🔥 ट्रेंडिंग 28 नवंबर 2026 को शिलॉन्ग में डीज़ल की... उदयपुर में 15 की जगह 16 वोट डाले, उप-प... चेसापीक के इंडियन रिवर पार्क में कुत्त... हिमाचल के किन्नौर अभयारण्य में दुर्लभ... 🚨 छतरपुर पहुंचा 150 फीट लंबा बाहुबली... कार्डिफ़ में आज भारी बारिश की उम्मीद,...
29 नव. 2026•
ગુજરાતી मराठी ਪੰਜਾਬੀ বাংলা
CJP ਦਾ ਪ੍ਰਦਰਸ਼ਨ ਭਲਕੇ, ਪੁਲਸ ਨੇ ਨਹੀਂ ਦਿੱਤੀ
शिक्षा

CJP ਦਾ ਪ੍ਰਦਰਸ਼ਨ ਭਲਕੇ, ਪੁਲਸ ਨੇ ਨਹੀਂ ਦਿੱਤੀ

✍️ रिपोर्टर: Shamsher Singh 🗓 09 अक्टू. 2026, 01:18 PM 👁 87
यहाँ देखें: ▶️ YouTube
शेयर करें: 💬 WhatsApp 📘 Facebook 𝕏 Post

CJP ਦਾ ਪ੍ਰਦਰਸ਼ਨ ਭਲਕੇ, ਪੁਲਸ ਨੇ ਨਹੀਂ ਦਿੱਤੀ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਕੱਲ੍ਹ (ਸ਼ਨੀਵਾਰ) ਨੂੰ ਦਿੱਲੀ 'ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ। ਪੁਲਸ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਬਾਰੇ ਜਾਣਕਾਰੀ ਦੇਰ ਨਾਲ ਦਿੱਤੀ ਗਈ। ਗਾਈਡਲਾਈਨ ਅਨੁਸਾਰ, ਯੋਜਨਾਬੱਧ ਪ੍ਰਦਰਸ਼ ਲਈ 10 ਦਿਨ ਪਹਿਲੇ ਸੂਚਨਾ ਦੇਣੀ ਹੁੰਦੀ ਹੈ। ਉੱਥੇ ਬੀਐੱਨਐੱਸ ਦੀ ਧਾਰਾ 163 ਲਾਗੂ ਹੈ ਯਾਨੀ 5 ਲੋਕ ਇਕੱਠੇ ਨਹੀਂ ਹੋ ਸਕਦੇ। ਜੇਕਰ ਇਸ ਦੀ ਪਾਲਣਾ ਨਹੀਂ ਹੋਈ ਤਾਂ ਕਾਰਵਾਈ ਹੋਵੇਗੀ।
‎ਦਰਅਸਲ, ਸੀਜੇਪੀ ਅਤੇ ਖੱਬੇ-ਪੱਖੀ ਸੰਗਠਨਾਂ ਨੇ ਦੇਸ਼ ਭਰ 'ਚ ਸਮਰਥਕਾਂ ਨੂੰ ਹਿਰਾਸਤ 'ਚ ਲੈਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਅਤੇ 10 ਨਜ਼ਰਬੰਦੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ, ਕਾਕਰੋਚ ਜਨਤਾ ਪਾਰਟੀ ਨੇ ਕਿਹਾ ਕਿ ਪੁਣੇ ਤੋਂ ਵਿਦਿਆਰਥੀਆਂ ਨੂੰ ਦਿੱਲੀ ਜਾਂਦੇ ਸਮੇਂ ਅੱਧ ਵਿਚਕਾਰ ਹਿਰਾਸਤ 'ਚ ਲਿਆ ਗਿਆ ਸੀ ਅਤੇ ਬੱਸ ਰਾਹੀਂ ਕਿਸੇ ਅਣਜਾਣ ਸਥਾਨ 'ਤੇ ਲਿਜਾਇਆ ਗਿਆ ਸੀ। ਸੀਜੇਪੀ ਨੇ ਮੱਧ ਪ੍ਰਦੇਸ਼ ਤੋਂ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ 'ਚ ਨੌਜਵਾਨਾਂ ਨੂੰ ਚੱਲਦੀ ਬੱਸ 'ਚ ਦਿਖਾਇਆ ਗਿਆ ਹੈ। ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਹੈ
📲Get App