🔥 ट्रेंडिंग चेनई पर भारी बारिश के लिए ऑरेंज अलर्ट... दुर्गा पूजा 2026 की तिथि: 20 या 21 अक्... कोलकाता दुर्गा पूजा पंडाल में घातक भीड... आईएएस अधिकारी राजर्षि मित्र को केंद्र... गुर्बा स्थल के बाहर 24 वर्षीय की चाकू... રાજકોટના રામનાથપારા ખાતે જય અંબે ગરબી...
20 अक्टू. 2026•
ગુજરાતી मराठी ਪੰਜਾਬੀ বাংলা
बिज़नेस

ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼

✍️ रिपोर्टर: Shamsher Singh 🗓 19 अक्टू. 2026, 07:38 PM 👁 33
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼

ਖਰਾਬ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਲੈ ਕੇ ਸਰਕਾਰ ਦੀ ਸਖਤੀ, FSSAI ਨੇ ਜਾਰੀ ਕੀਤੇ ਨਿਰਦੇਸ਼
‎Monday, Oct 19, 2026 ।
Need24,‎ਬਿਜ਼ਨੈੱਸ ਡੈਸਕ - ਖੋਆ, ਪਨੀਰ, ਮੀਟ ਅਤੇ ਮੱਛੀ ਵਰਗੀਆਂ ਜਲਦ ਖਰਾਬ ਹੋਣ ਵਾਲੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸੁਰੱਖਿਆ ਨੂੰ ਲੈ ਕੇ ਖੁਰਾਕ ਰੈਗੂਲੇਟਰੀ ਐੱਫ. ਐੱਸ. ਐੱਸ. ਏ. ਆਈ. ਨੇ ਸਖਤੀ ਵਧਾ ਦਿੱਤੀ ਹੈ। ਅਥਾਰਟੀ ਨੇ ਖੁਰਾਕ ਕਾਰੋਬਾਰੀਆਂ ਨੂੰ ਇਨ੍ਹਾਂ ਵਸਤਾਂ ਦਾ ਭੰਡਾਰਨ ਅਤੇ ਢੋਆ-ਢੁਆਈ ਨਿਰਧਾਰਤ ਤਾਪਮਾਨ ’ਤੇ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
‎ਭਾਰਤੀ ਖੁਰਾਕ ਸੁਰੱਖਿਆ ਅਤੇ ਮਿਆਰ ਅਥਾਰਟੀ (ਐੱਫ. ਐੱਸ. ਐੱਸ. ਏ. ਆਈ.) ਨੇ ਦੱਸਿਆ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਖਰੀਦ ਤੋਂ ਲੈ ਕੇ ਖਪਤਕਾਰ ਤੱਕ ਪਹੁੰਚਣ ਦੌਰਾਨ ਸਫਾਈ ਅਤੇ ਤਾਪਮਾਨ ਦੇ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਇਸ ਲਈ ਖੁਰਾਕ ਕਾਰੋਬਾਰ ਸੰਚਾਲਕਾਂ (ਐੱਫ. ਬੀ. ਓ.) ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਅਥਾਰਟੀ ਨੇ ਸਪੱਸ਼ਟ ਕੀਤਾ ਕਿ ਨਿਯਮਾਂ ਦੀ ਅਣਦੇਖੀ ਕਰਨ ’ਤੇ ਸਬੰਧਤ ਖਾਣ-ਪੀਣ ਵਾਲੀਆਂ ਵਸਤਾਂ ਨੂੰ ਜ਼ਬਤ ਕਰਨ ਅਤੇ ਨਸ਼ਟ ਕਰਨ ਸਮੇਤ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਕਦਮ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਉਪਲੱਬਧ ਕਰਵਾਉਣਾ ਅਤੇ ਖਰਾਬ ਖਾਣੇ ਨਾਲ ਹੋਣ ਵਾਲੀਆਂ ਬੀਮਾਰੀਆਂ ਦਾ ਖਤਰਾ ਘਟਾਉਣਾ ਹੈ।
📲Get App