🔥 TRENDING Breaking News ; ''ਅਗਨੀਵੀਰਾਂ'' ਲਈ ਕੇਂਦਰ... Assured Minimum Facilities Reviewed in... विधायक अनिल सिंह ने कंचनपुर में कार्यक... खाकी पर लगा दाग! तस्करी मामले में दो य... MLA sonawari adv Hilal akbar Lone met... ਪੰਜਾਬ ''ਚ ਨੈਸ਼ਨਲ ਹਾਈਵੇਅ ਜਾਮ! ਗੱਡੀਆਂ ਦੀਆ...
04 Nov 2026•
ગુજરાતી मराठी ਪੰਜਾਬੀ বাংলা
Politics

ਪੁਲਸ ਸਟੇਟ ਬਣਿਆ ਪੰਜਾਬ, ਪਰਗਟ ਸਿੰਘ ਨੇ DGP ਨੂੰ ਦਿੱਤੀ ਚਿਤਾਵਨੀ

✍️ Reporter: Shamsher Singh 🗓 04 Nov 2026, 06:07 PM 👁 13
Share: 💬 WhatsApp 📘 Facebook 𝕏 Post

ਪੁਲਸ ਸਟੇਟ ਬਣਿਆ ਪੰਜਾਬ, ਪਰਗਟ ਸਿੰਘ ਨੇ DGP ਨੂੰ ਦਿੱਤੀ ਚਿਤਾਵਨੀ

ਪੁਲਸ ਸਟੇਟ ਬਣਿਆ ਪੰਜਾਬ, ਪਰਗਟ ਸਿੰਘ ਨੇ DGP ਨੂੰ ਦਿੱਤੀ ਚਿਤਾਵਨੀ
‎Wednesday, Nov 04, 2026 - 05:16 PM ।
‎
‎
‎ਸ਼ਮਸ਼ੇਰ ਸਿੰਘ ਮਰਾੜ,ਸੰਗਰੂਰ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਸੰਗਰੂਰ ਵਿਖੇ ‘ਇਨਸਾਫ਼ ਰੈਲੀ’ ਵਿਚ ਪਹੁੰਚੇ। ਇਸ ਰੈਲੀ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਨੇ ਪੰਜ ਸਾਲ ਪਹਿਲਾਂ ਇਸੇ ਜਗ੍ਹਾ ਤੋਂ ਨਵਾਂ ਪੰਜਾਬ ਦੇਖਣ ਦੀ ਤਮੰਨਾ ਦੇਖੀ ਸੀ ਪਰ ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਦੇ ਜੋ ਅੱਜ ਹਾਲਾਤ ਬਦ ਤੋਂ ਬਦਤਰ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ, ਕਰਤਾਰ ਸਿੰਘ ਸਰਾਭਾ, ਸਰਦਾਰ ਭਗਤ ਸਿੰਘ ਦੇ ਪੰਜਾਬ ਵਿਚ ਅੱਜ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਛੋਟੇ ਤੋਂ ਛੋਟਾ ਵਪਾਰੀ ਵੀ ਅੱਜ ਦੁਖੀ ਹੈ, ਝੋਨਾ ਮੰਡੀਆਂ ਵਿਚ ਪਿਆ ਹੈ, ਏਜੰਸੀਆਂ ਨੇ ਖਰੀਦ ਬੰਦ ਕਰ ਦਿੱਤੀ, ਜਿਸ ਕਾਰਣ ਕਿਸਾਨ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਪਰਗਟ ਸਿੰਘ ਨੇ ਪੰਜਾਬ ਦੇ DGP ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜੇ ਕਿਸੇ ਪੁਲਸ ਵਾਲੇ ਨੇ ਕਾਂਗਰਸ ਦੇ ਵਰਕਰ ਵੱਲ ਅੱਖ ਕੱਢ ਕੇ ਵੇਖਿਆ ਤਾਂ ਅਸੀਂ ਅੱਖਾਂ ਕੱਢ ਦੇਵਾਂਗੇ।
‎ਪੰਜਾਬ ਸਰਕਾਰ ਨੇ ਸੂਬੇ ਨੂੰ ਪੁਲਸ ਸਟੇਟ ਬਣਾ ਕੇ ਰੱਖ ਦਿੱਤਾ ਹੈ। ਪੰਜਾਬ ਵਿਚ ਅੱਜ ਸੱਥਰ ਵਿਛੇ ਹੋਏ ਹਨ। ਹਰ ਬੰਦਾ, ਹਰ ਵਰਗ ਸੜਕ 'ਤੇ ਆਉਣ ਲਈ ਮਜਬੂਰ ਹੈ। ਪੰਜਾਬ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੇ ਨਾ ਧਾੜਵੀਆਂ ਨੂੰ ਝੱਲਿਆ ਤੇ ਨਾ ਦੇਸ਼ ਵਿਚ ਨਫਰਤ ਫੈਲਾਉਣ ਵਾਲਿਆਂ ਨੂੰ ਝੱਲਣਗੇ। ਆਮ ਆਦਮੀ ਪਾਰਟੀ 'ਤੇ ਵੱਡਾ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਭਗਤ ਸਿੰਘ ਵਰਗੀਆਂ ਪੱਗਾਂ ਤਾਂ ਬੰਨ੍ਹ ਲਈਆਂ ਪਰ ਇਹ ਉਸ ਦੇ ਪੈਰ ਦੇ ਤਿਣਕੇ ਵਰਗੇ ਵੀ ਨਹੀਂ। ਪੰਜਾਬ ਸਰਕਾਰ ਇਹ ਨਾ ਭੁੱਲੇ ਹੱਥਾਂ ਨਾਲ ਦਿੱਤੀਆਂ ਗੰਢਾਂ ਮੂੰਹ ਨਾਲ ਖੋਲ੍ਹਣੀਆਂ ਪੈਣਗੀਆਂ। ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿਚ ਅੱਜ ਮੈਡੀਕਲ ਨਸ਼ਾ ਵਧਣ ਪਿੱਛੇ ਮੈਡੀਕਲ ਮੰਤਰੀ ਹਨ।
📲Get App