🔥 ट्रेंडिंग संतरा गाछी और खातीपुरा के बीच नई साप्त... CAQM ने पंजाब और हरियाणा में वायु गुणव... ଦୁଃଖୀ ମଣିଷର ଦୁଃଖ ବେଶୀ : ବିଧବା ମା’ର ତିନ... हरियाणा के निश्चय ने राष्ट्रीय डिस्कस... 27 अक्टूबर 2026 को भारतीय शेयर बाजार म... छत्तीसगढ़ उच्च न्यायालय में वकील सहायक...
27 अक्टू. 2026•
ગુજરાતી मराठी ਪੰਜਾਬੀ বাংলা
बिज़नेस

FD ਕਰਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ! Indian Bank ਨੇ ਵਧਾਈਆਂ ਵਿਆਜ ਦਰਾਂ, ਹੁਣ ਮਿਲੇਗਾ ਬੰਪਰ ਰਿਟਰਨ; ਚੈੱਕ ਕਰੋ ਨਵੇਂ ਰੇਟ।

✍️ रिपोर्टर: Shamsher Singh 🗓 27 अक्टू. 2026, 11:45 AM 👁 19
शेयर करें: 💬 WhatsApp 📘 Facebook 𝕏 Post

FD ਕਰਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ! Indian Bank ਨੇ ਵਧਾਈਆਂ ਵਿਆਜ ਦਰਾਂ, ਹੁਣ ਮਿਲੇਗਾ ਬੰਪਰ ਰਿਟਰਨ; ਚੈੱਕ ਕਰੋ ਨਵੇਂ ਰੇਟ।

