🔥 ट्रेंडिंग साउथ अफ्रीका ने फॉलो‑ऑन लागू किया, ऑस्... शिवराजपुर में दशहरा मिलन समारोह: एकता... दिल्ली पुलिस ने दास‑रंका के दूसरे केस... जमुई टाउन थाना में चोरी की घटना पर गुड... बकेली में सतीश चंद्र गुप्ता ने 12 टन र... ਦਲੇਰ ਮਹਿੰਦੀ ਦੇ ਹੱਕ 'ਚ ਨਿੱਤਰੇ ਅਨੁਪਮ ਖੇਰ...
22 अक्टू. 2026•
ગુજરાતી मराठी ਪੰਜਾਬੀ বাংলা
खेल

ਟੀਮ ਇੰਡੀਆ ਨੂੰ ਵੱਡਾ ਝਟਕਾ, 6 ਮਹੀਨਿਆਂ ਲਈ ਬਾਹਰ ਹੋਇਆ ਸਟਾਰ ਕ੍ਰਿਕਟਰ, ਸਿੱਧੇ IPL 'ਚ ਹੋਵੇਗੀ ਵਾਪਸੀ

✍️ रिपोर्टर: Shamsher Singh 🗓 21 अक्टू. 2026, 10:36 PM 👁 16
शेयर करें: 💬 WhatsApp 📘 Facebook 𝕏 Post

ਟੀਮ ਇੰਡੀਆ ਨੂੰ ਵੱਡਾ ਝਟਕਾ, 6 ਮਹੀਨਿਆਂ ਲਈ ਬਾਹਰ ਹੋਇਆ ਸਟਾਰ ਕ੍ਰਿਕਟਰ, ਸਿੱਧੇ IPL 'ਚ ਹੋਵੇਗੀ ਵਾਪਸੀ

