🔥 TRENDING Parambikulam water dispute sparks fres... Palestine captain accused of racist ge... Storm Akwan to Hit Madhya Pradesh with... Police officer threatens to frame unma... मधेपुरा जिला के श्रीनगर थाना अंतर्गत ल... भारतीय सेवा
18 Nov 2026•
ગુજરાતી मराठी ਪੰਜਾਬੀ বাংলা
Defence

ਬਾਰਡਰ ਟੱਪ ਗੁਆਂਢੀ ਮੁਲਕ 'ਚ ਜਾ ਵੜਿਆ BSF ਦਾ ਜਵਾਨ ! ਦੋਵਾਂ ਧਿਰਾਂ ਦੀ ਮੁਲਾਕਾਤ ਮਗਰੋਂ ਇੰਝ ਹੋਈ ਵਾਪਸੀ

✍️ Reporter: Shamsher Singh 🗓 18 Nov 2026, 12:16 PM 👁 24
Share: 💬 WhatsApp 📘 Facebook 𝕏 Post

ਬਾਰਡਰ ਟੱਪ ਗੁਆਂਢੀ ਮੁਲਕ 'ਚ ਜਾ ਵੜਿਆ BSF ਦਾ ਜਵਾਨ ! ਦੋਵਾਂ ਧਿਰਾਂ ਦੀ ਮੁਲਾਕਾਤ ਮਗਰੋਂ ਇੰਝ ਹੋਈ ਵਾਪਸੀ

ਬਾਰਡਰ ਟੱਪ ਗੁਆਂਢੀ ਮੁਲਕ 'ਚ ਜਾ ਵੜਿਆ BSF ਦਾ ਜਵਾਨ ! ਦੋਵਾਂ ਧਿਰਾਂ ਦੀ ਮੁਲਾਕਾਤ ਮਗਰੋਂ ਇੰਝ ਹੋਈ ਵਾਪਸੀ
‎Wednesday, Nov 18, 2026।
‎ਨਵੀਂ ਦਿੱਲੀ (ਏਜੰਸੀ)- ਮੇਘਾਲਿਆ 'ਚ ਮੰਗਲਵਾਰ ਨੂੰ ਅੰਤਰਰਾਸ਼ਟਰੀ ਸਰਹੱਦ ਦੇ ਉਸ ਪਾਰ ਬਾਰਡਰ ਗਾਰਡ ਬੰਗਲਾਦੇਸ਼ (ਬੀਜੀਬੀ) ਨੇ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਜਵਾਨ ਨੂੰ ਹਿਰਾਸਤ 'ਚ ਲੈ ਲਿਆ ਸੀ। ਦੋਵਾਂ ਪੱਖਾਂ ਵਿਚਾਲੇ ਹੋਈ ਗੱਲਬਾਤ ਮਗਰੋਂ ਉਹ ਸ਼ਾਮ ਤੱਕ ਸੁਰੱਖਿਆ ਵਾਪਸ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਰੈਂਕ ਦਾ ਇਕ ਹਥਿਆਰਬੰਦ ਜਵਾਨ ਦੁਪਹਿਰ ਦੇ ਸਮੇਂ ਅਣਜਾਣੇ 'ਚ ਸਰਹੱਦ ਦੇ ਦੂਜੀ ਪਾਸੇ ਚਲਾ ਲਿਆ ਗਿਆ ਸੀ।
‎ਉਨ੍ਹਾਂ ਦੱਸਿਆ ਕਿ ਦੋਵਾਂ ਪੱਖਾਂ ਦੇ ਕਮਾਂਡਰਾਂ ਵਿਚਾਲੇ ਗੱਲਬਾਤ ਅਤੇ ਮੁਲਾਕਾਤ ਮਗਰੋਂ ਸ਼ਾਮ ਨੂੰ ਜਵਾਨ ਸੁਰੱਖਿਅਤ ਵਾਪਸ ਆ ਗਿਆ। ਇਹ ਘਟਨਾ ਮੇਘਾਲਿਆ ਦੇ ਜੋਵਾਈ ਇਲਾਕੇ 'ਚ ਹੋਈ, ਜੋ ਬੰਗਲਾਦੇਸ਼ ਦੇ ਸਿਲਹਟ ਜ਼ਿਲ੍ਹੇ ਦੇ ਸਾਹਮਣੇ ਪੈਂਦਾ ਹੈ। ਅਧਿਕਾਰੀਆਂ ਅਨੁਸਾਰ, ਇਸ ਇਲਾਕੇ 'ਚ ਕੋਈ ਬਾੜ ਨਹੀਂ ਲੱਗੀ ਹੈ ਅਤੇ ਦੋਵਾਂ ਪਾਸੇ ਦੇ ਸੈਲਾਨੀ ਹਮੇਸ਼ਾ ਇੱਥੇ ਆਉਂਦੇ-ਜਾਂਦੇ ਰਹਿੰਦੇ ਹਨ।
‎
‎ਇਸ ਤੋਂ ਪਹਿਲਾਂ ਬੀਐੱਸਐੱਫ ਅਧਿਕਾਰੀਆਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਕੁਝ ਵੀਡੀਓ ਦਾ ਨੋਟਿਸ ਲਿਆ ਸੀ। ਇਨ੍ਹਾਂ ਵੀਡੀਓ 'ਚ ਬੀਜੀਬੀ ਦੇ 2 ਜਵਾਨ ਅਤੇ ਕੁਝ ਸਥਾਨਕ ਲੋਕ ਇਕ ਭਾਰਤੀ ਜਵਾਨ ਨਾਲ ਦਿਖਾਈ ਦੇ ਰਹੇ ਸਨ। ਭਾਰਤੀ ਜਵਾਨ ਕੋਲ ਇਕ ਵਾਕੀ-ਟਾਕੀ ਸੈੱਟ ਸੀ ਅਤੇ ਉਸ ਦੇ ਸਰੀਰ 'ਤੇ INSAS ਰਾਈਫਲ ਅਤੇ ਇਕ ਪੰਪ ਐਕਸ਼ਨ ਗਨ ਲਟਕੀ ਹੋਈ ਸੀ। ਵੀਡੀਓ 'ਚ ਬੀਜੀਬੀ ਦੇ ਜਵਾਨ ਇਕ ਸਥਾਨਕ ਵਿਅਕਤੀ ਦੀ ਮੋਟਰਸਾਈਕਲ 'ਤੇ ਉਸ ਭਾਰਤੀ ਜਵਾਨ ਨੂੰ ਲਿਜਾਂਦੇ ਹੋਏ ਦਿਖਾਈ ਦਿੱਤੀ। ਇਹ ਫੋਰਸ ਦੇਸ਼ ਦੀ ਪੂਰਬੀ ਸਰਹੱਦ 'ਤੇ 4,096 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ (ਆਈਬੀ) ਦੀ ਸੁਰੱਖਿਆ ਕਰਦੀ ਹੈ।
📲Get App