🔥 TRENDING Newlywed Succumbs After Two-Month Figh... ਪੰਜਾਬ ਦੀ ਸਿਆਸਤ 'ਚ ਕਬੱਡੀ ਖਿਡਾਰੀ ਦੀ ਐਂਟਰ... MPPSC Releases 2027 Exam Calendar – Fu... Fire engulfs warehouse in Burari, Delh... Matthew Hayden Urges New Inquiry into... मगध रेंज के पुलिस महानिरीक्षक विकास वै...
21 Nov 2026•
ગુજરાતી मराठी ਪੰਜਾਬੀ বাংলা
Crime

ਫੂਸ ਹੇਠ ਲੁਕਾਈਆਂ ਸ਼ਰਾਬ ਦੀਆਂ 752 ਪੇਟੀਆਂ ਬਰਾਮਦ, ਟਰੱਕ ਚਾਲਕ ਗ੍ਰਿਫ਼ਤਾਰ; ਗੁਜਰਾਤ ਭੇਜੀ ਜਾਣੀ ਸੀ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ।

✍️ Reporter: Shamsher Singh 🗓 21 Nov 2026, 10:50 AM 👁 24
Share: 💬 WhatsApp 📘 Facebook 𝕏 Post

ਫੂਸ ਹੇਠ ਲੁਕਾਈਆਂ ਸ਼ਰਾਬ ਦੀਆਂ 752 ਪੇਟੀਆਂ ਬਰਾਮਦ, ਟਰੱਕ ਚਾਲਕ ਗ੍ਰਿਫ਼ਤਾਰ; ਗੁਜਰਾਤ ਭੇਜੀ ਜਾਣੀ ਸੀ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ।

ਫੂਸ ਹੇਠ ਲੁਕਾਈਆਂ ਸ਼ਰਾਬ ਦੀਆਂ 752 ਪੇਟੀਆਂ ਬਰਾਮਦ, ਟਰੱਕ ਚਾਲਕ ਗ੍ਰਿਫ਼ਤਾਰ; ਗੁਜਰਾਤ ਭੇਜੀ ਜਾਣੀ ਸੀ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ।
‎21 nov 2026,Need24, ਫ਼ਰੀਦਕੋਟ : ਫ਼ਰੀਦਕੋਟ ਪੁਲਿਸ ਨੇ ਚਹਿਲ ਰੋਡ 'ਤੇ ਨਾਕਾਬੰਦੀ ਦੌਰਾਨ ਇਕ ਟਰੱਕ ਵਿੱਚੋਂ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੀਆਂ 752 ਪੇਟੀਆਂ ਬਰਾਮਦ ਕਰ ਕੇ ਚਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਸਥਾਨ ਦੇ ਬੀਕਾਨੇਰ ਵਾਸੀ ਹਰੀ ਕ੍ਰਿਸ਼ਨ ਵਜੋਂ ਹੋਈ ਹੈ। ਮੁੱਢਲੀ ਜਾਂਚ ਅਨੁਸਾਰ ਇਹ ਖੇਪ ਗੁਜਰਾਤ ਭੇਜੀ ਜਾਣੀ ਸੀ।
‎ਪੁਲਿਸ ਮੁਤਾਬਕ ਤਸਕਰੀ ਲਈ ਸ਼ਰਾਬ ਦੀਆਂ ਪੇਟੀਆਂ ਨੂੰ ਟਰੱਕ ਵਿੱਚ ਫੂਸ ਹੇਠ ਲੁਕਾਇਆ ਗਿਆ ਸੀ, ਜਦਕਿ ਬੋਤਲਾਂ ਤੋਂ ਸਕੈਨ ਕੋਡ ਵੀ ਹਟਾਏ ਹੋਏ ਸਨ। ਇਸ ਤਰੀਕੇ ਨਾਲ ਖੇਪ ਦੀ ਪਛਾਣ ਅਤੇ ਸਪਲਾਈ ਦੇ ਸਰੋਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੇ ਜਾਣ ਦਾ ਸ਼ੱਕ ਹੈ।
‎
‎ਡੀਐੱਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਸੀਆਈਏ ਸਟਾਫ਼ ਦੀ ਟੀਮ ਬੀਤੀ ਦੇਰ ਸ਼ਾਮ ਚਹਿਲ ਰੋਡ 'ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮਿਲੀ ਸੂਚਨਾ ਦੇ ਆਧਾਰ 'ਤੇ ਨਾਕਾਬੰਦੀ ਕਰ ਕੇ ਸ਼ੱਕੀ ਟਰੱਕ ਰੋਕਿਆ ਗਿਆ। ਤਲਾਸ਼ੀ ਦੌਰਾਨ ਵੱਖ-ਵੱਖ ਮਹਿੰਗੇ ਬ੍ਰਾਂਡਾਂ ਦੀ ਸ਼ਰਾਬ ਤੇ ਬੀਅਰ ਦੀਆਂ 752 ਪੇਟੀਆਂ ਮਿਲੀਆਂ। ਟਰੱਕ ਰਾਜਸਥਾਨ ਨੰਬਰ ਦਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।
📲Get App