FD ਕਰਵਾਉਣ ਵਾਲਿਆਂ ਲਈ ਖ਼ੁਸ਼ਖ਼ਬਰੀ! Indian Bank ਨੇ ਵਧਾਈਆਂ ਵਿਆਜ ਦਰਾਂ, ਹੁਣ ਮਿਲੇਗਾ ਬੰਪਰ ਰਿਟਰਨ; ਚੈੱਕ ਕਰੋ ਨਵੇਂ ਰੇਟ।
‎27oct 2026,
‎ਨਵੀਂ ਦਿੱਲੀ: ਜੇਕਰ ਤੁਸੀਂ ਫਿਕਸਡ ਡਿਪਾਜ਼ਿਟ (FD) 'ਚ ਪੈਸਾ ਜਮ੍ਹਾਂ ਕਰਵਾਉਣ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਸਰਕਾਰੀ ਬੈਂਕ ਇੰਡੀਅਨ ਬੈਂਕ (Indian Bank) ਨੇ ਆਪਣੀਆਂ ਦੋ ਖ਼ਾਸ FD ਸਕੀਮਾਂ ਦੀਆਂ ਵਿਆਜ ਦਰਾਂ (Interest Rates) 'ਚ ਵਾਧਾ ਕੀਤਾ ਹੈ। ਬੈਂਕ ਨੇ 555 ਦਿਨ ਅਤੇ 777 ਦਿਨ ਦੀ ਮਿਆਦ ਵਾਲੀਆਂ FD 'ਤੇ ਵਿਆਜ ਦਰ 0.15 ਫ਼ੀਸਦੀ ਵਧਾ ਦਿੱਤੀ ਹੈ।
‎ਨਵੀਆਂ ਦਰਾਂ 23 ਅਕਤੂਬਰ ਤੋਂ ਲਾਗੂ ਹੋ ਚੁੱਕੀਆਂ ਹਨ। ਹਾਲਾਂਕਿ, ਬੈਂਕ ਦੀਆਂ ਹੋਰ ਮਿਆਦਾਂ ਵਾਲੀਆਂ ਜ਼ਿਆਦਾਤਰ FD ਦੀਆਂ ਵਿਆਜ ਦਰਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।
‎
‎ਹੁਣ ਕਿੰਨਾ ਮਿਲੇਗਾ ਵਿਆਜ?
‎
‎ਇੰਡੀਅਨ ਬੈਂਕ ਨੇ ਆਪਣੀਆਂ ਦੋ ਵਿਸ਼ੇਸ਼ FD ਸਕੀਮਾਂ ਦੀਆਂ ਦਰਾਂ 'ਚ ਬਦਲਾਅ ਕੀਤਾ ਹੈ।- 555 ਦਿਨਾਂ ਦੀ Ind Grow FD: ਪਹਿਲਾਂ ਇਸ 'ਤੇ 6.65 ਫ਼ੀਸਦੀ ਸਾਲਾਨਾ ਵਿਆਜ ਮਿਲਦਾ ਸੀ, ਜਿਸ ਨੂੰ ਵਧਾ ਕੇ ਹੁਣ 6.80 ਫ਼ੀਸਦੀ ਕਰ ਦਿੱਤਾ ਗਿਆ ਹੈ।- 777 ਦਿਨਾਂ ਦੀ Ind Prosper FD: ਪਹਿਲਾਂ ਇਸ ਸਕੀਮ 'ਤੇ 6.60 ਫ਼ੀਸਦੀ ਸਾਲਾਨਾ ਵਿਆਜ ਮਿਲਦਾ ਸੀ। ਹੁਣ ਇਹ ਵਧ ਕੇ 6.75 ਫ਼ੀਸਦੀ ਹੋ ਗਿਆ ਹੈ।ਇਹ ਦਰਾਂ 3 ਕਰੋੜ ਰੁਪਏ ਤੋਂ ਘੱਟ ਦੀਆਂ ਰਿਟੇਲ ਡਿਪਾਜ਼ਿਟਾਂ 'ਤੇ ਲਾਗੂ ਹਨ।
‎ਸੀਨੀਅਰ ਸਿਟੀਜ਼ਨ ਨੂੰ ਕਿੰਨਾ ਹੋਵੇਗਾ ਫ਼ਾਇਦਾ?
‎
‎ਬੈਂਕ ਇਨ੍ਹਾਂ FD ਸਕੀਮਾਂ 'ਤੇ ਬਜ਼ੁਰਗ ਗਾਹਕਾਂ ਨੂੰ ਵਾਧੂ ਵਿਆਜ ਵੀ ਦਿੰਦਾ ਹੈ।- 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨ: 555 ਦਿਨਾਂ ਦੀ FD 'ਤੇ 7.30 ਫ਼ੀਸਦੀ ਅਤੇ 777 ਦਿਨਾਂ ਦੀ FD 'ਤੇ 7.25 ਫ਼ੀਸਦੀ ਸਾਲਾਨਾ ਵਿਆਜ ਮਿਲੇਗਾ।- 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸੁਪਰ ਸੀਨੀਅਰ ਸਿਟੀਜ਼ਨ: 555 ਦਿਨਾਂ ਦੀ FD 'ਤੇ 7.55 ਫ਼ੀਸਦੀ ਅਤੇ 777 ਦਿਨਾਂ ਦੀ FD 'ਤੇ 7.50 ਫ਼ੀਸਦੀ ਸਾਲਾਨਾ ਵਿਆਜ ਮਿਲੇਗਾ। .
‎ਬਾਕੀ FD ਦੀਆਂ ਵਿਆਜ ਦਰਾਂ ਕਿੰਨੀਆਂ ਹਨ?
‎
‎ਇੰਡੀਅਨ ਬੈਂਕ ਦੀਆਂ ਹੋਰ ਪ੍ਰਮੁੱਖ FD ਮਿਆਦਾਂ 'ਤੇ ਫਿਲਹਾਲ ਵਿਆਜ ਦਰਾਂ ਇਸ ਤਰ੍ਹਾਂ ਹਨ:- 7 ਤੋਂ 14 ਦਿਨ: 2.80 ਫ਼ੀਸਦੀ- 30 ਤੋਂ 45 ਦਿਨ: 3.00 ਫ਼ੀਸਦੀ- 46 ਤੋਂ 90 ਦਿਨ: 3.25 ਫ਼ੀਸਦੀ- 91 ਤੋਂ 120 ਦਿਨ: 3.50 ਫ਼ੀਸਦੀ- 121 ਤੋਂ 180 ਦਿਨ: 3.85 ਫ਼ੀਸਦੀ- 181 ਦਿਨ ਤੋਂ 9 ਮਹੀਨਿਆਂ ਤੋਂ ਘੱਟ: 4.50 ਫ਼ੀਸਦੀ- 9 ਮਹੀਨਿਆਂ ਤੋਂ 1 ਸਾਲ ਤੋਂ ਘੱਟ: 4.75 ਫ਼ੀਸਦੀ- 1 ਸਾਲ: 6.10 ਫ਼ੀਸਦੀ- 1 ਸਾਲ ਤੋਂ ਵੱਧ ਅਤੇ 2 ਸਾਲ ਤੋਂ ਘੱਟ: 6.20 ਫ਼ੀਸਦੀ- 500 ਦਿਨਾਂ ਦੀ Ind Green FD: 6.40 ਫ਼ੀਸਦੀ- 2 ਸਾਲ ਤੋਂ 3 ਸਾਲ ਤੋਂ ਘੱਟ: 6.15 ਫ਼ੀਸਦੀ- 3 ਸਾਲ ਤੋਂ 5 ਸਾਲ ਤੋਂ ਘੱਟ: 6.05 ਫ਼ੀਸਦੀ- 5 ਸਾਲ ਅਤੇ ਇਸ ਤੋਂ ਵੱਧ: 6.00 ਫ਼ੀਸਦੀ .
📲Get App