खेल
Champions Trophy ਲਈ ਟੀਮ ਇੰਡੀਆ ਦਾ ਐਲਾਨ !
यहाँ देखें:
▶️ YouTube
Champions Trophy ਲਈ ਟੀਮ ਇੰਡੀਆ ਦਾ ਐਲਾਨ !
Champions Trophy ਲਈ ਟੀਮ ਇੰਡੀਆ ਦਾ ਐਲਾਨ ! ਇਸ ਧਾਕੜ ਹੱਥ ਆਈ Team ਦੀ ਕਮਾਨ
Tuesday, Oct 13, 2026।ਸਪੋਰਟਸ ਡੈਸਕ: ਹਾਕੀ ਇੰਡੀਆ ਨੇ ਆਗਾਮੀ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਲਈ 18 ਮੈਂਬਰੀ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵੱਕਾਰੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਦੀ ਕਮਾਨ ਇੱਕ ਵਾਰ ਫਿਰ ਤਜਰਬੇਕਾਰ ਖਿਡਾਰੀ ਹਰਮਨਪ੍ਰੀਤ ਸਿੰਘ ਦੇ ਹੱਥਾਂ ਵਿੱਚ ਹੋਵੇਗੀ। ਇਹ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ 27 ਅਕਤੂਬਰ ਤੋਂ 5 ਨਵੰਬਰ ਤੱਕ ਪੰਜਾਬ ਦੇ ਜਲੰਧਰ ਅਤੇ ਮੋਹਾਲੀ ਸ਼ਹਿਰਾਂ 'ਚ ਆਯੋਜਿਤ ਕੀਤਾ ਜਾ ਰਿਹਾ ਹੈ।
ਇਹ ਟੂਰਨਾਮੈਂਟ ਇਸ ਲਈ ਵੀ ਬਹੁਤ ਖਾਸ ਹੈ ਕਿਉਂਕਿ ਇਸ ਰਾਹੀਂ ਪੰਜਾਬ ਵਿੱਚ ਲੰਬੇ ਸਮੇਂ ਬਾਅਦ ਅੰਤਰਰਾਸ਼ਟਰੀ ਹਾਕੀ ਮੁਕਾਬਲਿਆਂ ਦੀ ਵਾਪਸੀ ਹੋ ਰਹੀ ਹੈ। ਟੂਰਨਾਮੈਂਟ ਦੇ ਸਾਰੇ ਲੀਗ ਮੈਚ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ, ਜਦੋਂ ਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਣਗੇ। ਭਾਰਤੀ ਟੀਮ ਇਸ ਟੂਰਨਾਮੈਂਟ ਵਿੱਚ ਮੌਜੂਦਾ ਚੈਂਪੀਅਨ ਵਜੋਂ ਉਤਰੇਗੀ, ਜੋ ਹੁਣ ਤੱਕ ਰਿਕਾਰਡ 5 ਵਾਰ ਇਹ ਖਿਤਾਬ ਆਪਣੇ ਨਾਮ ਕਰ ਚੁੱਕੀ ਹੈ।
ਮੁੱਖ ਕੋਚ ਕ੍ਰੇਗ ਫੁਲਟਨ ਨੇ ਟੀਮ ਦੇ ਗੋਲਕੀਪਿੰਗ, ਡਿਫੈਂਸ ਅਤੇ ਮਿਡਫੀਲਡ ਵਿਭਾਗ ਵਿੱਚ ਕੁਝ ਅਹਿਮ ਬਦਲਾਅ ਕੀਤੇ ਹਨ। ਗੋਲਕੀਪਰ ਕ੍ਰਿਸ਼ਨ ਬਹਾਦਰ ਪਾਠਕ ਦੀ ਟੀਮ ਵਿੱਚ ਵਾਪਸੀ ਹੋਈ ਹੈ। ਇਸ ਤੋਂ ਇਲਾਵਾ ਨੌਜਵਾਨ ਡਿਫੈਂਡਰ ਅਮਨਦੀਪ ਲਾਕੜਾ ਅਤੇ ਮਿਡਫਿਲਡਰ ਆਦਿਤਿਆ ਅਰਜੁਨ ਲਾਲਗੇ ਨੂੰ ਸੀਨੀਅਰ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਦਾ ਇੱਕ ਹੋਰ ਮੌਕਾ ਦਿੱਤਾ ਗਿਆ ਹੈ। ਮੁੱਖ 18 ਮੈਂਬਰੀ ਟੀਮ ਤੋਂ ਇਲਾਵਾ ਵਿਸ਼ਨੂੰ ਕਾਂਤ ਸਿੰਘ ਅਤੇ ਅੰਗਦ ਬੀਰ ਸਿੰਘ ਨੂੰ ਰਿਜ਼ਰਵ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ।