Education
CJP ਦਾ ਪ੍ਰਦਰਸ਼ਨ ਭਲਕੇ, ਪੁਲਸ ਨੇ ਨਹੀਂ ਦਿੱਤੀ
Watch on:
▶️ YouTube
CJP ਦਾ ਪ੍ਰਦਰਸ਼ਨ ਭਲਕੇ, ਪੁਲਸ ਨੇ ਨਹੀਂ ਦਿੱਤੀ
ਨਵੀਂ ਦਿੱਲੀ- ਦਿੱਲੀ ਪੁਲਸ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਕੱਲ੍ਹ (ਸ਼ਨੀਵਾਰ) ਨੂੰ ਦਿੱਲੀ 'ਚ ਹੋਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਮਨਜ਼ੂਰੀ ਨਹੀਂ ਦਿੱਤੀ। ਪੁਲਸ ਨੇ ਕਿਹਾ ਕਿ ਵਿਰੋਧ ਪ੍ਰਦਰਸ਼ਨ ਬਾਰੇ ਜਾਣਕਾਰੀ ਦੇਰ ਨਾਲ ਦਿੱਤੀ ਗਈ। ਗਾਈਡਲਾਈਨ ਅਨੁਸਾਰ, ਯੋਜਨਾਬੱਧ ਪ੍ਰਦਰਸ਼ ਲਈ 10 ਦਿਨ ਪਹਿਲੇ ਸੂਚਨਾ ਦੇਣੀ ਹੁੰਦੀ ਹੈ। ਉੱਥੇ ਬੀਐੱਨਐੱਸ ਦੀ ਧਾਰਾ 163 ਲਾਗੂ ਹੈ ਯਾਨੀ 5 ਲੋਕ ਇਕੱਠੇ ਨਹੀਂ ਹੋ ਸਕਦੇ। ਜੇਕਰ ਇਸ ਦੀ ਪਾਲਣਾ ਨਹੀਂ ਹੋਈ ਤਾਂ ਕਾਰਵਾਈ ਹੋਵੇਗੀ।
ਦਰਅਸਲ, ਸੀਜੇਪੀ ਅਤੇ ਖੱਬੇ-ਪੱਖੀ ਸੰਗਠਨਾਂ ਨੇ ਦੇਸ਼ ਭਰ 'ਚ ਸਮਰਥਕਾਂ ਨੂੰ ਹਿਰਾਸਤ 'ਚ ਲੈਣ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ 57 ਮੈਟਰੋ ਸਟੇਸ਼ਨਾਂ ਨੂੰ ਬੰਦ ਕਰਨ ਅਤੇ 10 ਨਜ਼ਰਬੰਦੀ ਕੇਂਦਰ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀਰਵਾਰ ਰਾਤ ਨੂੰ, ਕਾਕਰੋਚ ਜਨਤਾ ਪਾਰਟੀ ਨੇ ਕਿਹਾ ਕਿ ਪੁਣੇ ਤੋਂ ਵਿਦਿਆਰਥੀਆਂ ਨੂੰ ਦਿੱਲੀ ਜਾਂਦੇ ਸਮੇਂ ਅੱਧ ਵਿਚਕਾਰ ਹਿਰਾਸਤ 'ਚ ਲਿਆ ਗਿਆ ਸੀ ਅਤੇ ਬੱਸ ਰਾਹੀਂ ਕਿਸੇ ਅਣਜਾਣ ਸਥਾਨ 'ਤੇ ਲਿਜਾਇਆ ਗਿਆ ਸੀ। ਸੀਜੇਪੀ ਨੇ ਮੱਧ ਪ੍ਰਦੇਸ਼ ਤੋਂ ਇਕ ਵੀਡੀਓ ਵੀ ਸਾਂਝਾ ਕੀਤਾ, ਜਿਸ 'ਚ ਨੌਜਵਾਨਾਂ ਨੂੰ ਚੱਲਦੀ ਬੱਸ 'ਚ ਦਿਖਾਇਆ ਗਿਆ ਹੈ। ਇਕ ਨੌਜਵਾਨ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼ ਪੁਲਸ ਨੇ ਉਸ ਨੂੰ ਹਿਰਾਸਤ 'ਚ ਲਿਆ ਹੈ