🔥 TRENDING ડિવાઇન ગ્રુપ દ્વારા પાલી લીમખેડા ખાતે... राज्यात दुष्काळाचे संकट गहिरे, बळीराजा... સુરતમાં કાશીનગર સોસાયટીમાં પરંપરાગત મા... વિજયદીપ સોસાયટીમાં નવરાત્રીના છઠ્ઠા નો... સુરતના પાલ વિસ્તારમાં વીર એક્ઝોટિકા બિ... भूमी अभिलेख कार्यालयातील भ्रष्टाचार उघ...
17 Oct 2026•
ગુજરાતી मराठी ਪੰਜਾਬੀ বাংলা
GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ
Defence

GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ

✍️ Reporter: Shamsher Singh 🗓 17 Oct 2026, 11:30 AM 👁 10
Share: 💬 WhatsApp 📘 Facebook 𝕏 Post

GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ

GST ਵਿਭਾਗ ’ਚ ਵੱਡਾ ਫੇਰਬਦਲ, ਪੰਜਾਬ ਭਰ ਦੇ ਕਈ ਅਧਿਕਾਰੀਆਂ ਦੇ ਤਬਾਦਲੇ
‎Saturday, Oct 17, 2026 ।
‎ਅੰਮ੍ਰਿਤਸਰ (ਸ਼ਮਸ਼ੇਰ ਸਿੰਘ ਮਰਾੜ)- ਪੰਜਾਬ ਦੇ ਜੀ. ਐੱਸ. ਟੀ. ਵਿਭਾਗ ’ਚ ਕੀਤੇ ਗਏ ਸਮੂਹਿਕ ਤਬਾਦਲਿਆਂ ਤਹਿਤ ਅੰਮ੍ਰਿਤਸਰ ’ਚ ਤਾਇਨਾਤ ਰਹੇ ਮਹੇਸ਼ ਗੁਪਤਾ ਦਾ ਲੁਧਿਆਣਾ ਤਬਾਦਲਾ ਕਰ ਦਿੱਤਾ ਗਿਆ ਹੈ। ਉਥੇ ਉਹ ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸੇ ਤਰ੍ਹਾਂ ਅੰਮ੍ਰਿਤਸਰ ’ਚ ਤਾਇਨਾਤ ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਦਾ ਤਬਾਦਲਾ ਹੈੱਡ ਆਫ਼ਿਸ ਵਿਖੇ ਕਰ ਦਿੱਤਾ ਗਿਆ ਹੈ। ਵਿਭਾਗ ’ਚ ਹੋਏ ਇਸ ਫੇਰਬਦਲ ਨਾਲ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਦਫ਼ਤਰਾਂ ’ਚ ਅਧਿਕਾਰੀਆਂ ਦੀਆਂ ਤਾਇਨਾਤੀਆਂ ਬਦਲ ਗਈਆਂ ਹਨ।ਮਹੇਸ਼ ਗੁਪਤਾ ਕੁਝ ਮਹੀਨੇ ਪਹਿਲਾਂ ਸਹਾਇਕ ਕਮਿਸ਼ਨਰ ਮੋਬਾਈਲ ਵਿੰਗ ਤੋਂ ਅੰਮ੍ਰਿਤਸਰ-2 ’ਚ ਤਬਦੀਲ ਹੋ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਵਜੋਂ ਤਰੱਕੀ ਮਿਲ ਗਈ ਸੀ ਪਰ ਨਵੀਂ ਪੋਸਟਿੰਗ ਨਾ ਮਿਲਣ ਕਾਰਨ ਉਹ ਸਹਾਇਕ ਕਮਿਸ਼ਨਰ ਵਜੋਂ ਹੀ ਸੇਵਾਵਾਂ ਨਿਭਾ ਰਹੇ ਸਨ। ਹੁਣ ਉਨ੍ਹਾਂ ਨੂੰ ਲੁਧਿਆਣਾ ’ਚ ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਵਜੋਂ ਤਾਇਨਾਤ ਕੀਤਾ ਗਿਆ ਹੈ। ਵਿਭਾਗੀ ਤਬਾਦਲਿਆਂ ਤਹਿਤ ਸਹਾਇਕ ਕਮਿਸ਼ਨਰ ਮਧੂਸੂਦਨ ਸ਼ਰਮਾ ਨੂੰ ਮੋਬਾਈਲ ਵਿੰਗ ਤੋਂ ਪਠਾਨਕੋਟ ਮੋਬਾਈਲ ਵਿੰਗ ’ਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ’ਤੇ ਸੰਦੀਪ ਕੁਮਾਰ ਸ਼ਰਮਾ ਅੰਮ੍ਰਿਤਸਰ ਮੋਬਾਈਲ ਵਿੰਗ ’ਚ ਸਹਾਇਕ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣਗੇ।
‎ਇਸੇ ਤਰ੍ਹਾਂ ਈ. ਟੀ. ਓ. ਭੂਪੇਂਦਰ ਭਾਟੀਆ ਦਾ ਮੋਬਾਈਲ ਵਿੰਗ ਤੋਂ ਅੰਮ੍ਰਿਤਸਰ-1 ’ਚ ਤਬਾਦਲਾ ਕੀਤਾ ਗਿਆ ਹੈ। ਜੁਆਇੰਟ ਕਮਿਸ਼ਨਰ ਰਾਜਵਿੰਦਰ ਕੌਰ ਦੇ ਤਬਾਦਲੇ ਤੋਂ ਬਾਅਦ ਡੀ. ਈ. ਟੀ. ਸੀ. ਰਾਜਵਿੰਦਰ ਕੌਰ ਬਾਜਵਾ ਨੂੰ ਅੰਮ੍ਰਿਤਸਰ ’ਚ ਨਵੀਂ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ’ਚ ਤਾਇਨਾਤ ਡਿਪਟੀ ਕਮਿਸ਼ਨਰ ਜੀ. ਐੱਸ. ਟੀ. ਅਜੇ ਸ਼ਰਮਾ ਦਾ ਬਠਿੰਡਾ ਤਬਾਦਲਾ ਕੀਤਾ ਗਿਆ ਹੈ। ਪੰਜਾਬ ਭਰ ’ਚ ਹੋਏ ਇਨ੍ਹਾਂ ਤਬਾਦਲਿਆਂ ਦੌਰਾਨ ਅੰਮ੍ਰਿਤਸਰ ਤੋਂ ਸਹਾਇਕ ਕਮਿਸ਼ਨਰ ਗਗਨ ਸ਼ਰਮਾ ਨੂੰ ਲੁਧਿਆਣਾ ਭੇਜਿਆ ਗਿਆ ਹੈ, ਜਦਕਿ ਅੰਮ੍ਰਿਤਸਰ-2 ’ਚ ਮਹੇਸ਼ ਗੁਪਤਾ ਦੀ ਥਾਂ ’ਤੇ ਮੈਡਮ ਮਨਿੰਦਰ ਵਿਰਦੀ ਨੂੰ ਤਾਇਨਾਤ ਕੀਤਾ ਗਿਆ ਹੈ।
📲Get App