🔥 TRENDING Bihar Education Dept probes Rs 17.49 l... 13 Deaths in Dewas: Illegal Liquor Net... Ujjain’s Gahira Dam Holds Only 27% of... BJP MLA Rameshwar Sharma says Madhya P... Air India Express launches thrice‑week... ବାତ୍ୟା ଅର୍ଣ୍ଣବକୁ ନେଇ ମିଛ ଖବର ପ୍ରଚାର କଲ...
27 Oct 2026•
ગુજરાતી मराठी ਪੰਜਾਬੀ বাংলা
Business

Gold Silver Price Today: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਗਿਰਾਵਟ, ਫਿੱਕੀ ਪਈ ਚਮਕ; ਜਾਣੋ ਕਿੰਨਾ ਸਸਤਾ ਹੋਇਆ ਸੋਨਾ?।

✍️ Reporter: Shamsher Singh 🗓 27 Oct 2026, 11:48 AM 👁 17
Share: 💬 WhatsApp 📘 Facebook 𝕏 Post

Gold Silver Price Today: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਗਿਰਾਵਟ, ਫਿੱਕੀ ਪਈ ਚਮਕ; ਜਾਣੋ ਕਿੰਨਾ ਸਸਤਾ ਹੋਇਆ ਸੋਨਾ?।

Gold Silver Price Today: ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਫਿਰ ਗਿਰਾਵਟ, ਫਿੱਕੀ ਪਈ ਚਮਕ; ਜਾਣੋ ਕਿੰਨਾ ਸਸਤਾ ਹੋਇਆ ਸੋਨਾ?।
‎27oct 2026,, ਨਵੀਂ ਦਿੱਲੀ: ਦੀਵਾਲੀ ਤੋਂ ਪਹਿਲਾਂ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਜਾਰੀ ਹੈ। ਹਾਲਾਤ ਇਹ ਹਨ ਕਿ ਸੋਨਾ ਆਪਣੇ ਆਲ ਟਾਈਮ ਹਾਈ ਤੋਂ ਕਰੀਬ 25 ਫ਼ੀਸਦੀ ਅਤੇ ਚਾਂਦੀ 55 ਫ਼ੀਸਦੀ ਤਕ ਸਸਤੀ ਹੋ ਗਈ ਹੈ। ਅਜਿਹੇ 'ਚ ਅੱਜ ਕਾਰੋਬਾਰੀ ਹਫ਼ਤੇ ਦੇ ਦੂਜੇ ਦਿਨ ਗਲੋਬਲ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
‎ਕੌਮਾਂਤਰੀ ਬਾਜ਼ਾਰ 'ਚ ਸੋਨਾ ਡਿੱਗ ਕੇ 4,000 ਡਾਲਰ ਪ੍ਰਤੀ ਔਂਸ ਦੇ ਆਸ-ਪਾਸ ਕਾਰੋਬਾਰ ਕਰ ਰਿਹਾ ਹੈ। ਆਓ, ਘਰੇਲੂ ਬਾਜ਼ਾਰ ਦੀਆਂ ਕੀਮਤਾਂ 'ਤੇ ਇੱਕ ਨਜ਼ਰ ਮਾਰਦੇ ਹਾਂ।
‎
‎ਇੰਟਰਨੈਸ਼ਨਲ ਮਾਰਕੀਟ 'ਚ ਡਿੱਗੀਆਂ ਕੀਮਤਾਂ
‎
‎ਇੰਟਰਨੈਸ਼ਨਲ ਮਾਰਕੀਟ ਯਾਨੀ Comex 'ਚ 27 ਅਕਤੂਬਰ ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਫਿਰ ਗਿਰਾਵਟ ਦੇਖਣ ਨੂੰ ਮਿਲੀ। ਲਗਾਤਾਰ ਗਿਰਾਵਟ ਤੋਂ ਬਾਅਦ ਅੱਜ ਸਵੇਰੇ ਕਰੀਬ 9 ਵਜੇ Comex 'ਤੇ ਸੋਨਾ 0.46 ਫ਼ੀਸਦੀ ਡਿੱਗ ਕੇ (Gold Price on Comex) 4,019.90 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦਾ ਦਿਖਾਈ ਦਿੱਤਾ। ਉੱਥੇ ਹੀ ਚਾਂਦੀ (Silver Price on Comex) ਦੀਆਂ ਕੀਮਤਾਂ 'ਚ 1.37 ਫ਼ੀਸਦੀ ਤੱਕ ਦੀ ਗਿਰਾਵਟ ਆਈ ਅਤੇ ਇਸ ਦੀ ਕੀਮਤ 53.595 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਦਿਖਾਈ ਦਿੱਤੀ।
‎ਘਰੇਲੂ ਬਾਜ਼ਾਰ 'ਚ ਵੀ ਧੜੰਮ ਡਿੱਗੀਆਂ ਕੀਮਤਾਂ
‎
‎ਘਰੇਲੂ ਬਾਜ਼ਾਰ 'ਚ ਵੀ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ।ਬਾਜ਼ਾਰ ਖੁੱਲ੍ਹਦੇ ਹੀ ਸੋਨਾ (Gold Price) ਡਿੱਗ ਕੇ ਕਰੀਬ 1.42 ਲੱਖ ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਕਾਰੋਬਾਰ ਕਰਦਾ ਦਿਖਾਈ ਦਿੱਤਾ। ਉੱਥੇ ਹੀ ਚਾਂਦੀ ਦੀ ਕੀਮਤ (Silver Price) ਵੀ ਡਿੱਗ ਕੇ ਕਰੀਬ 1.94 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਆਸ-ਪਾਸ ਰਹੀ।
📲Get App