🔥 ट्रेंडिंग राज्य के पुलिस थानों में बच्चों की मदद... मुख्यमंत्री ने राज्य में अपराध के खिला... जयपुर में ANTF की कार्रवाई, 100 करोड़... सेवा संकल्प अभियान के तहत विकासखंड स्त... मेघालय के 5.47 लाख ग्रामीण घरों में अब... त्रिपुरा में 27 अक्टूबर से SIR-2026 मत...
03 अक्टू. 2026•
ગુજરાતી मराठी ਪੰਜਾਬੀ বাংলা
ਵਿਧਾਇਕ ਦੇ ਘਰ ਲਾਗੇ ਨਾਮਦੇਵ ਨਗਰ ’ਚ ਪੀਣ ਵਾਲੇ ਪਾਣੀ ’ਚ ਮਿਲ ਰਿਹਾ ਸੀਵਰੇਜ ਦਾ ਗੰਦਾ ਪਾਣੀ

ਵਿਧਾਇਕ ਦੇ ਘਰ ਲਾਗੇ ਨਾਮਦੇਵ ਨਗਰ ’ਚ ਪੀਣ ਵਾਲੇ ਪਾਣੀ ’ਚ ਮਿਲ ਰਿਹਾ ਸੀਵਰੇਜ ਦਾ ਗੰਦਾ ਪਾਣੀ

✍️ रिपोर्टर: Paras Sharma 🗓 31 अग. 2026, 08:54 AM 👁 59
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਵਿਧਾਇਕ ਦੇ ਘਰ ਲਾਗੇ ਨਾਮਦੇਵ ਨਗਰ ’ਚ ਪੀਣ ਵਾਲੇ ਪਾਣੀ ’ਚ ਮਿਲ ਰਿਹਾ ਸੀਵਰੇਜ ਦਾ ਗੰਦਾ ਪਾਣੀ

ਅਧਿਕਾਰੀਆਂ ਦੀ ਆਪਸੀ ਖਿੱਚੋਤਾਣ 'ਚ ਪਿਸ ਰਹੇ ਲੋਕ
ਜਲਘਰ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਚ ਵੀ ਹਲਾਤ ਬਦਤਰ
ਸ੍ਰੀ ਮੁਕਤਸਰ ਸਾਹਿਬ,
ਸ੍ਰੀ ਮੁਕਤਸਰ ਸਾਹਿਬ ਦੇ ਸਭ ਤੋਂ ਪ੍ਰਮੁੱਖ ਅਤੇ ਵਧੀਆ ਇਲਾਕਿਆਂ ਵਿੱਚ ਸ਼ੁਮਾਰ 'ਨਾਮਦੇਵ ਨਗਰ' ਦੇ ਵਾਸੀ ਅੱਜ-ਕੱਲ੍ਹ ਪੀਣ ਵਾਲੇ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਇਲਾਕੇ ਵਿੱਚ ਜਲ ਸਪਲਾਈ ਦੀਆਂ ਪਾਈਪਾਂ ਰਾਹੀਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਅਤੇ ਬਦਬੂਦਾਰ ਪਾਣੀ ਮਿਕਸ ਹੋ ਕੇ ਆ ਰਿਹਾ ਹੈ, ਜਿਸ ਨਾਲ ਇਲਾਕਾ ਵਾਸੀਆਂ ਵਿੱਚ ਭਾਰੀ ਰੋਸ ਅਤੇ ਹਾਹਾਕਾਰ ਮਚੀ ਹੋਈ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਣੀ ਪੀਣ ਦੇ ਤਾਂ ਦੂਰ, ਨਹਾਉਣ-ਧੋਣ ਅਤੇ ਹੋਰ ਘਰੇਲੂ ਕੰਮਾਂ ਦੇ ਵਰਤਣ ਦੇ ਯੋਗ ਵੀ ਨਹੀਂ ਰਿਹਾ। ਜ਼ਿਕਰਯੋਗ ਤੱਥ ਇਹ ਹੈ ਕਿ ਪ੍ਰਭਾਵਿਤ ਖੇਤਰ ਵਿਧਾਇਕ ਜਗਦੀਪ ਸਿੰਘ ਕਕਾ ਬਰਾੜ ਦੀ ਰਿਹਾਇਸ਼ ਅਤੇ ਮੁੱਖ ਜਲ ਘਰ ਤੋਂ ਮਹਿਜ਼ 200 ਮੀਟਰ ਦੀ ਦੂਰੀ ’ਤੇ ਹੈ। ਪਾਈਪਾਂ ਵੀ ਦੋ ਕੁ ਸਾਲ ਪਹਿਲਾਂ ਪਈਆਂ ਹਨ।
📲Get App