🔥 TRENDING Kutch Discovery: New Insights into Mar... ಶಾಲೆ ಆರಂಭಕ್ಕೂ ಮುನ್ನವೇ ಕ್ರಿಕೆಟ್ ಪಂದ್ಯ ಮ... Gujarat to Trade Electricity for Water... Mysore Warriors Cricket Team: News, Sc... Karnataka Artist Creates World's Large... Rajasthan CM Bhajanlal Sharma to Tour...
26 Oct 2026•
ગુજરાતી मराठी ਪੰਜਾਬੀ বাংলা
Politics

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

✍️ Reporter: Shamsher Singh 🗓 26 Oct 2026, 08:48 AM 👁 21
Share: 💬 WhatsApp 📘 Facebook 𝕏 Post

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ

'ਬਾਪ ਭੀ ਜਾਏਗਾ' ਵਾਲੇ ਬਿਆਨ 'ਤੇ ਖੜਗੇ ਖ਼ਿਲਾਫ਼ ਪਟਨਾ 'ਚ ਸ਼ਿਕਾਇਤ ਦਰਜ, BJP ਵੱਲੋਂ ਅੱਜ ਦੇਸ਼ ਭਰ 'ਚ ਪ੍ਰਦਰਸ਼ਨ
‎Monday, Oct 26, 2026 ।
‎
‎
‎ਨਵੀਂ ਦਿੱਲੀ/ਪਟਨਾ : ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਿਤਾ ਬਾਰੇ ਦਿੱਤੇ ਗਏ ਇੱਕ ਵਿਵਾਦਿਤ ਬਿਆਨ ਨੂੰ ਲੈ ਕੇ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਇਸ ਮਾਮਲੇ ਨੂੰ ਲੈ ਕੇ ਖੜਗੇ ਖ਼ਿਲਾਫ਼ ਪਟਨਾ 'ਚ ਪੁਲਸ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਦੋਂਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਦੇ ਵਿਰੋਧ 'ਚ ਦੇਸ਼ ਭਰ 'ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।
‎
‎ਪਟਨਾ ਦੌਰੇ ਦੌਰਾਨ ਇੱਕ ਜਨਤਕ ਪ੍ਰੋਗਰਾਮ 'ਚ ਖੜਗੇ ਨੇ ਕਿਹਾ ਸੀ ਕਿ SIR 'ਚ ਗੜਬੜੀ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾਵੇਗਾ। ਇਸ 'ਤੇ ਪ੍ਰੋਗਰਾਮ 'ਚ ਮੌਜੂਦ ਇੱਕ ਵਿਅਕਤੀ ਨੇ ਚਿੱਲਾ ਕੇ ਕਿਹਾ ਕਿ "ਮੋਦੀ ਨਹੀਂ ਜਾਣਗੇ", ਜਿਸ ਦੇ ਜਵਾਬ 'ਚ ਖੜਗੇ ਨੇ ਟਿੱਪਣੀ ਕਰਦਿਆਂ ਕਿਹਾ, "ਮੋਦੀ ਦਾ ਬਾਪ ਵੀ ਜਾਵੇਗਾ"।
‎ਇਸ ਬਿਆਨ ਦੇ ਖ਼ਿਲਾਫ਼ ਭਾਜਪਾ ਦੇ ਪ੍ਰਦੇਸ਼ ਕਾਰਜਕਾਰਨੀ ਮੈਂਬਰ ਕ੍ਰਿਸ਼ਨਾ ਸਿੰਘ ਕੱਲੂ ਨੇ ਪਟਨਾ ਦੇ ਕੋਤਵਾਲੀ ਥਾਣੇ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ 'ਚ ਦੋਸ਼ ਲਾਇਆ ਗਿਆ ਹੈ ਕਿ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੇ ਜਨਤਕ ਮੰਚ ਤੋਂ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਪਿਤਾ ਲਈ ਮਾੜੀ ਅਤੇ ਅਮਰਿਆਦਿਤ ਭਾਸ਼ਾ ਦੀ ਵਰਤੋਂ ਕੀਤੀ ਹੈ।
‎
‎ਦੇਸ਼ ਭਰ 'ਚ ਪੁਤਲੇ ਫੂਕੇਗੀ ਭਾਜਪਾ
‎ਭਾਜਪਾ ਨੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਦੇ ਸਵਰਗੀ ਪਿਤਾ ਬਾਰੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਵਿਰੋਧ 'ਚ ਪਾਰਟੀ ਦੇਸ਼ ਦੇ ਸਾਰੇ ਰਾਜਾਂ ਦੇ ਹੈੱਡਕੁਆਰਟਰਾਂ 'ਤੇ ਜ਼ੋਰਦਾਰ ਪ੍ਰਦਰਸ਼ਨ ਕਰੇਗੀ। ਇਸ ਤੋਂ ਇਲਾਵਾ ਪਟਨਾ ਦੇ ਇਨਕਮ ਟੈਕਸ ਸਰਕਲ 'ਚ ਖੜਗੇ ਦਾ ਪੁਤਲਾ ਵੀ ਫੂਕਿਆ ਜਾਵੇਗਾ।
‎ਦੂਜੇ ਪਾਸੇ ਕਾਂਗਰਸ ਨੇਤਾਵਾਂ ਨੇ ਇਸ ਨੂੰ ਸਿਆਸੀ ਬਦਲਾਖੋਰੀ ਕਰਾਰ ਦਿੰਦਿਆਂ ਖੜਗੇ ਦਾ ਬਚਾਅ ਕੀਤਾ ਹੈ। ਕਾਂਗਰਸੀ ਸਾਂਸਦ ਪਵਨ ਖੇੜਾ ਨੇ ਕਿਹਾ ਕਿ ਭਾਜਪਾ ਵਰਕਰ ਵੱਲੋਂ ਨਾਅਰੇਬਾਜ਼ੀ ਕਰਨ 'ਤੇ ਖੜਗੇ ਨੇ ਆਰ.ਐੱਸ.ਐੱਸ. ਅਤੇ ਸੰਘ ਦੇ ਵਿਚਾਰਿਕ ਸੰਦਰਭ 'ਚ ਇਹ ਗੱਲ ਕਹੀ ਸੀ। ਕਾਂਗਰਸੀ ਆਗੂ ਭੂਪੇਸ਼ ਬਘੇਲ ਨੇ ਕਿਹਾ ਕਿ ਇਹ ਸਿਰਫ਼ ਬੋਲਣ ਦਾ ਇੱਕ ਤਰੀਕਾ ਸੀ ਅਤੇ ਇਸ 'ਚ ਕੋਈ ਗਾਲੀ-ਗਲੋਚ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਖ਼ੁਦ ਪ੍ਰਧਾਨ ਮੰਤਰੀ ਵੀ ਪਹਿਲਾਂ ਅਜਿਹੀ ਭਾਸ਼ਾ ਦੀ ਵਰਤੋਂ ਕਰਦੇ ਰਹੇ ਹਨ।
📲Get App