🔥 TRENDING उदयपुर मे ं सीआई को हटान े की मांग पर... સુરતમાં અડાજણના વેપારીને 23.38 લાખની છ... केरेडारी में चट्टीबारियातु दक्षिण कोल... સુરતમાં ડો. એસ. એન્ડ એસ. એસ. ગાંધી સરક... સુરતમાં 72 કલાકમાં 5 નાર્કોટિક કેસો શો... સુરત PCB ટીમે 26 વર્ષ ફરાર રહેલા ઉમેશ...
25 Oct 2026•
ગુજરાતી मराठी ਪੰਜਾਬੀ বাংলা
Weather

Heavy Rain Alert- 3 ਦਿਨ ਦਿਨ ਲਗਾਤਾਰ ਮੀਂਹ-ਤੂਫਾਨ, 5 ਜਿਲ੍ਹਿਆਂ ਵਿਚ ਸਕੂਲ ਬੰਦ।

✍️ Reporter: Shamsher Singh 🗓 25 Oct 2026, 10:24 PM 👁 11
Share: 💬 WhatsApp 📘 Facebook 𝕏 Post

Heavy Rain Alert- 3 ਦਿਨ ਦਿਨ ਲਗਾਤਾਰ ਮੀਂਹ-ਤੂਫਾਨ, 5 ਜਿਲ੍ਹਿਆਂ ਵਿਚ ਸਕੂਲ ਬੰਦ।

Heavy Rain Alert- 3 ਦਿਨ ਦਿਨ ਲਗਾਤਾਰ ਮੀਂਹ-ਤੂਫਾਨ, 5 ਜਿਲ੍ਹਿਆਂ ਵਿਚ ਸਕੂਲ ਬੰਦ।
‎25 ਅਕਤੂਬਰ 2026,ਬੰਗਾਲ ਦੀ ਖਾੜੀ ਵਿਚ ਬਣਿਆ ਘੱਟ ਦਬਾਅ ਵਾਲਾ ਖੇਤਰ ਐਤਵਾਰ ਨੂੰ ਇੱਕ ਚੱਕਰਵਾਤੀ ਤੂਫ਼ਾਨ ਵਿੱਚ ਤਬਦੀਲ ਹੋ ਗਿਆ। ਇਸ ਦਾ ਨਾਮ 'ਅਰਨਬ' ਰੱਖਿਆ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਓਡੀਸ਼ਾ, ਆਂਧਰਾ ਪ੍ਰਦੇਸ਼, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਇਸ ਚੱਕਰ ਵਾਤੀ ਤੂਫ਼ਾਨ ਦੇ 28 ਅਕਤੂਬਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ।
‎ਇਸ ਦੌਰਾਨ ਹਵਾ ਦੀ ਗਤੀ 115 ਤੋਂ 125 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚਣ ਦਾ ਅਨੁਮਾਨ ਹੈ। ਆਂਧਰਾ ਪ੍ਰਦੇਸ਼ ਵਿੱਚ 26 ਤੋਂ 29 ਅਕਤੂਬਰ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਓਡੀਸ਼ਾ ਵਿਚ ਗੰਜਮ, ਗਜਪਤੀ, ਰਾਇਗੜਾ, ਕੋਰਾਪੁਟ ਅਤੇ ਮਲਕਾਨਗਿਰੀ ਜ਼ਿਲ੍ਹਿਆਂ ਵਿੱਚ 28 ਅਤੇ 29 ਅਕਤੂਬਰ ਨੂੰ ਸਾਰੇ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ।
‎
‎ਪੁਡੂਚੇਰੀ ਵਿੱਚ ਸ਼ਨੀਵਾਰ ਰਾਤ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਇਸ ਦੌਰਾਨ ਤਾਮਿਲਨਾਡੂ ਵਿੱਚ ਭਾਰੀ ਮੀਂਹ ਦੇ ਚਲਦਿਆਂ ਇਰੋਡ ਜ਼ਿਲ੍ਹੇ ਵਿੱਚ ਕੋਡੀਵੇਰੀ ਡੈਮ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਸੈਲਾਨੀਆਂ ਲਈ ਬੰਦ ਰਿਹਾ। ਕੇਰਲ ਵਿੱਚ ਵੀ ਭਾਰੀ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ; ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਲਈ 'ਰੈੱਡ ਅਲਰਟ' ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਦਿਅਕ ਅਦਾਰਿਆਂ ਅਤੇ ਸੈਰ-ਸਪਾਟਾ ਸਥਾਨਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
📲Get App