🔥 TRENDING રાજ્યપાલ આચાર્ય દેવવ્રત જીની ઉપસ્થિતિમ... पल्स पोलियो अभियान की सफलता के लिए ब्ल... କମଖ୍ୟାନଗର ଓଭରବ୍ରିଜରେ CRPF ଯୁବକଙ୍କ ବାଇକ... Dharam-Gool Road Awaits Macadamization... 21 साल से फरार 50,000 रुपये के इनामी अ... ଭିଜିଲାନ୍ସ ହାତରେ ଜୁନାଗଡ଼ ବିଜ୍ଞାପିତ ଅଞ୍ଚ...
21 Nov 2026•
ગુજરાતી मराठी ਪੰਜਾਬੀ বাংলা
Sarkari Yojana

DA ''ਚ ਹੋ ਗਿਆ 7 ਫ਼ੀਸਦੀ ਦਾ ਵਾਧਾ ! ਸੈਣੀ ਸਰਕਾਰ ਨੇ ਕੀਤਾ ਐਲਾਨ

✍️ Reporter: Shamsher Singh 🗓 21 Nov 2026, 09:00 PM 👁 15
Share: 💬 WhatsApp 📘 Facebook 𝕏 Post

DA ''ਚ ਹੋ ਗਿਆ 7 ਫ਼ੀਸਦੀ ਦਾ ਵਾਧਾ ! ਸੈਣੀ ਸਰਕਾਰ ਨੇ ਕੀਤਾ ਐਲਾਨ

DA ''ਚ ਹੋ ਗਿਆ 7 ਫ਼ੀਸਦੀ ਦਾ ਵਾਧਾ ! ਸੈਣੀ ਸਰਕਾਰ ਨੇ ਕੀਤਾ ਐਲਾਨ
‎Saturday, Nov 21, 2026 ।
‎
‎
‎ਚੰਡੀਗੜ੍ਹ- 6ਵੇਂ ਤਨਖਾਹ ਕਮਿਸ਼ਨ ਅਧੀਨ ਤਨਖਾਹ ਪ੍ਰਾਪਤ ਕਰਨ ਵਾਲੇ ਰਾਜ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹੱਤਵਪੂਰਨ ਵਿੱਤੀ ਰਾਹਤ ਪ੍ਰਦਾਨ ਕੀਤੀ ਹੈ। ਹਰਿਆਣਾ ਸਰਕਾਰ ਨੇ ਮਹਿੰਗਾਈ ਭੱਤੇ (ਡੀਏ) 'ਚ 7 ਫੀਸਦੀ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਫੈਸਲੇ ਨਾਲ, ਇਨ੍ਹਾਂ ਕਰਮਚਾਰੀਆਂ ਦਾ ਮਹਿੰਗਾਈ ਭੱਤਾ (ਡੀਏ) ਹੁਣ 262 ਫੀਸਦੀ ਤੋਂ ਵੱਧ ਕੇ 269 ਫੀਸਦੀ ਹੋ ਗਿਆ ਹੈ। ਵਧਿਆ ਹੋਇਆ ਮਹਿੰਗਾਈ ਭੱਤਾ 1 ਜੁਲਾਈ, 2026 ਤੋਂ ਲਾਗੂ ਮੰਨਿਆ ਜਾਵੇਗਾ।
‎ਵਿੱਤ ਵਿਭਾਗ ਵਲੋਂ ਜਾਰੀ ਇਕ ਅਧਿਕਾਰਤ ਆਦੇਸ਼ ਦੇ ਅਨੁਸਾਰ, ਕਰਮਚਾਰੀਆਂ ਨੂੰ ਵਧੇ ਹੋਏ ਮਹਿੰਗਾਈ ਭੱਤੇ ਦਾ ਨਕਦ ਭੁਗਤਾਨ ਨਵੰਬਰ 2026 ਦੀ ਤਨਖਾਹ ਨਾਲ ਕੀਤਾ ਜਾਵੇਗਾ। ਉੱਥੇ ਹੀ ਜੁਲਾਈ ਤੋਂ ਅਕਤੂਬਰ 2026 ਤੱਕ 4 ਮਹੀਨਿਆਂ ਲਈ ਬਕਾਇਆ ਏਰੀਅਰ ਜਨਵਰੀ 2027 'ਚ ਦਿੱਤਾ ਜਾਵੇਗਾ।
‎
‎ਸਰਕਾਰ ਨੇ ਆਦੇਸ਼ 'ਚ ਇਹ ਵੀ ਸਪੱਸ਼ਟ ਕੀਤਾ ਹੈ ਕਿ ਮਹਿੰਗਾਈ ਭੱਤੇ ਦੀ ਗਣਨਾ ਕਰਦੇ ਸਮੇਂ ਜੇਕਰ 50 ਪੈਸੇ ਜਾਂ ਇਸ ਤੋਂ ਵੱਧ ਦਾ ਅੰਸ਼ ਆਉਂਦਾ ਹੈ ਤਾਂ ਉਸ ਨੂੰ ਅਗਲੇ ਪੂਰੇ ਰੁਪਏ 'ਚ ਗਿਣਿਆ ਜਾਵੇਗਾ। ਇਸ ਦੇ ਉਲਟ, 50 ਪੈਸੇ ਤੋਂ ਘੱਟ ਅੰਸ਼ਾਂ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ। ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ ਵੱਲੋਂ ਜਾਰੀ ਹਦਾਇਤਾਂ 'ਚ, ਸਾਰੇ ਸਬੰਧਤ ਵਿਭਾਗਾਂ ਨੂੰ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ 'ਚ ਸੋਧ ਲਈ ਜ਼ਰੂਰੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
📲Get App