ਟੀਮ ਇੰਡੀਆ ਨੂੰ ਵੱਡਾ ਝਟਕਾ, 6 ਮਹੀਨਿਆਂ ਲਈ ਬਾਹਰ ਹੋਇਆ ਸਟਾਰ ਕ੍ਰਿਕਟਰ, ਸਿੱਧੇ IPL 'ਚ ਹੋਵੇਗੀ ਵਾਪਸੀ
‎Wednesday, Oct 21, 2026।
‎ਨਵੀਂ ਦਿੱਲੀ : ਨਿਊਜ਼ੀਲੈਂਡ ਖ਼ਿਲਾਫ਼ ਲੜੀ ਦੀਆਂ ਤਿਆਰੀਆਂ ਵਿੱਚ ਜੁੱਟੀ ਭਾਰਤੀ ਕ੍ਰਿਕਟ ਟੀਮ ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਸਟਾਰ ਤੇਜ਼ ਗੇਂਦਬਾਜ਼ੀ ਆਲਰਾਊਂਡਰ ਹਾਰਦਿਕ ਪੰਡਯਾ ਦੀ ਸੱਟ ਉਮੀਦ ਤੋਂ ਕਿਤੇ ਜ਼ਿਆਦਾ ਗੰਭੀਰ ਹੋ ਗਈ ਹੈ, ਜਿਸ ਕਾਰਨ ਉਹ ਅਗਲੇ 6 ਮਹੀਨਿਆਂ ਤੱਕ ਪ੍ਰਤੀਯੋਗੀ ਕ੍ਰਿਕਟ ਤੋਂ ਦੂਰ ਰਹਿਣਗੇ। ਆਈ.ਪੀ.ਐੱਲ. (IPL) ਦੇ ਆਖ਼ਰੀ ਪੜਾਅ ਦੌਰਾਨ ਸੱਟ ਲੱਗਣ ਤੋਂ ਬਾਅਦ ਮੈਦਾਨ ਤੋਂ ਬਾਹਰ ਚੱਲ ਰਹੇ ਹਾਰਦਿਕ ਹੁਣ ਅੰਤਰਰਾਸ਼ਟਰੀ ਕ੍ਰਿਕਟ ਅਤੇ ਘਰੇਲੂ ਸੀਜ਼ਨ ਤੋਂ ਖੁੰਝਦੇ ਹੋਏ ਸਿੱਧਾ IPL 2027 ਦੌਰਾਨ ਹੀ ਵਾਪਸੀ ਕਰ ਸਕਣਗੇ।
‎ਬੈਂਗਲੁਰੂ 'ਚ ਅਭਿਆਸ ਦੌਰਾਨ ਮੁੜ ਲੱਗੀ ਸੱਟ
‎ਹਾਰਦਿਕ ਪੰਡਯਾ ਦੀ ਅਕਤੂਬਰ ਦੇ ਪਹਿਲੇ ਹਫ਼ਤੇ ਮੈਦਾਨ 'ਤੇ ਵਾਪਸੀ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਬੈਂਗਲੁਰੂ ਸਥਿਤ ਬੀ.ਸੀ.ਸੀ.ਆਈ. ਦੇ 'ਸੈਂਟਰ ਆਫ਼ ਐਕਸੀਲੈਂਸ' ਵਿੱਚ ਫਿਟਨੈੱਸ ਹਾਸਲ ਕਰਨ ਦੇ ਅਭਿਆਸ ਦੌਰਾਨ ਉਨ੍ਹਾਂ ਨੂੰ ਮੁੜ ਸੱਟ ਲੱਗ ਗਈ ਹੈ। । ਮੀਡੀਆ ਰਿਪੋਰਟਾਂ ਮੁਤਾਬਕ ਹਾਰਦਿਕ ਫਿਲਹਾਲ ਆਪਣੀ ਪਿੰਨੀ ਦੇ ਅੰਦਰੂਨੀ ਹਿੱਸੇ ਵਿੱਚ ਸਟ੍ਰੈੱਸ ਇੰਜਰੀ ਨਾਲ ਜੂਝ ਰਹੇ ਹਨ, ਜਿਸ ਦੀ ਰਿਕਵਰੀ ਵਿੱਚ ਲੰਬਾ ਸਮਾਂ ਲੱਗੇਗਾ0।
‎
‎ਰਿਹੈਬ ਸ਼ੈਡਿਊਲ ਅਤੇ ਘਰੇਲੂ ਸੀਜ਼ਨ ਤੋਂ ਦੂਰੀ
‎ਪੰਡਯਾ ਦੇ ਰਿਹੈਬ ਸ਼ੈਡਿਊਲ ਅਨੁਸਾਰ, ਉਹ ਤਿੰਨ ਹਫ਼ਤਿਆਂ ਬਾਅਦ ਮੈਦਾਨ 'ਤੇ ਹਲਕੀ ਜੋਗਿੰਗ ਸ਼ੁਰੂ ਕਰ ਸਕਣਗੇ, ਜਿਸ ਤੋਂ ਬਾਅਦ ਅਗਲੇ 8 ਹਫ਼ਤਿਆਂ ਵਿੱਚ ਹੌਲੀ-ਹੌਲੀ ਉਨ੍ਹਾਂ ਦਾ ਰਨਿੰਗ ਲੋਡ ਵਧਾਇਆ ਜਾਵੇਗਾ। ਉਹ ਜਨਵਰੀ ਦੇ ਅੰਤ ਤੱਕ ਬੁਨਿਆਦੀ ਫਿਟਨੈੱਸ ਹਾਸਲ ਕਰ ਲੈਣਗੇ, ਪਰ ਫਰਵਰੀ ਵਿੱਚ ਭਾਰਤ ਦੀ ਟੈਸਟ ਸੀਰੀਜ਼ ਹੋਣ ਕਾਰਨ ਅਤੇ ਟੈਸਟ ਫਾਰਮੈਟ ਦਾ ਹਿੱਸਾ ਨਾ ਹੋਣ ਕਰਕੇ ਉਨ੍ਹਾਂ ਦੀ ਵਾਪਸੀ ਸਿੱਧੀ IPL 2027 ਵਿੱਚ ਹੀ ਸੰਭਵ ਦਿਖਾਈ ਦੇ ਰਹੀ ਹੈ। ਇਸ ਦੌਰਾਨ ਉਹ ਵਿਜੇ ਹਜ਼ਾਰੇ ਟਰਾਫ਼ੀ ਅਤੇ ਸੈਯਦ ਮੁਸ਼ਤਾਕ ਅਲੀ ਟਰਾਫ਼ੀ ਵਰਗੇ ਘਰੇਲੂ ਟੂਰਨਾਮੈਂਟਾਂ ਵਿੱਚ ਵੀ ਨਹੀਂ ਖੇਡ ਸਕਣਗੇ। ਬੀ.ਸੀ.ਸੀ.ਆਈ. ਵੀ ਉਨ੍ਹਾਂ ਦੀ ਵਾਪਸੀ ਨੂੰ ਲੈ ਕੇ ਕੋਈ ਜਲਦਬਾਜ਼ੀ ਨਹੀਂ ਕਰਨਾ ਚਾਹੁੰਦਾ।
‎
‎ਵਰਲਡ ਕੱਪ 2027 'ਤੇ ਨਜ਼ਰਾਂ ਅਤੇ ਨਵੇਂ ਵਿਕਲਪਾਂ ਦੀ ਭਾਲ
‎ਭਾਰਤੀ ਟੀਮ ਪ੍ਰਬੰਧਕਾਂ ਅਤੇ ਬੀ.ਸੀ.ਸੀ.ਆਈ. ਦਾ ਮੁੱਖ ਟੀਚਾ ਆਈ.ਸੀ.ਸੀ. ਵਨਡੇ ਵਰਲਡ ਕੱਪ 2027 ਹੈ, ਜਿੱਥੇ ਟੀਮ ਦੇ ਸੰਤੁਲਨ ਲਈ ਹਾਰਦਿਕ ਪੰਡਯਾ ਦੀ ਭੂਮਿਕਾ ਬਹੁਤ ਅਹਿਮ ਮੰਨੀ ਜਾ ਰਹੀ ਹੈ। ਇਸੇ ਵਜੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਰਿਕਵਰ ਹੋਣ ਦਾ ਸਮਾਂ ਦਿੱਤਾ ਜਾ ਰਿਹਾ ਹੈ। ਇਸ ਦੌਰਾਨ ਟੀਮ ਮੈਨੇਜਮੈਂਟ ਵਨਡੇ ਫਾਰਮੈਟ ਵਿੱਚ ਪੰਡਯਾ ਦੇ ਵਿਕਲਪ ਵਜੋਂ ਨੀਤੀਸ਼ ਕੁਮਾਰ ਰੈੱਡੀ ਅਤੇ ਸ਼ਿਵਮ ਦੁਬੇ ਨੂੰ ਲਗਾਤਾਰ ਮੌਕੇ ਦੇ ਰਹੀ ਹੈ। ਨਿਊਜ਼ੀਲੈਂਡ ਦੌਰੇ 'ਤੇ ਨੀਤੀਸ਼ ਕੁਮਾਰ ਰੈੱਡੀ ਕੋਲ ਵਨਡੇ ਕ੍ਰਿਕਟ ਵਿੱਚ ਖ਼ੁਦ ਨੂੰ ਸਾਬਤ ਕਰਨ ਦਾ ਬਿਹਤਰੀਨ ਮੌਕਾ ਹੋਵੇਗਾ।
📲Get App