🔥 ट्रेंडिंग સુરત નવી સિવિલ મેડિકલ કોલેજમાં વધુ એક... બનાસકાંઠા પોલીસ દ્વારા શ્રદ્ધાળુઓની સુ... સુરતમાં જર્જરિત એપાર્ટમેન્ટનો સ્લેબ તૂ... ભરૂચની પંડવાઇ સુગર ફેક્ટરીને રાષ્ટ્રીય... ભાદરવી પૂનમ મેળામાં વિખૂટા પડેલાં બાળક... मुख्य सचिव ने जम्मू-कश्मीर में नए श्रम...
24 सित. 2026
ગુજરાતી मराठी ਪੰਜਾਬੀ বাংলা
ਰੂਪਨਗਰ: 70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਮੁਕਾਬਲਿਆਂ ਦਾ ਸਫਲ ਸਮਾਪਤੀ
खेल

ਰੂਪਨਗਰ: 70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ ਨਿਸ਼ਾਨੇਬਾਜ਼ੀ ਮੁਕਾਬਲਿਆਂ ਦਾ ਸਫਲ ਸਮਾਪਤੀ

✍️ रिपोर्टर: Sandeep Kumar Joshi 🗓 24 सित. 2026, 07:06 PM 👁 14
शेयर करें: 💬 WhatsApp 📘 Facebook 𝕏 Post

ਰੂਪਨਗਰ ਵਿਖੇ 70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ (ਨਿਸ਼ਾਨੇਬਾਜ਼ੀ) ਅੰਡਰ 14 ਅਤੇ 19 ਸਾਲ (ਲੜਕੇ/ਲੜਕੀਆਂ) ਦੇ ਮੁਕਾਬਲੇ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਏ। ਲਗਭਗ 50 ਖਿਡਾਰੀਆਂ ਨੇ ਭਾਗ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਰੂਪਨਗਰ, 24 ਸਤੰਬਰ: 70ਵੀਆਂ ਅੰਤਰ ਸਕੂਲ ਜ਼ਿਲ੍ਹਾ ਖੇਡਾਂ, ਜਿਸ ਵਿੱਚ ਨਿਸ਼ਾਨੇਬਾਜ਼ੀ ਅੰਡਰ 14 ਅਤੇ 19 ਸਾਲ (ਲੜਕੇ/ਲੜਕੀਆਂ) ਦੇ ਮੁਕਾਬਲੇ ਸ਼ਾਮਲ ਸਨ, ਅੱਜ ਸ਼ਾਨਦਾਰ ਢੰਗ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿੱਚ ਲਗਭਗ 50 ਖਿਡਾਰੀਆਂ ਨੇ ਹਿੱਸਾ ਲਿਆ ਅਤੇ ਆਪਣੀ ਸਖ਼ਤ ਮਿਹਨਤ ਅਤੇ ਹੁਨਰ ਦਾ ਪ੍ਰਦਰਸ਼ਨ ਕੀਤਾ।

ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰੂਪਨਗਰ, ਸ਼੍ਰੀ ਪ੍ਰੇਮ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਰਹਿਨੁਮਾਈ ਹੇਠ ਆਯੋਜਿਤ ਕੀਤੀਆਂ ਗਈਆਂ। ਕਨਵੀਨਰ ਸ਼੍ਰੀ ਰਾਜਨ ਚੋਪੜਾ, ਪ੍ਰਿੰਸੀਪਲ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਦੀ ਨਿਗਰਾਨੀ ਹੇਠ ਹੋਏ ਇਨ੍ਹਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਸ. ਨਰਿੰਦਰ ਸਿੰਘ, ਸਟੇਟ ਐਵਾਰਡੀ, ਨੇ ਆਪਣੀ ਟੀਮ ਨਾਲ ਦੋ ਦਿਨ ਭਰਪੂਰ ਯੋਗਦਾਨ ਪਾਇਆ।

ਇਨ੍ਹਾਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡਣ ਦੀ ਰਸਮ ਸ਼੍ਰੀ ਸੁਖਜਿੰਦਰ ਸਿੰਘ, ਡਾਇਰੈਕਟਰ ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ ਨੇ ਨਿਭਾਈ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਰਾਜ ਪੱਧਰੀ ਅਤੇ ਰਾਸ਼ਟਰ ਪੱਧਰੀ ਖੇਡਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸ. ਨਰਿੰਦਰ ਸਿੰਘ ਨੇ ਦੱਸਿਆ ਕਿ ਓਪਨ ਸਾਈਟ ਏਅਰ ਰਾਈਫਲ (ਲੜਕਿਆਂ) ਅੰਡਰ 19 ਵਿੱਚ ਗੁਰਕੀਰਤ ਸਿੰਘ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਗੋਲਡ ਮੈਡਲ ਜਿੱਤਿਆ, ਜਦਕਿ ਗੁਰਸਿਮਰ ਸਿੰਘ (ਰੱਕੜ ਪਿਪਸ ਪਿਪੱਲਮਾਜਰਾ) ਨੇ ਸਿਲਵਰ ਮੈਡਲ ਹਾਸਲ ਕੀਤਾ।

