🔥 TRENDING અમદાવાદ ના જયભોલે ગ્રુપ દ્વારા જમ્મુ ક... महादलित टोलों में शत-प्रतिशत शौचालय नि... ਫੌਜ ਨੂੰ ਹਮੇਸ਼ਾ ਅੱਗੇ ਰਹਿਣ ਲਈ ਨਵੀਆਂ ਸਮਰੱ... પલસાણા તાલુકાના એના ગામમાં છઠ્ઠો શરદ ર... जोधपुर पञ्चायत से अमरूका गांव के सर्पं... ધી આરાધના બચત સરકારી મંડળી ખુબજ સુંદર...
26 Oct 2026•
ગુજરાતી मराठी ਪੰਜਾਬੀ বাংলা
National

News ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਇਸ ਪਾਰਟੀ ਦਾ ਫੜ੍ਹਿਆ ਪੱਲਾ; ਸੁਪਰੀਮ ਕੋਰਟ ਨੇ ਵੀ ਇਸ ਫੈਸਲੇ 'ਤੇ ਦਿੱਤੀ ਰਾਹਤ...:

✍️ Reporter: Shamsher Singh 🗓 26 Oct 2026, 09:35 PM 👁 12
Share: 💬 WhatsApp 📘 Facebook 𝕏 Post

News ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਇਸ ਪਾਰਟੀ ਦਾ ਫੜ੍ਹਿਆ ਪੱਲਾ; ਸੁਪਰੀਮ ਕੋਰਟ ਨੇ ਵੀ ਇਸ ਫੈਸਲੇ 'ਤੇ ਦਿੱਤੀ ਰਾਹਤ...:

