🔥 TRENDING Nagaland Leader Therie Calls for Publi... धोरैया में विजयादशमी पर भव्य भक्ति जाग... Nagaland Tribal Bodies Oppose Privatis... Nagaland CM Inaugurates Elevenses Cafe... MP Government to Crack Down on Drug Tr... દશેરા મેળો
22 Oct 2026•
ગુજરાતી मराठी ਪੰਜਾਬੀ বাংলা
Food

FDA ਦੀ ਵੱਡੀ ਕਾਰਵਾਈ ! Domino's Pizza ਦੇ 2 ਆਊਟਲੇਟਾਂ ਸਮੇਤ 11 ਦੁਕਾਨਾਂ ਦੇ ਲਾਇਸੈਂਸ ਸਸਪੈਂਡ

✍️ Reporter: Shamsher Singh 🗓 22 Oct 2026, 08:00 PM 👁 14
Share: 💬 WhatsApp 📘 Facebook 𝕏 Post

FDA ਦੀ ਵੱਡੀ ਕਾਰਵਾਈ ! Domino's Pizza ਦੇ 2 ਆਊਟਲੇਟਾਂ ਸਮੇਤ 11 ਦੁਕਾਨਾਂ ਦੇ ਲਾਇਸੈਂਸ ਸਸਪੈਂਡ

