🔥 TRENDING Jithu Madhavan Clarifies 'Scene' Plot,... Vadodara Police Solve Rs 8 Crore Theft... Chandigarh Student Killed in Sector 22... Three Injured as Gas Pipeline Ignites... Indian Worker Killed in Houthi Missile... Raghav Mirdath's Drone Team Secures Ov...
24 Oct 2026•
ગુજરાતી मराठी ਪੰਜਾਬੀ বাংলা
ਬਠਿੰਡਾ: ਵਾਰਡ ਨੰਬਰ 9 ਵਿੱਚ ਟੁੱਟੇ ਸੀਵਰੇਜ ਦੇ ਢੱਕਣ ਕਾਰਨ ਵੱਡੇ ਹਾਦਸੇ ਦਾ ਖਤਰਾ
Local

ਬਠਿੰਡਾ: ਵਾਰਡ ਨੰਬਰ 9 ਵਿੱਚ ਟੁੱਟੇ ਸੀਵਰੇਜ ਦੇ ਢੱਕਣ ਕਾਰਨ ਵੱਡੇ ਹਾਦਸੇ ਦਾ ਖਤਰਾ

✍️ Reporter: Paras Sharma 🗓 22 Aug 2026, 08:08 PM 👁 101
Share: 💬 WhatsApp 📘 Facebook 𝕏 Post

ਰਾਜਾ ਬਸਤੀ ਦੇ ਯੋਗ ਆਸ਼ਰਮ ਰੋਡ 'ਤੇ ਸੀਵਰੇਜ ਦੇ ਢੱਕਣ ਟੁੱਟਣ ਕਾਰਨ ਰਾਹਗੀਰਾਂ ਲਈ ਵੱਡਾ ਖਤਰਾ ਪੈਦਾ ਹੋ ਗਿਆ ਹੈ। ਵਾਰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਮੁਰੰਮਤ ਦੀ ਮੰਗ ਕੀਤੀ ਹੈ।

ਬਠਿੰਡਾ ਦੀ ਰਾਜਾ ਬਸਤੀ ਦੇ ਵਾਰਡ ਨੰਬਰ 9 ਵਿੱਚ ਸਥਿਤ ਯੋਗ ਆਸ਼ਰਮ ਰੋਡ 'ਤੇ ਸੀਵਰੇਜ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ। ਇੱਥੇ ਸੀਵਰੇਜ ਦੀ ਕੰਗਣੀ ਇੰਨੀ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਕਿ ਢੱਕਣ ਅੰਦਰ ਤੱਕ ਧੱਸ ਗਿਆ ਹੈ, ਜਿਸ ਕਾਰਨ ਇੱਥੋਂ ਲੰਘਣ ਵਾਲੇ ਰਾਹਗੀਰਾਂ ਲਈ ਵੱਡਾ ਖਤਰਾ ਬਣਿਆ ਹੋਇਆ ਹੈ।

ਸਥਾਨਕ ਵਾਸੀਆਂ ਅਨੁਸਾਰ, ਇਸ ਰਸਤੇ ਤੋਂ ਰੋਜ਼ਾਨਾ ਬੱਚੇ ਅਤੇ ਬਜ਼ੁਰਗ ਲੰਘਦੇ ਹਨ। ਰਾਤ ਦੇ ਸਮੇਂ ਹਨੇਰੇ ਵਿੱਚ ਕੋਈ ਵੀ ਪੈਦਲ ਲੰਘਣ ਵਾਲਾ ਜਾਂ ਬਾਈਕ ਚਾਲਕ ਇਸ ਖੁੱਲ੍ਹੇ ਸੀਵਰੇਜ ਵਿੱਚ ਡਿੱਗ ਕੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਸਕਦਾ ਹੈ ਜਾਂ ਆਪਣੀ ਜਾਨ ਗਵਾ ਸਕਦਾ ਹੈ। ਇਲਾਕੇ ਵਿੱਚ ਅਜਿਹੇ ਹੋਰ ਵੀ ਕਈ ਸੀਵਰੇਜ ਹਨ ਜਿਨ੍ਹਾਂ ਦੇ ਢੱਕਣ ਜਾਂ ਕੰਗਣੀਆਂ ਟੁੱਟੀਆਂ ਹੋਈਆਂ ਹਨ।

ਵਾਰਡ ਵਾਸੀਆਂ ਅਤੇ ਰਾਜ ਕੁਮਾਰ ਉਰਫ ਚੀਨਾ ਨੇ ਨਗਰ ਕੌਂਸਲ ਗੋਨਿਆਣਾ ਅਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮੱਸਿਆ ਵੱਲ ਤੁਰੰਤ ਗੌਰ ਕਰਨ। ਉਨ੍ਹਾਂ ਮੰਗ ਕੀਤੀ ਹੈ ਕਿ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਪਹਿਲਾਂ ਇਨ੍ਹਾਂ ਟੁੱਟੇ ਹੋਏ ਢੱਕਣਾਂ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
📲Get App