कृषि
ਲਓ ਜੀ ਪੰਜਾਬ ’ਚੋਂ NO.1 'ਤੇ ਅੰਮ੍ਰਿਤਸਰ, ਪਰਾਲੀ ਸਾੜਨ ਦੇ ਅੰਕੜਿਆਂ ਨੇੇ ਤੋੜਿਆ ਰਿਕਾਰਡ, 2 ਹਫ਼ਤਿਆਂ 'ਚ...
यहाँ देखें:
▶️ YouTube
ਲਓ ਜੀ ਪੰਜਾਬ ’ਚੋਂ NO.1 'ਤੇ ਅੰਮ੍ਰਿਤਸਰ, ਪਰਾਲੀ ਸਾੜਨ ਦੇ ਅੰਕੜਿਆਂ ਨੇੇ ਤੋੜਿਆ ਰਿਕਾਰਡ,
Saturday, Oct 10, 2026। ਅੰਮ੍ਰਿਤਸਰ (ਸ਼ਮਸ਼ੇਰਸਿੰਘ- ਇਕ ਪਾਸੇ ਜਿੱਥੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਜਾਗਰੂਕ ਕਰਨ ਦੇ ਉਦੇਸ਼ ਨਾਲ ਜਾਗਰੂਕਤਾ ਵੈਨਾਂ ਚਲਾਈਆਂ ਜਾ ਰਹੀਆਂ ਹਨ, ਉਥੇ ਹੀ ਦੂਜੇ ਪਾਸੇ ਝੋਨੇ ਦੀ ਕਟਾਈ ਦੇ ਪਹਿਲੇ ਹਫ਼ਤੇ ’ਚ ਹੀ ਅੰਮ੍ਰਿਤਸਰ ਜ਼ਿਲਾ ਪਰਾਲੀ ਸਾੜਨ ਦੇ ਮਾਮਲੇ ’ਚ ਪੂਰੇ ਪੰਜਾਬ ’ਚ ਨੰਬਰ ਵਨ ’ਤੇ ਆ ਗਿਆ ਹੈ।
ਜਿੱਥੇ ਅੰਮ੍ਰਿਤਸਰ ’ਚ ਇਸ ਸਮੇਂ 59 ਮਾਮਲੇ ਪਰਾਲੀ ਸਾੜਨ ਦੇ ਸਾਹਮਣੇ ਆ ਚੁੱਕੇ ਹਨ, ਤਾਂ ਉਥੇ ਹੀ ਤਰਨਤਾਰਨ ਜ਼ਿਲੇ ’ਚ 28 ਮਾਮਲੇ ਸਾਹਮਣੇ ਆਉਣ ਕਾਰਨ ਤਰਨਤਾਰਨ ਜ਼ਿਲਾ ਦੂਜੇ ਨੰਬਰ ’ਤੇ ਹੈ। ਇਸ ਦੀ ਤੁਲਨਾ ’ਚ ਫ਼ਿਰੋਜ਼ਪੁਰ ਜ਼ਿਲੇ ’ਚ 5 ਕੇਸ ਸਾਹਮਣੇ ਆਉਣ ਕਰਕੇ ਇਹ ਜ਼ਿਲਾ ਤੀਜੇ ਨੰਬਰ ’ਤੇ ਹੈ ਅਤੇ ਗੁਰਦਾਸਪੁਰ ਜ਼ਿਲਾ 4 ਨੰਬਰ ’ਤੇ ਚੱਲ ਰਿਹਾ ਹੈ। ਉਥੇ ਹੀ ਮੋਗਾ, ਪਟਿਆਲਾ ਤੇ ਸੰਗਰੂਰ ’ਚ ਅਜੇ ਤੱਕ ਦੋ-ਦੋ ਕੇਸ ਹੀ ਸਾਹਮਣੇ ਆਏ ਹਨ, ਜਿਨ੍ਹਾਂ ਦੇ ਆਉਣ ਵਾਲੇ ਦਿਨਾਂ ’ਚ ਵਧਣ ਦੀ ਪੂਰੀ ਸੰਭਾਵਨਾ ਹੈ।
ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਕੇਂਦਰ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਵਿਭਾਗ ਵੱਲੋਂ ਫਲਾਇੰਗ ਸਕੁਐਡ ਦਾ ਗਠਨ ਕੀਤਾ ਗਿਆ ਹੈ, ਜਿੱਥੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ-ਆਪਣੇ ਜ਼ਿਲੇ ’ਚ ਪਰਾਲੀ ਸਾੜਨ ਸਬੰਧੀ ਰੋਜ਼ਾਨਾ ਰਿਪੋਰਟ ਦੇਣੀ ਪਵੇਗੀ।