🔥 TRENDING एसपी अमन कुमार ने कार्तिक पूर्णिमा पर... कोयलांचल के रैयतों में कानूनी मुआवजा औ... डेढ़ लाख की रिश्वत लेते गिरफ्तार GST स... મહેસાણા હેડ ક્વાર્ટરમાં કૂતરાના મોંમાં... Odisha Weather Update Released by Kana... India's First Quantum‑AI University In...
24 Nov 2026•
ગુજરાતી मराठी ਪੰਜਾਬੀ বাংলা
Politics

ਸਿਆਸਤ ''ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ ਖਾਸ ਦੋਸਤ

✍️ Reporter: Shamsher Singh 🗓 24 Nov 2026, 05:20 PM 👁 29
Share: 💬 WhatsApp 📘 Facebook 𝕏 Post

ਸਿਆਸਤ ''ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ ਖਾਸ ਦੋਸਤ

ਸਿਆਸਤ ''ਚ ਐਂਟਰੀ ਕਰਨ ਜਾ ਰਹੀ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ? CM ਵਿਜੇ ਦੀ ਹੈ ਖਾਸ ਦੋਸਤ
‎Tuesday, Nov 24, 2026 ।
‎ਐਂਟਰਟੇਨਮੈਂਟ ਡੈਸਕ : ਮਸ਼ਹੂਰ ਅਦਾਕਾਰਾ ਤ੍ਰਿਸ਼ਾ ਕ੍ਰਿਸ਼ਨਨ ਦੇ ਸਿਆਸਤ ਵਿੱਚ ਆਉਣ ਦੀਆਂ ਅਟਕਲਾਂ ਤੇਜ਼ ਹੋ ਗਈਆਂ ਹਨ। ਇਹ ਅਟਕਲਾਂ ਉਦੋਂ ਹੋਰ ਤੇਜ਼ ਹੋ ਗਈਆਂ, ਜਦੋਂ ਅਜਿਹੀਆਂ ਖਬਰਾਂ ਆਈਆਂ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਸਮਰਥਕਾਂ ਵੱਲੋਂ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਵਿੱਚ ਉਸ ਦੇ ਨਾਮ 'ਤੇ ਇੱਕ ਨਵਾਂ ਸੰਗਠਨ ਬਣਾਇਆ ਗਿਆ ਹੈ। ਇਸ ਸੰਗਠਨ ਦਾ ਨਾਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੇ. ਜੈਲਲਿਤਾ ਦੇ ਮਸ਼ਹੂਰ ਖਿਤਾਬ 'ਤੇ ਰੱਖਿਆ ਗਿਆ ਹੈ।
‎ਸਮਰਥਕਾਂ ਵੱਲੋਂ ਬਣਾਏ ਗਏ ਇਸ ਨਵੇਂ ਸੰਗਠਨ ਦਾ ਨਾਮ 'ਇਲਈਆ ਪੁਰਾਤਚੀ ਥਲਾਈਵੀ ਤ੍ਰਿਸ਼ਾ ਪੇਰਾਵਈ' ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਮਰਹੂਮ ਮੁੱਖ ਮੰਤਰੀ ਜੈਲਲਿਤਾ ਨੂੰ ਲੋਕ 'ਪੁਰਾਤਚੀ ਥਲਾਈਵੀ' (ਇਨਕਲਾਬੀ ਆਗੂ) ਦੇ ਨਾਮ ਨਾਲ ਜਾਣਦੇ ਸਨ। ਤ੍ਰਿਸ਼ਾ ਦੇ ਸਮਰਥਕ ਉਸ ਨੂੰ ਜੈਲਲਿਤਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਵਾਲੀ ਆਗੂ ਵਜੋਂ ਦੇਖ ਰਹੇ ਹਨ ਅਤੇ ਉਸ ਦੀ ਸ਼ਖਸੀਅਤ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਨਾਲ ਕਰ ਰਹੇ ਹਨ।
‎
‎ਤਚਨੱਲੂਰ ਦੇ ਕਾਰੋਬਾਰੀ ਰਾਜਗੋਪਾਲ ਵੱਲੋਂ ਸ਼ੁਰੂ ਕੀਤੇ ਗਏ ਇਸ ਸੰਗਠਨ ਦਾ ਲੋਗੋ ਵੀ ਜਾਰੀ ਕੀਤਾ ਗਿਆ ਹੈ, ਜਿਸ 'ਤੇ ਤ੍ਰਿਸ਼ਾ ਦੀ ਤਸਵੀਰ ਦੇ ਨਾਲ 'ਅਹੁਦੇ ਲਈ ਨਹੀਂ! ਤਾਮਿਲਨਾਡੂ ਦੇ ਲੋਕਾਂ ਦੇ ਹੱਕਾਂ ਲਈ!' ਦਾ ਨਾਅਰਾ ਲਿਖਿਆ ਹੋਇਆ ਹੈ। ਸੰਗਠਨ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਕੇ ਉਮੀਦ ਜਤਾਈ ਹੈ ਕਿ ਤ੍ਰਿਸ਼ਾ ਜਲਦ ਹੀ ਸਿਆਸਤ ਵਿੱਚ ਕਦਮ ਰੱਖੇਗੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਿਜੇ (TVK) ਨਾਲ ਮਿਲ ਕੇ ਸੂਬੇ ਦੇ ਵਿਕਾਸ ਲਈ ਕੰਮ ਕਰੇਗੀ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਤ੍ਰਿਸ਼ਾ ਸਿਆਸਤ ਵਿੱਚ ਆਉਂਦੀ ਹੈ, ਤਾਂ ਸੂਬੇ ਨੂੰ ਜੈਲਲਿਤਾ ਵਰਗਾ ਪ੍ਰਸ਼ਾਸਨ ਮਿਲੇਗਾ।
📲Get App