FDA ਦੀ ਵੱਡੀ ਕਾਰਵਾਈ ! Domino's Pizza ਦੇ 2 ਆਊਟਲੇਟਾਂ ਸਮੇਤ 11 ਦੁਕਾਨਾਂ ਦੇ ਲਾਇਸੈਂਸ ਸਸਪੈਂਡ
‎Thursday, Oct 22, 2026।
‎ਨੈਸ਼ਨਲ ਡੈਸਕ : ਮਹਾਰਾਸ਼ਟਰ ਵਿੱਚ ਖੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਨੇ ਵੱਡੀ ਕਾਰਵਾਈ ਕੀਤੀ ਹੈ। ਵਿਭਾਗ ਨੇ ਡੋਮੀਨੋਜ਼ ਪਿਜ਼ਾ ਦੇ ਦੋ ਆਊਟਲੇਟਾਂ ਸਮੇਤ ਕੁੱਲ 11 ਖਾਣ-ਪੀਣ ਵਾਲੇ ਅਦਾਰਿਆਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ ਹਨ। ਇਸ ਤੋਂ ਇਲਾਵਾ ਸੂਬ ਭਰ ਵਿੱਚ ਚਲਾਏ ਗਏ ਜਾਂਚ ਅਭਿਆਨ ਦੌਰਾਨ ਲਗਭਗ 38 ਟਨ ਖਾਣ-ਪੀਣ ਵਾਲੀ ਸਮੱਗਰੀ ਜ਼ਬਤ ਕੀਤੀ ਗਈ ਹੈ, ਜਿਸ ਦੀ ਕੁੱਲ ਕੀਮਤ 54.66 ਲੱਖ ਰੁਪਏ ਦੱਸੀ ਗਈ ਹੈ।
‎FDA ਵੱਲੋਂ 21 ਅਤੇ 22 ਅਕਤੂਬਰ ਨੂੰ ਕੀਤੀ ਗਈ ਜਾਂਚ ਦੌਰਾਨ ਖਾਣ-ਪੀਣ ਵਾਲੀਆਂ ਥਾਵਾਂ 'ਤੇ ਸਫ਼ਾਈ ਅਤੇ ਖੁਰਾਕ ਸੁਰੱਖਿਆ ਨਾਲ ਜੁੜੀਆਂ ਗੰਭੀਰ ਖਾਮੀਆਂ ਸਾਹਮਣੇ ਆਈਆਂ ਹਨ। ਇਹਨਾਂ ਖਾਮੀਆਂ ਵਿੱਚ ਗੰਦੇ ਰਸੋਈ ਘਰ ਅਤੇ ਡਰੇਨੇਜ ਸਿਸਟਮ, ਜੰਗ ਲੱਗੇ ਰੈਕ ਅਤੇ ਬਰਤਨ, ਗ੍ਰਾਹਕਾਂ ਵੱਲੋਂ ਮੋੜੀ ਗਈ ਬ੍ਰੈੱਡ ਨੂੰ ਮੁੜ ਤਾਜ਼ੇ ਸਟਾਕ ਵਿੱਚ ਮਿਲਾਉਣਾ, ਤਾਪਮਾਨ ਦਾ ਅਧੂਰਾ ਰਿਕਾਰਡ ਰੱਖਣਾ ਅਤੇ ਕਰਮਚਾਰੀਆਂ ਕੋਲ ਮੈਡੀਕਲ ਸਰਟੀਫਿਕੇਟ ਨਾ ਹੋਣਾ ਸ਼ਾਮਲ ਹੈ। ਕੁਝ ਥਾਵਾਂ 'ਤੇ ਮਿਠਾਈਆਂ ਵਿੱਚ ਬਿਨਾਂ ਪ੍ਰਵਾਨਗੀ ਵਾਲੇ ਰੰਗਾਂ ਦੀ ਵਰਤੋਂ ਵੀ ਪਾਈ ਗਈ।
‎FDA ਨੇ ਮੁੰਬਈ ਦੇ 9 ਅਦਾਰਿਆਂ ਦੇ ਲਾਇਸੈਂਸ ਸਸਪੈਂਡ ਕੀਤੇ ਹਨ। ਇਨ੍ਹਾਂ ਵਿੱਚ ਭਾਂਡੁਪ ਵੈਸਟ ਸਥਿਤ ਡੋਮੀਨੋਜ਼ ਪਿਜ਼ਾ ਆਊਟਲੇਟ ਤੋਂ ਇਲਾਵਾ ਮਝਗਾਓਂ ਦੀ ਐੱਸ.ਕੇ. ਬੇਕਰੀ, ਗ੍ਰਾਂਟ ਰੋਡ ਦਾ ਨੇਕਜ਼ਾਦ ਰੈਸਟੋਰੈਂਟ, ਬਾਂਦਰਾ ਵੈਸਟ ਦਾ ਫੂਡੀਜ਼ ਮਲਟੀ ਕੁਜ਼ੀਨ, ਜੋਗੇਸ਼ਵਰੀ ਵੈਸਟ ਦਾ ਅਰੇਬੀਅਨ ਲੁਕਮਾ, ਕੁਰਲਾ ਵੈਸਟ ਦਾ ਦਿੱਲੀ ਜ਼ਾਇਕਾ, ਘਾਟਕੋਪਰ ਵੈਸਟ ਦੇ ਆਰ ਸਿਟੀ ਮਾਲ ਵਿੱਚ ਸਥਿਤ ਯੂ-ਮੀ ਅਤੇ ਗੋਵੰਡੀ ਦਾ ਬਿਕਗਾਨੇ ਬਿਰਯਾਨੀ ਸ਼ਾਮਲ ਹਨ। ਇਸ ਤੋਂ ਇਲਾਵਾ, ਬੀੜ ਵਿੱਚ ਡੋਮੀਨੋਜ਼ ਪਿਜ਼ਾ ਦੇ ਇੱਕ ਆਊਟਲੇਟ ਅਤੇ ਪਰਭਣੀ ਦੇ ਰਹਿਮਤ ਨਗਰ ਸਥਿਤ ਕੇ.ਕੇ. ਬੇਕਰਜ਼ ਵਿਰੁੱਧ ਵੀ ਖੁਰਾਕ ਸੁਰੱਖਿਆ ਅਤੇ ਮਾਨਕ ਐਕਟ ਤਹਿਤ ਇਹ ਕਾਰਵਾਈ ਕੀਤੀ ਗਈ ਹੈ।
‎ਜਾਂਚ ਦੌਰਾਨ ਸਭ ਤੋਂ ਵੱਧ ਖਾਧ ਸਮੱਗਰੀ ਕੋਂਕਣ ਡਿਵੀਜ਼ਨ ਦੇ ਨਵੀਂ ਮੁੰਬਈ ਸਥਿਤ ਆਰ.ਡੀ.ਸੀ. ਐਗਰੋ ਵੈਂਚਰ ਪ੍ਰਾਈਵੇਟ ਲਿਮਟਿਡ ਤੋਂ ਜ਼ਬਤ ਕੀਤੀ ਗਈ, ਜਿੱਥੋਂ 33,286 ਕਿੱਲੋ ਘਟੀਆ ਗੁਣਵੱਤਾ ਅਤੇ ਗਲਤ ਲੇਬਲ ਵਾਲੀ ਰਾਜਮਾ ਅਤੇ ਦਾਲਾਂ ਮਿਲੀਆਂ, ਜਿਨ੍ਹਾਂ ਦੀ ਕੀਮਤ ₹50.05 ਲੱਖ ਹੈ। ਛਤਰਪਤੀ ਸੰਭਾਜੀਨਗਰ ਡਿਵੀਜ਼ਨ ਦੇ ਔਰੰਗਾਬਾਦ ਕੋਲਡ ਸਟੋਰੇਜ ਤੋਂ ₹2.91 ਲੱਖ ਦੀ ਕੀਮਤ ਦਾ 4,222 ਕਿੱਲੋ ਗੁੜ ਅਤੇ ਸੌਂਫ ਜ਼ਬਤ ਕੀਤੀ ਗਈ। ਨਾਸਿਕ ਡਿਵੀਜ਼ਨ ਵਿੱਚ ₹1.70 ਲੱਖ ਦੀ ਕੀਮਤ ਦਾ 483.4 ਕਿੱਲੋ ਖਾਣ-ਪੀਣ ਵਾਲਾ ਸਟਾਕ ਜ਼ਬਤ ਕੀਤਾ ਗਿਆ, ਜਿੱਥੇ ਜ਼ਰੂਰੀ ਪ੍ਰਯੋਗਸ਼ਾਲਾ ਅਤੇ ਤਕਨੀਕੀ ਅਮਲੇ ਦੀ ਕਮੀ ਵੀ ਦੇਖੀ ਗਈ।
📲Get App