਕੇ ਹੁਣ ਇਹ ਖਾਈ ਬਹੁਤ ਡੂੰਘੀ ਹੋ ਗਈ ਹੈ। ਇਸਦੇ ਨਾਲ ਹੀ ਵੱਡੀ ਮੁਸੀਬਤ ਇਹ ਬਣੀ ਹੋਈ ਹੈ ਕਿ ਇਸ ਖਾਈ ਨੂੰ ਪੁੱਟਣ ਵੇਲੇ ਸੜਕ ਦਾ ਜੋ ਪੱਥਰ ਤੇ ਮਲਬਾ ਨਿਕਲਿਆ ਸੀ ਉਹ ਵੀ ਠੇਕੇਦਾਰ ਨੇ ਸੜਕ ਦੇ ਉਪਰ ਹੀ ਢੇਰੀ ਕੀਤਾ ਹੋਇਆ ਹੈ। ਇਸ ਤਰ੍ਹਾਂ ਕਿਤੋਂ ਦੋ ਫੁੱਟ ਉਚੀ ਤੇ ਕਿਤੇ ਨੀਵੀਂ ਹੈ। ਇਸ ਤਰ੍ਹਾਂ ਸੜਕ ਦਾ 80 ਪ੍ਰਤੀਸ਼ਤ ਹਿੱਸਾ ਬੇਕਾਰ ਹੋ ਗਿਆ ਹੈ। ਹੁਣ ਲੰਘਣ ਵਾਸਤੇ ਸਿਰਫ ਪੰਜ-ਸੱਤ ਫੁੱਟ ਦੀ ਸੜਕ ਹੀ ਬਚੀ ਹੈ। ਇਸ ਭੀੜੀ ਸੜਕ ਤੋਂ ਤੇਜ਼ ਰਫਤਾਰ ਬੱਸਾਂ, ਘੋੜੇ ਟਰੱਕ, ਦਾਣਾ ਮੰਡੀ ਜਾਣ ਵਾਲੀਆਂ ਟਰਾਲੀਆਂ, ਸਕੂਲ ਵੈਨਾਂ ਅਤੇ ਨਿੱਜੀ ਵਾਹਨ ਲੰਘਦੇ ਹਨ। ਇਹ ਸੜਕ ਬਹੁਤ ਜ਼ਿਆਦਾ ਆਵਾਜਾਈ ਵਾਲੀ ਹੈ। ਖੱਡਿਆਂ ਵਿੱਚ ਅਕਸਰ ਆਟੋ ਰਿਕਸ਼ਾ ਤੇ ਦੋ ਪਹੀਆ ਵਾਹਨ ਡਿੱਗਦੇ ਰਹਿੰਦੇ ਹਨ। ਮਹੱਲਾ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਪੱਛੜੇ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਅੰਗਰੇਜ਼ ਸਿੰਘ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਲੋਕ ਲੰਬੇ ਸਮੇਂ ਤੋਂ ਠੇਕੇਦਾਰ ਅਤੇ ਅਧਿਕਾਰੀਆਂ ਨੂੰ ਸੜਕ ਦਾ ਮਲਬਾ, ਖਾਈ ਵਿੱਚ ਪਾ ਕੇ ਸੜਕ ਪੱਧਰੀ ਕਰਨ ਦੀਆਂ ਬੇਨਤੀਆਂ ਕਰ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਦੱਸਿਆ ਕਿ ਹਰ ਰੋਜ਼ ਵਾਹਨ ਪਲਟਦੇ ਹਨ ਤੇ ਲੋਕਾਂ ਦੇ ਸੱਟਾਂ ਲੱਗਦੀਆਂ ਹਨ। ਕਿਸੇ ਸਮੇਂ ਵੀ ਕੋਈ ਗੰਭੀਰ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੇ ਪੀਏ ਵਿੱਕੀ ਜੋ ਕੌਂਸਲਰ ਵੀ ਹੈ, ਨੂੰ ਕਹਿ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਵਾਰਡ ਦੇ ਕੌਂਸਲਰ ਤੇ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਵੀ ਵਿਭਾਗ ਦੇ ਐਕਸੀਅਨ ਅਤੇ ਜੇ ਈ ਨੂੰ ਸੜਕ ਆਰਜ਼ੀ ਤੌਰ ’ਤੇ ਠੀਕ ਕਰਨ ਲਈ ਕਿਹਾ ਕਿ ਪਰ ਅਧਿਕਾਰੀਆਂ ਨੇ ਇਹ ਕਹਿ ਕੇ ਪੱਲਾ ਛਡਾ ਲਿਆ ਕਿ ਅਜੇ ਇਸ ਸੜਕ ਤੇ ਇਕ ਪਾਈਪ ਹੋਰ ਪੈਣੀ ਹੈ। ਲੋਕਾਂ ਨੇ ਰੋਸ ਜਾਹਿਰ ਕੀਤਾ ਕਿ ਮਹੀਨਿਆਂ ਬੱਧੀ ਇਸ ਜਾਨ ਲੇਵਾ ਸੜਕ ਤੋਂ ਉਹ ਕਿਵੇਂ ਲੰਘਣਗੇ ਇਸ ਲਈ ਸੜਕ ਨੂੰ ਤੁਰੰਤ ਠੀਕ ਕੀਤਾ ਜਾਵੇ। ਇਸ ਦੌਰਾਨ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਸੜਕ ਆਰਜ਼ੀ ਤੌਰ ’ਤੇ ਠੀਕ ਕਰਨ ਲਈ ਹਦਾਇਤ ਕਰਨਗੇ।
ਕੈਪਸ਼ਨ- ਮੁਕਤਸਰ ਦੀ ਅਬੋਹਰ ਬਾਈਪਾਸ ਦੀ ਖਸਤਾ ਹਾਲਤ ਬਾਰੇ ਦੱਸਦੇ ਆਪ ਆਗੂ ਅੰਗਰੇਜ਼ ਸਿੰਘ।
📲Get App