🔥 TRENDING ಫಾರ್ಚುನರ್ ಕಾರುಗಳಲ್ಲಿ ಓಡಾಡುವ ರಾಜಕೀಯ ನಾಯ... நியாய விலை கடைகளுக்கு அனுப்பப்படும் பொ... આસ્થા સાથે સેવા: કાલિકા અને હનુમાન મંદ... Tripura CM Announces Expansion of Urba... Tripura CM says idle tea estates could... Neermahal Water Festival to resume in...
24 Sep 2026
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ 9, 10 ਅਤੇ 11 ਅਕਤੂਬਰ ਨੂੰ ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਸਾਲਾਨਾ ਟੂਰਨਾਮੈਂਟ ਦਾ ਆਯੋਜਨ
Local

ਰੂਪਨਗਰ ਵਿੱਚ 9, 10 ਅਤੇ 11 ਅਕਤੂਬਰ ਨੂੰ ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ ਸਾਲਾਨਾ ਟੂਰਨਾਮੈਂਟ ਦਾ ਆਯੋਜਨ

✍️ Reporter: Sandeep Kumar Joshi 🗓 24 Sep 2026, 07:14 PM 👁 8
Share: 💬 WhatsApp 📘 Facebook 𝕏 Post

ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ 9, 10 ਅਤੇ 11 ਅਕਤੂਬਰ ਨੂੰ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 16 ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦੌਰਾਨ ਵੱਖ-ਵੱਖ ਖੇਡ ਮੁਕਾਬਲਿਆਂ ਦੇ ਨਾਲ-ਨਾਲ ਸਮਾਜ ਸੇਵੀ ਅਤੇ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

ਰੂਪਨਗਰ: ਪਾਵਰ ਕਲੋਨੀ ਫੁੱਟਬਾਲ ਕਲੱਬ ਵੱਲੋਂ 9, 10 ਅਤੇ 11 ਅਕਤੂਬਰ ਨੂੰ ਸਾਲਾਨਾ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਬੀਤੀ ਸ਼ਾਮ ਟੂਰਨਾਮੈਂਟ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਅਤੇ ਪ੍ਰਧਾਨ ਇੰਜ: ਮਨਮੋਹਣ ਸਿੰਘ ਨੇ ਦੱਸਿਆ ਕਿ ਇਹ ਟੂਰਨਾਮੈਂਟ ਇੱਕ ਪਿੰਡ ਓਪਨ ਹੋਵੇਗਾ, ਜਿਸ ਵਿੱਚ ਭਾਗ ਲੈਣ ਲਈ 16 ਟੀਮਾਂ ਫਾਈਨਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ ਚਾਰ ਜੂਨੀਅਰ ਟੀਮਾਂ ਦੇ ਮੁਕਾਬਲੇ ਵੀ ਕਰਵਾਏ ਜਾਣਗੇ।

ਟੂਰਨਾਮੈਂਟ ਵਿੱਚ ਜੇਤੂ ਟੀਮ ਨੂੰ 41,000 ਰੁਪਏ ਅਤੇ ਉਪ ਜੇਤੂ ਟੀਮ ਨੂੰ 31,000 ਰੁਪਏ ਨਕਦ ਇਨਾਮ ਅਤੇ ਆਕਰਸ਼ਕ ਟਰਾਫੀਆਂ ਦਿੱਤੀਆਂ ਜਾਣਗੀਆਂ। ਜੂਨੀਅਰ ਵਰਗ ਵਿੱਚ ਜੇਤੂ ਟੀਮ ਨੂੰ 5,100 ਰੁਪਏ ਅਤੇ ਉਪ ਜੇਤੂ ਟੀਮ ਨੂੰ 4,100 ਰੁਪਏ ਨਕਦ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਕਲੱਬ ਦੇ ਜਨਰਲ ਸਕੱਤਰ ਇੰਜ: ਜਸਵਿੰਦਰ ਸਿੰਘ ਪਾਬਲਾ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਸਰਵੋਤਮ ਗੋਲਕੀਪਰ, ਸਰਵੋਤਮ ਖਿਡਾਰੀ, ਸਰਵੋਤਮ ਰੱਖਿਅਕ ਅਤੇ ਸਰਵੋਤਮ ਮਿਡਫੀਲਡਰ ਨੂੰ ਵਿਸ਼ੇਸ਼ ਇਨਾਮ ਦਿੱਤੇ ਜਾਣਗੇ। ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਕੁਆਲੀਫਾਈਡ ਰੈਫਰੀ ਮੈਚ ਖਿਡਾਉਣਗੇ ਅਤੇ ਸਾਰੇ ਮੈਚਾਂ ਦਾ ਲਾਈਵ ਪ੍ਰਸਾਰਣ ਕੀਤਾ ਜਾਵੇਗਾ।

ਟੂਰਨਾਮੈਂਟ ਦੌਰਾਨ ਇਲਾਕੇ ਦੀਆਂ ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ਵਿੱਚ ਪ੍ਰਾਪਤੀਆਂ ਕਰਨ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਵੇਂ ਕਿ ਗੱਬਰ ਸਿੰਘ D.S.P. (ਹਾਕੀ), ਅਮਰਜੀਤ ਸਿੰਘ ਭੁੱਲਰ ਅਤੇ ਦਮਨਪ੍ਰੀਤ ਸਿੰਘ (ਫੁੱਟਬਾਲ), ਅਖਿਲੇਸ਼ ਵਰਮਾ (ਸਾਈਕਲਿੰਗ), ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਸੱਤੀ, ਰਜਿੰਦਰ ਸੈਣੀ (ਆਪਣਾ ਘਰ) ਅਤੇ ਲੈਫਟੀਨੈਂਟ ਹਰਪੁਨੀਤ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਔਰਤਾਂ ਲਈ ਮਿਊਜ਼ੀਕਲ ਚੇਅਰ ਰੇਸ, ਨਿੰਬੂ ਰੇਸ, ਬੱਚਿਆਂ ਦੀ 50 ਮੀਟਰ ਦੌੜ ਅਤੇ ਹੋਰ ਫਨ ਗੇਮਜ਼ ਕਰਵਾਈਆਂ ਜਾਣਗੀਆਂ।

ਇਸ ਤੋਂ ਪਹਿਲਾਂ 4 ਅਕਤੂਬਰ ਐਤਵਾਰ ਨੂੰ ਸਵੇਰੇ 6:30 ਵਜੇ 50 ਸਾਲ ਤੋਂ ਵੱਧ ਉਮਰ ਦੇ ਮਰਦਾਂ ਲਈ ਫਨ ਵਾਕ ਦਾ ਆਯੋਜਨ ਕੀਤਾ ਜਾਵੇਗਾ, ਜਿਸ ਲਈ ਐਂਟਰੀ ਫੀਸ 2 ਅਕਤੂਬਰ ਤੱਕ ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਕੋਲ ਜਮ੍ਹਾਂ ਕਰਵਾਈ ਜਾ ਸਕਦੀ ਹੈ। ਟੂਰਨਾਮੈਂਟ ਦੌਰਾਨ ਲੰਗਰ ਦਾ ਵਿਸ਼ੇਸ਼ ਪ੍ਰਬੰਧ ਵੀ ਕੀਤਾ ਜਾਵੇਗਾ। ਇਸ ਮੌਕੇ ਕਲੱਬ ਦੇ ਹੋਰ ਅਹੁਦੇਦਾਰ ਅਤੇ ਖਿਡਾਰੀ ਵੀ ਹਾਜ਼ਰ ਸਨ।
📲Get App