🔥 ट्रेंडिंग ड्रोन से पाकिस्तान से हथियार तस्करी, प... નવરાત્રી વીતી ગઈ અને દિવાળી નજીક છે, પ... नवंबर में भी बिहार में गर्मी का असर जा... बिहार विधान परिषद चुनाव: स्नातक और शिक... इंदौर पुलिसकर्मी की पत्नी और बेटी ने भ... एसडीपीओ कुमार संजय ने जनता दरबार में आ...
23 अक्टू. 2026•
ગુજરાતી मराठी ਪੰਜਾਬੀ বাংলা
अपराध

ਮੋਗਾ ਦੇ ਮੂਰਤੀਕਾਰ ਨੇ ਪਰਮਿੰਦਰ ਸਿੰਘ ਝੋਟਾ ਦੀ ਯਾਦ ''ਚ ਬਣਾਇਆ 7.3 ਫੁੱਟ ਉੱਚਾ ਬੁੱਤ

✍️ रिपोर्टर: Shamsher Singh 🗓 23 अक्टू. 2026, 07:52 AM 👁 18
शेयर करें: 💬 WhatsApp 📘 Facebook 𝕏 Post

ਮੋਗਾ ਦੇ ਮੂਰਤੀਕਾਰ ਨੇ ਪਰਮਿੰਦਰ ਸਿੰਘ ਝੋਟਾ ਦੀ ਯਾਦ ''ਚ ਬਣਾਇਆ 7.3 ਫੁੱਟ ਉੱਚਾ ਬੁੱਤ

ਮੋਗਾ ਦੇ ਮੂਰਤੀਕਾਰ ਨੇ ਪਰਮਿੰਦਰ ਸਿੰਘ ਝੋਟਾ ਦੀ ਯਾਦ ''ਚ ਬਣਾਇਆ 7.3 ਫੁੱਟ ਉੱਚਾ ਬੁੱਤ
‎Friday, Oct 23, 2026 ।
‎
‎
‎ਮੋਗਾ (need24) : ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੇ ਅਤੇ ਬੀਤੇ ਦਿਨੀਂ ਕਤਲ ਕੀਤੇ ਗਏ ਪਰਮਿੰਦਰ ਸਿੰਘ ਝੋਟਾ ਦੀ ਯਾਦ ਵਿੱਚ ਮੋਗਾ ਦੇ ਮੂਰਤੀਕਾਰ ਮਨਜੀਤ ਸਿੰਘ ਵੱਲੋਂ ਉਨ੍ਹਾਂ ਦਾ 7 ਫੁੱਟ 3 ਇੰਚ ਉੱਚਾ ਬੁੱਤ (ਮੂਰਤੀ) ਤਿਆਰ ਕੀਤਾ ਜਾ ਰਿਹਾ ਹੈ। ਇਹ ਬੁੱਤ ਮੁਕੰਮਲ ਹੋਣ ਤੋਂ ਬਾਅਦ ਪਰਮਿੰਦਰ ਸਿੰਘ ਦੇ ਮਾਤਾ-ਪਿਤਾ ਨੂੰ ਸੌਂਪਿਆ ਜਾਵੇਗਾ। ਇਸ ਬੁੱਤ ਨੂੰ ਬਣਾਉਣ ਵਿੱਚ ਮੂਰਤੀਕਾਰ ਮਨਜੀਤ ਸਿੰਘ ਦਾ ਪੂਰਾ ਪਰਿਵਾਰ ਦਿਨ-ਰਾਤ ਯੋਗਦਾਨ ਪਾ ਰਿਹਾ ਹੈ
‎ਜ਼ਿਕਰਯੋਗ ਹੈ ਕਿ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਪਰਮਿੰਦਰ ਸਿੰਘ ਝੋਟਾ ਦਾ ਲੰਘੀ 13 ਅਕਤੂਬਰ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਫੈਲ ਗਈ ਸੀ। ਪਰਮਿੰਦਰ ਝੋਟਾ ਦੇ ਚਾਹੁਣ ਵਾਲੇ ਆਪਣੇ-ਆਪਣੇ ਢੰਗ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
‎
‎ਮੂਰਤੀਕਾਰ ਮਨਜੀਤ ਸਿੰਘ ਨੇ ਦੱਸਿਆ ਕਿ ਇਸ 7.3 ਫੁੱਟ ਉੱਚੇ ਬੁੱਤ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਪਰਿਵਾਰ ਦਾ ਹਰੇਕ ਮੈਂਬਰ ਸਹਿਯੋਗ ਦੇ ਰਿਹਾ ਹੈ। ਕੰਮ ਪੂਰਾ ਹੋਣ ਤੋਂ ਬਾਅਦ ਇਹ ਮੂਰਤੀ ਪਰਮਿੰਦਰ ਸਿੰਘ ਦੇ ਪਰਿਵਾਰ/ਮਾਤਾ-ਪਿਤਾ ਨੂੰ ਸੌਂਪ ਦਿੱਤੀ ਜਾਵੇਗੀ।
📲Get App