🔥 TRENDING દિવાળી તહેવાર દરમિયાન ટ્રાફિક પોલીસ દ્... धनतेरस के अवसर पर गरम बारवा खुर्म में... Devon Conway Ruled Out Of India Vs NZ... Prithvi Shaw Remains Determined to Ret... NZ Faces Mixed Squad News Ahead of Sec... Ranbir Kapoor's Ramayana Sets Record w...
06 Nov 2026•
ગુજરાતી मराठी ਪੰਜਾਬੀ বাংলা
Crime

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ

✍️ Reporter: Shamsher Singh 🗓 31 Oct 2026, 08:32 PM 👁 35
Share: 💬 WhatsApp 📘 Facebook 𝕏 Post

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ

ਪੰਜਾਬ ਪੁਲਸ ਨੇ MP ਤੋਂ ਮੰਗਵਾਏ ਹਥਿਆਰਾਂ ਨਾਲ ਫੜੇ 3 ਮੁਲਜ਼ਮ! DGP ਨੇ ਕੀਤਾ ਖ਼ੁਲਾਸਾ
‎Saturday, Oct 31, 2026 ।
‎
‎ਪਟਿਆਲਾ (ਵੈੱਬ ਡੈਸਕ): ਪਟਿਆਲਾ ਪੁਲਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ .32 ਬੋਰ ਦੇ 9 ਪਿਸਤੌਲ, 10 ਜ਼ਿੰਦਾ ਕਾਰਤੂਸ ਅਤੇ 16 ਮੈਗਜ਼ੀਨ ਬਰਾਮਦ ਕੀਤੇ ਗਏ ਹਨ।
‎ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਇਹ ਹਥਿਆਰ ਕਥਿਤ ਤੌਰ 'ਤੇ ਮੱਧ ਪ੍ਰਦੇਸ਼ ਤੋਂ ਮੰਗਵਾਏ ਗਏ ਸਨ। ਇਸ ਗੈਰ-ਕਾਨੂੰਨੀ ਹਥਿਆਰਾਂ ਦੇ ਨੈੱਟਵਰਕ ਦੇ ਅਗਲੇ ਅਤੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਇਸ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ।
‎ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਸ ਪੰਜਾਬ ਦੀ ਅਮਨ-ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕਾਂ ਅਤੇ ਸੰਗਠਿਤ ਅਪਰਾਧਿਕ ਗਿਰੋਹਾਂ ਦਾ ਖ਼ਾਤਮਾ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
📲Get App