ਏਅਰ ਪਿਸਟਲ (ਅੰਡਰ 19 ਸਾਲ ਲੜਕਿਆਂ) ਮੁਕਾਬਲੇ ਵਿੱਚ ਹਰਕੀਰਤ ਸਿੰਘ (ਸ. ਅਜੀਤ ਸਿੰਘ ਅਕੈਡਮੀ) ਨੇ ਗੋਲਡ ਮੈਡਲ, ਅੰਮ੍ਰਿਤ ਸਿੰਘ (ਨੇਤਾ ਜੀ ਮਾਡਲ ਸਕੂਲ ਰੂਪਨਗਰ) ਨੇ ਸਿਲਵਰ ਅਤੇ ਨਵਤੇਜ ਸਿੰਘ ਗਿੱਲ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਬ੍ਰੌਂਜ਼ ਮੈਡਲ ਜਿੱਤਿਆ। ਪੀਪ ਸਾਈਟ ਏਅਰ ਰਾਈਫਲ (ਲੜਕੇ ਅੰਡਰ - 19) ਵਿੱਚ ਕਰਨਪ੍ਰੀਤ ਸਿੰਘ ਨੇ ਗੋਲਡ, ਦਿਲਪ੍ਰੀਤ ਸਿੰਘ (ਗਾਡਰਨ ਵੈਲੀ) ਨੇ ਸਿਲਵਰ ਅਤੇ ਅਵਨੀਤ ਸਿੰਘ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਬ੍ਰੌਂਜ਼ ਮੈਡਲ ਜਿੱਤਿਆ।

ਲੜਕੀਆਂ ਦੇ ਵਰਗ ਵਿੱਚ, ਓਪਨ ਸਾਈਟ ਏਅਰ ਰਾਈਫਲ (ਅੰਡਰ - 19) ਵਿੱਚ ਤਰਨਜੋਤ ਕੌਰ (ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ) ਨੇ ਗੋਲਡ, ਜਸਕੀਰਤ ਕੌਰ (ਸ.ਸ.ਸ.ਸ. ਝੱਲੀਆਂ ਕਲਾਂ) ਨੇ ਸਿਲਵਰ ਅਤੇ ਅਸਮਿਤਾ ਵਾਚੇ (ਸ.ਸ.ਸ.ਸ. ਖੇੜੀ ਸਲਾਬਤਪੁਰ) ਨੇ ਬ੍ਰੌਂਜ਼ ਮੈਡਲ ਹਾਸਲ ਕੀਤਾ। ਏਅਰ ਪਿਸਟਲ ਅੰਡਰ 19 (ਲੜਕੀਆਂ) ਵਿੱਚ ਕੁਨਿਸ਼ਕਾ ਮੌਦਗਿਲ (ਦਸ਼ਮੇਸ਼ ਅਕੈਡਮੀ ਸ਼੍ਰੀ ਅਨੰਦਪੁਰ ਸਾਹਿਬ) ਨੇ ਗੋਲਡ, ਮਿਸਟੀ ਗਰਗ (ਸ਼ਿਵਾਲਿਕ ਸਕੂਲ) ਨੇ ਸਿਲਵਰ ਅਤੇ ਨੌਨਿੱਧ ਕੌਰ (ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ) ਨੇ ਬ੍ਰੌਂਜ਼ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਪੀਪ ਸਾਈਟ ਏਅਰ ਰਾਈਫਲ ਵਿੱਚ ਜੈਸਮੀਨ ਕੌਰ ਸੈਣੀ (ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ ਰੂਪਨਗਰ) ਨੇ ਗੋਲਡ ਮੈਡਲ ਜਿੱਤਿਆ। ਇਨ੍ਹਾਂ ਖੇਡਾਂ ਨੂੰ ਸਫਲਤਾਪੂਰਵਕ ਸੰਪੰਨ ਕਰਵਾਉਣ ਵਿੱਚ ਸ਼੍ਰੀ ਦੀਪਕ ਕੁਮਾਰ ਰਾਣਾ, ਸ. ਅਮ੍ਰਿਤਪਾਲ ਸਿੰਘ, ਸ਼੍ਰੀ ਅਸ਼ੀਸ਼ ਕੁਮਾਰ, ਸ਼੍ਰੀਮਤੀ ਅਜੀਤ ਕੌਰ, ਮਿਸ ਚਤਨਿਆ ਨਾਇਡੂ, ਮਿਸ ਖੁਸ਼ਦੀਪ ਕੌਰ, ਸ. ਜਸਪ੍ਰੀਤ ਸਿੰਘ ਅਤੇ ਸ. ਕਰਨਪ੍ਰੀਤ ਸਿੰਘ ਨੇ ਵੀ ਅਹਿਮ ਯੋਗਦਾਨ ਪਾਇਆ।
📲Get App