🔥 ट्रेंडिंग उज्जैन जिले में पिछले 24 घंटे में औसत... તલોદ તાલુકાના મુધાસણા શક્તિકેન્દ્રમાં... Pratap Nagar sangan गुजरात उपमुख्यमंत्री जापानी कार्यकारी... तिलक चौक, काइमोर में मातरानी का भव्य व... जीएमडीसी ने गुजरात सरकार को ₹223.55 कर...
22 अक्टू. 2026•
ગુજરાતી मराठी ਪੰਜਾਬੀ বাংলা
अपराध

ਪਰਵਿੰਦਰ ਝੋਟਾ ਕਤਲ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ ''ਤੇ ਪੁੱਜੀਆਂ ਟੀਮਾਂ

✍️ रिपोर्टर: Shamsher Singh 🗓 21 अक्टू. 2026, 10:59 PM 👁 16
शेयर करें: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ ''ਤੇ ਪੁੱਜੀਆਂ ਟੀਮਾਂ

ਪਰਵਿੰਦਰ ਝੋਟਾ ਕਤਲ ਮਾਮਲੇ ''ਚ CBI ਦਾ ਵੱਡਾ ਐਕਸ਼ਨ, ਬਜ਼ਾਰਾਂ ਅਤੇ ਦੁਕਾਨਾਂ ''ਤੇ ਪੁੱਜੀਆਂ ਟੀਮਾਂ
‎Wednesday, Oct 21, 2026।
‎ਮਾਨਸਾ : ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੀ ਜਾਂਚ ਲਈ ਸੀ. ਬੀ. ਆਈ. ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਜਿੱਥੇ ਪਰਵਿੰਦਰ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸੇ ਬਜ਼ਾਰ 'ਚ ਸੀ. ਬੀ. ਆਈ. ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ ਅਤੇ ਲੋਕਾਂ ਕੋਲੋਂ ਪੁੱਛਗਿੱਛ ਕਰ ਰਹੀਆਂ ਹਨ। ਜਿਸ ਮੈਡੀਕਲ ਸਟੋਰ 'ਤੇ ਝੋਟੇ ਦਾ ਕਤਲ ਕੀਤਾ ਗਿਆ ਸੀ, ਉਸ ਦੇ ਨਾਲ ਵਾਲੀਆਂ ਦੁਕਾਨਾਂ 'ਤੇ ਸੀ. ਬੀ. ਆਈ. ਅਤੇ ਫਾਰੈਂਸਿਕ ਟੀਮਾਂ ਪਹੁੰਚ ਚੁੱਕੀਆਂ ਹਨ।
‎ਟੀਮਾਂ ਵਲੋਂ ਇਸ ਕਤਲਕਾਂਡ ਨੂੰ ਲੈ ਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਿਸ ਤੋਂ ਬਾਅਦ ਕਾਰਵਾਈ ਅੱਗੇ ਵਧੇਗੀ। ਮੈਡੀਕਲ ਸਟੋਰ ਦੇ ਬਾਹਰ ਸੈਂਪਲ ਲੈਣ ਦੀ ਕਾਰਵਾਈ ਟੀਮਾਂ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੁਕਾਨਦਾਰਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸੀ. ਬੀ. ਆਈ. ਵਲੋਂ ਪਰਵਿੰਦਰ ਝੋਟਾ ਦੇ ਪਰਿਵਾਰ ਨਾਲ ਵੀ ਗੱਲਬਾਤ ਕੀਤੀ ਗਈ ਹੈ।
‎ਸੀ. ਬੀ. ਆਈ. ਦੀਆਂ ਟੀਮਾਂ ਬੀਤੀ ਰਾਤ 12 ਵਜੇ ਦੇ ਕਰੀਬ ਮਾਨਸਾ ਪਹੁੰਚ ਗਈਆਂ ਸਨ ਅਤੇ ਥਾਣੇ ਤੋਂ ਸਾਰੇ ਰਿਕਾਰਡ ਟੀਮਾਂ ਵਲੋਂ ਲੈ ਲਏ ਗਏ ਹਨ। ਦੱਸਣਯੋਗ ਹੈ ਕਿ ਪਰਵਿੰਦਰ ਝੋਟੇ ਦੇ ਪੋਸਟਮਾਰਟਮ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰਵਿੰਦਰ ਝੋਟੇ ਦਾ ਪੋਸਟਮਾਰਟਮ ਪੀ. ਜੀ. ਆਈ. ਵਿਖੇ ਕੀਤਾ ਜਾਵੇਗਾ।
📲Get App