🔥 ट्रेंडिंग जोधपुर में 20 करोड़ की जमीन के घोटाले... ਮਾਨਸਾ ਮੋਰਚੇ ''ਚ ਪਹੁੰਚੇ The Great Khali... લિલીયા મોટામાં પી.આઈ.પી.જે. રામાણી દ્વ... વિરમગામ GIDCમાં રબર કિંગ ટાયર કંપનીના... ಜಾಲಹಳ್ಳಿಯಲ್ಲಿ ಇಂದು ಬರಕೋ ಪದ ಬರಕೋ ನಾಟಕ -... ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ...
07 नव. 2026•
ગુજરાતી मराठी ਪੰਜਾਬੀ বাংলা
मनोरंजन

ਸੂਰਿਆਕੁਮਾਰ ਯਾਦਵ ਦੇ ਪਰਿਵਾਰ ਸਮੇਤ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

✍️ रिपोर्टर: Shamsher Singh 🗓 07 नव. 2026, 07:55 PM 👁 18
शेयर करें: 💬 WhatsApp 📘 Facebook 𝕏 Post

ਸੂਰਿਆਕੁਮਾਰ ਯਾਦਵ ਦੇ ਪਰਿਵਾਰ ਸਮੇਤ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਸੂਰਿਆਕੁਮਾਰ ਯਾਦਵ ਦੇ ਪਰਿਵਾਰ ਸਮੇਤ PM ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
‎Friday, Nov 07, 2026 ।
‎ਸਪੋਰਟਸ ਡੈਸਕ : ਭਾਰਤੀ ਟੀ-20 ਕ੍ਰਿਕਟ ਟੀਮ ਦੇ ਪੂਰਵ ਕਪਤਾਨ ਸੂਰਿਆਕੁਮਾਰ ਯਾਦਵ ਨੇ ਆਪਣੀ ਪਤਨੀ ਦੇਵਿਸ਼ਾ ਤੇ ਧੀ ਰਿੱਧੀਮਾ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ 'ਤੇ ਖਾਸ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਇਸ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੀ ਕਰਦਿਆਂ ਲਿਖਿਆ ਕਿ ਦੀਪਾਵਲੀ ਦੇ ਮਾਹੌਲ ਵਿੱਚ 'ਰਾਮ ਅਤੇ ਸਰਯੂ' ਦਾ ਆਗਮਨ ਹੋਇਆ ਹੈ, ਜਿਸ ਨਾਲ ਦੀਵਾਲੀ ਦਾ ਵਾਤਾਵਰਨ ਹੋਰ ਵੀ ਪਾਵਨ ਅਤੇ ਦਿਵਯ ਹੋ ਗਿਆ ਹੈ। ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਬੱਚੀ ਕੋਲੋਂ ਭਜਨ ਵੀ ਸੁਣਿਆ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਿੱਚ ਭਾਰਤੀ ਟੀਮ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਨਿਊਜ਼ੀਲੈਂਡ ਨੂੰ ਹਰਾ ਕੇ ਟੀ-20 ਵਿਸ਼ਵ ਕੱਪ 2026 ਦਾ ਖਿਤਾਬ ਜਿੱਤਿਆ ਸੀ।
‎ਉਨ੍ਹਾਂ ਨੇ 52 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ, ਜਿਨ੍ਹਾਂ ਵਿੱਚੋਂ ਭਾਰਤ ਨੇ 40 ਮੈਚ ਜਿੱਤੇ, 8 ਵਿੱਚ ਹਾਰ ਹੋਈ, 2 ਮੈਚ ਟਾਈ ਰਹੇ ਅਤੇ 2 ਮੈਚਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ। ਉਨ੍ਹਾਂ ਦੀ ਕਪਤਾਨੀ ਹੇਠ ਭਾਰਤੀ ਟੀਮ ਨੇ ਕਦੇ ਵੀ ਕੋਈ ਦੋਪੱਖੀ ਟੀ-20 ਲੜੀ ਜਾਂ ਮਲਟੀ-ਟੀਮ ਟੂਰਨਾਮੈਂਟ ਨਹੀਂ ਗਵਾਇਆ।
📲Get App