विदेश
70 ਅਰਬ ਡਾਲਰ ਤੱਕ ਪੁੱਜੇਗਾ ਭਾਰਤ-ਕੈਨੇਡਾ ਦਾ ਵਪਾਰ ! ਕੈਨੇਡੀਅਨ ਮੰਤਰੀ ਨੇ ਕਰ''ਤਾ ਐਲਾਨ

Monday, Oct 12, 2026 ।
ਵਾਸ਼ਿੰਗਟਨ (ਆਈਏਐਨਐਸ): ਭਾਰਤ ਅਤੇ ਕੈਨੇਡਾ ਦੇ ਸੰਬੰਧ ਡੂੰਘੇ ਹੋ ਰਹੇ ਹਨ। ਕੈਨੇਡਾ ਅਤੇ ਭਾਰਤ ਵਿਚਕਾਰ ਆਰਥਿਕ ਤੇ ਵਪਾਰਕ ਸਬੰਧਾਂ ਨੂੰ ਮੁੜ ਪਟਰੀ 'ਤੇ ਲਿਆਉਣ ਲਈ ਕੈਨੇਡਾ ਨੇ ਪਿਛਲੇ 30 ਸਾਲਾਂ ਵਿੱਚ ਆਪਣਾ ਸਭ ਤੋਂ ਵੱਡਾ ਟਰੇਡ ਮਿਸ਼ਨ ਮਤਲਬ ਵਪਾਰਕ ਮੰਡਲ ਭਾਰਤ ਭੇਜਣ ਦਾ ਐਲਾਨ ਕੀਤਾ ਹੈ। ਭਾਰਤੀ ਮੂਲ ਦੇ ਕੈਨੇਡੀਅਨ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਲਗਭਗ 300 ਵਪਾਰਕ ਪ੍ਰਤੀਨਿਧੀਆਂ ਦਾ ਇਹ ਵਫ਼ਦ ਮੁੰਬਈ ਅਤੇ ਬੈਂਗਲੁਰੂ ਦਾ ਦੌਰਾ ਕਰੇਗਾ। 'ਗਲੋਬਲ ਅਫੇਅਰਜ਼ ਕੈਨੇਡਾ' ਅਨੁਸਾਰ ਇਹ ਵਪਾਰਕ ਮਿਸ਼ਨ 12 ਅਕਤੂਬਰ ਤੋਂ 17 ਅਕਤੂਬਰ ਤੱਕ ਚੱਲੇਗਾ, ਜਿਸ ਦਾ ਮੁੱਖ ਮਕਸਦ ਸਾਲ ਦੇ ਅੰਤ ਤੱਕ ਦੋਵਾਂ ਦੇਸ਼ਾਂ ਵਿਚਾਲੇ 'ਵਿਆਪਕ ਆਰਥਿਕ ਭਾਈਵਾਲੀ ਸਮਝੌਤੇ' (CEPA) ਨੂੰ ਅੰਤਿਮ ਰੂਪ ਦੇਣਾ ਹੈ।ਜ਼ਿਕਰਯੋਗ ਹੈ ਕਿ ਸਾਲ 2023 ਵਿੱਚ ਦੋਵਾਂ ਦੇਸ਼ਾਂ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸਬੰਧਾਂ ਨੂੰ ਮੁੜ ਸੁਚਾਰੂ ਬਣਾਉਣ ਦੀਆਂ ਕੋਸ਼ਿਸ਼ਾਂ ਤੋਂ ਬਾਅਦ CEPA ਗੱਲਬਾਤ ਦੁਬਾਰਾ ਸ਼ੁਰੂ ਕੀਤੀ ਗਈ ਹੈ। ਇਸ ਵਪਾਰਕ ਮਿਸ਼ਨ ਤੋਂ ਪਹਿਲਾਂ 5 ਤੋਂ 9 ਅਕਤੂਬਰ ਤੱਕ ਓਟਾਵਾ ਵਿੱਚ ਕੈਨੇਡਾ-ਭਾਰਤ CEPA ਗੱਲਬਾਤ ਦਾ ਪੰਜਵਾਂ ਦੌਰ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ, 1 ਅਕਤੂਬਰ ਨੂੰ ਮਿਲਵਾਕੀ ਵਿੱਚ G20 ਵਪਾਰ ਮੰਤਰੀਆਂ ਦੀ ਬੈਠਕ ਦੌਰਾਨ ਮਨਿੰਦਰ ਸਿੱਧੂ ਨੇ ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨਾਲ ਵੀ ਮੁਲਾਕਾਤ ਕਰਕੇ ਵਪਾਰਕ ਗੱਲਬਾਤ ਦੀ ਸਮੀਖਿਆ ਕੀਤੀ ਸੀ।