Political News ਵਿਧਾਇਕਾਂ ਨੇ ਦਿੱਤਾ ਅਸਤੀਫ਼ਾ, ਇਸ ਪਾਰਟੀ ਦਾ ਫੜ੍ਹਿਆ ਪੱਲਾ; ਸੁਪਰੀਮ ਕੋਰਟ ਨੇ ਵੀ ਇਸ ਫੈਸਲੇ 'ਤੇ ਦਿੱਤੀ ਰਾਹਤ...: ਸਿਆਸੀ ਜਗਤ 'ਚ ਮੱਚੀ ਤਰਥੱਲੀ, 6
‎ਸਿਆਸੀ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਰਾਜਨੀਤਿਕ ਹਲਕਿਆਂ ਵਿੱਚ ਹਾਹਾਕਾਰ ਮਚਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 26 ਅਕਤੂਬਰ ਨੂੰ ਅੰਨਾਦ੍ਰਮੁਕ ਦੇ 6 ਵਿਧਾਇਕਾਂ ਖ਼ਿਲਾਫ਼ ਦਾਇਰ ਕੀਤੀ ਗਈ ਇੱਕ ਪਟੀਸ਼ਨ ਖਾਰਜ ਕਰ ਦਿੱਤੀ। ਇਨ੍ਹਾਂ ਵਿਧਾਇਕਾਂ ਨੇ ਪਾਰਟੀ ਦੇ ਵ੍ਹਿਪ ਦੇ ਖ਼ਿਲਾਫ਼ ਵੋਟ ਪਾਉਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬਾਅਦ ਵਿੱਚ ਸੱਤਾਧਾਰੀ ਪਾਰਟੀ 'ਤਮਿਲਗਾ ਵੇਤਰੀ ਕਝਗਮ' (ਟੀਵੀਕੇ) ਵਿੱਚ ਸ਼ਾਮਲ ਹੋ ਗਏ ਸਨ।
‎ਚੀਫ਼ ਜਸਟਿਸ (ਸੀਜੇਆਈ) ਸੂਰਿਆਕਾਂਤ, ਜਸਟਿਸ ਜੌਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੇ ਬੈਂਚ ਨੇ ਵਕੀਲ ਕੇ. ਸੁਥਨ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਇਸ ਪਟੀਸ਼ਨ ਵਿੱਚ ਮਦਰਾਸ ਹਾਈ ਕੋਰਟ ਦੇ ਉਸ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਤਹਿਤ ਸੁਥਨ ਦੀ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ।
‎
‎ਸੁਪਰੀਮ ਕੋਰਟ ਤੋਂ ਮਿਲੀ ਰਾਹਤ
‎
‎ਪਟੀਸ਼ਨ ਖਾਰਜ ਕਰਦਿਆਂ ਬੈਂਚ ਨੇ ਕਿਹਾ, 'ਕੋਈ ਵਿਅਕਤੀ ਅਸਤੀਫ਼ਾ ਦੇ ਕੇ ਮੰਤਰੀ ਬਣ ਜਾਂਦਾ ਹੈ, ਇਹ ਸਿਆਸੀ ਪ੍ਰਕਿਰਿਆ ਦਾ ਹਿੱਸਾ ਹੈ।' ਹਾਈ ਕੋਰਟ ਨੇ 24 ਸਤੰਬਰ ਨੂੰ ਜਨਹਿੱਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਪਟੀਸ਼ਨ ਵਿੱਚ 'ਚੋਣ ਖ਼ਰਚ ਸੁਰੱਖਿਆ' ਪ੍ਰਣਾਲੀ ਬਣਾਉਣ ਅਤੇ ਅੰਨਾਦ੍ਰਮੁਕ ਛੱਡ ਕੇ ਜਾਣ ਵਾਲੇ ਛੇ ਮੈਂਬਰਾਂ ਨੂੰ ਪੰਜ ਸਾਲਾਂ ਲਈ ਅਯੋਗ ਐਲਾਨਣ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਿਹਾ ਕਿ ਵਿਧਾਨ ਸਭਾ ਦੀ ਸੀਟ ਤੋਂ ਅਸਤੀਫ਼ਾ ਦੇਣ ਦਾ ਅਧਿਕਾਰ ਸੰਵਿਧਾਨਕ ਪ੍ਰਣਾਲੀ ਦਾ ਹੀ ਇੱਕ ਹਿੱਸਾ ਹੈ ਅਤੇ ਨਿਆਂਇਕ ਹੁਕਮ ਰਾਹੀਂ ਇਸ 'ਤੇ ਕਾਨੂੰਨ ਤੋਂ ਬਾਹਰ ਦੀਆਂ ਕੋਈ ਵਾਧੂ ਸ਼ਰਤਾਂ ਨਹੀਂ ਲਗਾਈਆਂ ਜਾ ਸਕਦੀਆਂ।
‎ਮਦਰਾਸ ਹਾਈ ਕੋਰਟ ਨੇ 13 ਅਕਤੂਬਰ ਨੂੰ ਤਾਮਿਲਨਾਡੂ ਵਿਧਾਨ ਸਭਾ ਦੇ ਸਪੀਕਰ ਜੇਸੀਡੀ ਪ੍ਰਭਾਕਰ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਸੀ, ਜਿਸ ਵਿੱਚ ਉਨ੍ਹਾਂ ਨੇ ਅੰਨਾਦ੍ਰਮੁਕ ਦੇ ਛੇ ਵਿਧਾਇਕਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਸਨ। ਇਹ ਵਿਧਾਇਕ ਬਾਅਦ ਵਿੱਚ ਸੱਤਾਧਾਰੀ ਟੀਵੀਕੇ ਵਿੱਚ ਸ਼ਾਮਲ ਹੋ ਗਏ ਸਨ।
‎
‎ਹਾਈ ਕੋਰਟ ਨੇ ਵਿਧਾਨ ਸਭਾ ਦੇ ਸਪੀਕਰ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਅੰਨਾਦ੍ਰਮੁਕ ਦੇ ਵ੍ਹਿਪ ਕ੍ਰਿਸ਼ਨਮੂਰਤੀ ਵੱਲੋਂ ਦਾਇਰ ਉਸ ਪਟੀਸ਼ਨ 'ਤੇ ਦੋ ਮਹੀਨਿਆਂ ਦੇ ਅੰਦਰ ਫ਼ੈਸਲਾ ਲੈਣ, ਜਿਸ ਵਿੱਚ ਐੱਸ. ਜੈ ਕੁਮਾਰ, ਮਾਰਾਗਥਮ ਕੁਮਾਰਵੇਲ, ਪੀ. ਸਤਿਆਭਾਮਾ ਅਤੇ ਐੱਸੱਕੀ ਸੁਬੱਈਆ ਨੂੰ ਵਿਧਾਨ ਸਭਾ ਤੋਂ ਅਯੋਗ ਐਲਾਨਣ ਦੀ ਮੰਗ ਕੀਤੀ ਗਈ ਹੈ।
‎
‎ਕ੍ਰਮਵਾਰ ਪੇਰੁੰਦੁਰਈ, ਮਦੁਰਾਂਤਕਮ ਅਤੇ ਧਾਰਾਪੁਰਮ ਵਿਧਾਨ ਸਭਾ ਹਲਕਿਆਂ ਤੋਂ ਚੁਣੇ ਗਏ ਐੱਸ. ਜੈ ਕੁਮਾਰ, ਮਾਰਾਗਥਮ ਕੁਮਾਰਵੇਲ ਅਤੇ ਪੀ. ਸਤਿਆਭਾਮਾ ਨੇ 25 ਮਈ, 2026 ਨੂੰ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅੰਬਾਸਮੁਦਰਮ ਵਿਧਾਨ ਸਭਾ ਹਲਕੇ ਤੋਂ ਚੁਣੇ ਗਏ ਐੱਸੱਕੀ ਸੁਬੱਈਆ ਨੇ ਇਸ ਤੋਂ ਅਗਲੇ ਦਿਨ ਅਸਤੀਫ਼ਾ ਦੇ ਦਿੱਤਾ ਸੀ, ਜਦਕਿ ਸੀ. ਵਿਜੈਭਾਸਕਰ (ਵਿਰਾਲੀਮਲਾਈ) ਅਤੇ ਐੱਮ. ਆਰ. ਵਿਜੈਭਾਸਕਰ (ਕਰੂਰ) ਨੇ ਕ੍ਰਮਵਾਰ 16 ਅਤੇ 29 ਜੂਨ ਨੂੰ ਅਸਤੀਫ਼ੇ ਦਿੱਤੇ ਸਨ।
📲Get App