Sports
IND vs NZ 1st T20I: ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਕੀਤਾ ਫੈਸਲਾ

Thursday, Oct 22, 2026 - 12:03 PM ।
ਕ੍ਰਾਈਸਟਚਰਚ- ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 5 ਮੈਚਾਂ ਦੀ ਟੀ20 ਸੀਰੀਜ਼ ਦਾ ਪਹਿਲਾ ਮੈਚ ਅੱਜ ਕ੍ਰਾਈਸਟਚਰਚ ਦੇ ਹੇਗਲੇ ਓਵਰ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਿਛਲੀਆਂ 2 ਟੀ-20 ਲੜੀਆਂ ’ਚ ਅਜੇਤੂ ਰਹੀ ਭਾਰਤੀ ਟੀਮ ਨੂੰ ਨਿਊਜ਼ੀਲੈਂਡ ਆ ਕੇ ਆਰਾਮ ਕਰਨ, ਅਨੁਕੂਲਨ ਤੇ ਅਭਿਆਸ ਲਈ 2 ਹੀ ਦਿਨ ਦਾ ਸਮਾਂ ਮਿਲਿਆ ਪਰ ਆਪਣੇ ਬੱਲੇਬਾਜ਼ਾਂ ਦੇ ਦਮ ’ਤੇ ਸ਼੍ਰੇਅਸ ਅਈਅਰ ਦੀ ਟੀਮ ਜਿੱਤ ਨਾਲ ਦੌਰੇ ਦਾ ਆਗਾਜ਼ ਕਰਨਾ ਚਾਹੇਗੀ। ਨਿਊਜ਼ੀਲੈਂਡ ’ਚ ਪਿਛਲੀ ਵਾਰ ਭਾਰਤ ਨੇ 2022 ’ਚ ਨੇਪੀਅਰ ’ਚ ਟੀ-20 ਮੈਚ ਖੇਡਿਆ ਸੀ ਤੇ ਮੀਂਹ ਪ੍ਰਭਾਵਿਤ ਉਹ ਮੈਚ ਡਕਵਰਥ ਲੂਈਸ ਪ੍ਰਣਾਲੀ ਦੇ ਆਧਾਰ ’ਤੇ ਡਰਾਅ ਰਿਹਾ ਸੀ। ਭਾਰਤ ਨੇ ਉਹ ਲੜੀ ਜਿੱਤੀ ਸੀ ਕਿਉਂਕਿ ਖਰਾਬ ਮੌਸਮ ਕਾਰਨ ਇਕ ਹੀ ਮੈਚ ਹੋ ਸਕਿਆ ਸੀ।
ਭਾਰਤ ਦੇ ਸਿਰਫ 4 ਬੱਲੇਬਾਜ਼ ਪਹਿਲਾਂ ਨਿਊਜ਼ੀਲੈਂਡ ’ਚ ਟੀ-20 ਖੇਡ ਚੁੱਕੇ ਹਨ ਜਿਨ੍ਹਾਂ ’ਚ ਕਪਤਾਨ ਅਈਅਰ, ਈਸ਼ਾਨ ਕਿਸ਼ਨ, ਸੰਜੂ ਸੈਮਸਨ ਤੇ ਸ਼ਿਵਮ ਦੂਬੇ ਸ਼ਾਮਲ ਹਨ। ਅਭਿਸ਼ੇਕ ਸ਼ਰਮਾ, ਤਿਲਕ ਵਰਮਾ ਤੇ ਵੈਭਵ ਸੂਰਯਵੰਸ਼ੀ ਭਾਵੇਂ ਹੀ ਹਮਲਾਵਰ ਪਾਰੀਆਂ ਖੇਡਣ ’ਚ ਮਾਹਿਰ ਹੋਣ ਪਰ ਇੱਥੋਂ ਦੀਆਂ ਤੇਜ਼ ਤੇ ਉਛਾਲ ਵਾਲੀਆਂ ਪਿੱਚਾਂ ’ਤੇ ਉਨ੍ਹਾਂ ਨੂੰ ਢਲਣ ’ਚ ਸਮਾਂ ਲੱਗ ਸਕਦਾ ਹੈ। ਅਈਅਰ ਦੀ ਕਪਤਾਨੀ ਦੀ ਸ਼ੁਰੂਆਤ ਆਇਰਲੈਂਡ ਤੇ ਇੰਗਲੈਂਡ ਵਿਰੁੱਧ ਹਾਰ ਨਾਲ ਹੋਈ ਸੀ ਤੇ ਹੁਣ ਉਸ ਦੇ ਸਾਹਮਣੇ ਖੁਦ ਨੂੰ ਮੁਸ਼ਕਿਲ ਹਾਲਾਤ ’ਚ ਸਾਬਤ ਕਰਨ ਦੀ ਚੁਣੌਤੀ ਹੋਵੇਗੀ।