🔥 TRENDING Junior National Badminton Championship... BJP Calls on State to Start Talks with... Government Raises Dearness Allowance b... त्रिवेणी धाम में नव दिवसीय श्री सीतारा... Zothankhuma sworn in as Mizoram's new... Arunachal Governor Calls on Tawang Stu...
19 Nov 2026•
ગુજરાતી मराठी ਪੰਜਾਬੀ বাংলা
Business

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ ਨੇ ਕੀਤਾ ਐਲਾਨ

✍️ Reporter: Shamsher Singh 🗓 19 Nov 2026, 06:12 PM 👁 27
Share: 💬 WhatsApp 📘 Facebook 𝕏 Post

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ ਨੇ ਕੀਤਾ ਐਲਾਨ

ਹੋਰ ਮਹਿੰਗਾ ਹੋ ਗਿਆ ਦੁੱਧ ! 6 ਪ੍ਰਤੀ ਲੀਟਰ ਤੱਕ ਵਧੀਆਂ ਕੀਮਤਾਂ, ਗੋਕੁਲ ਡੇਅਰੀ ਨੇ ਕੀਤਾ ਐਲਾਨ
‎Thursday, Nov 19, 2026।
‎ਨੈਸ਼ਨਲ ਡੈਸਕ : ਮਹਾਰਾਸ਼ਟਰ ਦੀ ਪ੍ਰਮੁੱਖ ਸਹਿਕਾਰੀ ਦੁੱਧ ਸੰਸਥਾ ਗੋਕੁਲ ਡੇਅਰੀ ਨੇ ਆਪਣੇ ਇਤਿਹਾਸ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਡੀ ਵਾਧੇ ਦਾ ਐਲਾਨ ਕੀਤਾ ਹੈ। ਡੇਅਰੀ ਪ੍ਰਬੰਧਨ ਨੇ ਗਾਂ ਤੇ ਮੱਝ ਦੇ ਦੁੱਧ ਦੀਆਂ ਖਰੀਦ ਅਤੇ ਵਿਕਰੀ ਦੋਵਾਂ ਦਰਾਂ ਵਿੱਚ ਵਾਧਾ ਕਰਦਿਆਂ ਨਵੀਆਂ ਕੀਮਤਾਂ ਸ਼ਨੀਵਾਰ ਤੋਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ ਮੁਤਾਬਕ ਮੱਝ ਦੇ ਦੁੱਧ ਦੀ ਵਿਕਰੀ ਕੀਮਤ ਵਿੱਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਇੱਕ ਵਾਰ ਵਿੱਚ ਕੀਤਾ ਗਿਆ ਸਭ ਤੋਂ ਵੱਡਾ ਵਾਧਾ ਹੈ, ਜਦੋਂ ਕਿ ਇਸ ਦੀ ਖਰੀਦ ਕੀਮਤ ਵਿੱਚ 3 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਗਾਂ ਦੇ ਦੁੱਧ ਦੀ ਖਰੀਦ ਅਤੇ ਵਿਕਰੀ ਦੋਵਾਂ ਕੀਮਤਾਂ ਵਿੱਚ 2-2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ।
‎
‎ਡੇਅਰੀ ਪ੍ਰਬੰਧਨ ਅਨੁਸਾਰ ਉਤਪਾਦਨ ਲਾਗਤ, ਪਸ਼ੂ ਖੁਰਾਕ ਅਤੇ ਟਰਾਂਸਪੋਰਟ ਖਰਚਿਆਂ ਵਿੱਚ ਵਾਧੇ ਕਾਰਨ ਇਹ ਕਦਮ ਚੁੱਕਣਾ ਪਿਆ ਹੈ। ਸੂਤਰਾਂ ਅਨੁਸਾਰ ਗੋਕੁਲ ਡੇਅਰੀ ਨੂੰ ਲਗਭਗ 70 ਕਰੋੜ ਰੁਪਏ ਦੇ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਘਟਾਉਣ ਅਤੇ ਡੇਅਰੀ ਸੰਚਾਲਨ ਨੂੰ ਸੰਤੁਲਿਤ ਕਰਨ ਲਈ ਬੋਰਡ ਆਫ਼ ਡਾਇਰੈਕਟਰਜ਼ ਦੀ ਬੈਠਕ ਵਿੱਚ ਇਹ ਫੈਸਲਾ ਲਿਆ ਗਿਆ। ਡੇਅਰੀ ਪ੍ਰਬੰਧਨ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜੇਕਰ ਬਾਜ਼ਾਰ ਦੀਆਂ ਸਥਿਤੀਆਂ ਅਤੇ ਦੁੱਧ ਦੀ ਉਪਲਬਧਤਾ ਪ੍ਰਭਾਵਿਤ ਹੁੰਦੀ ਹੈ, ਤਾਂ ਜਨਵਰੀ ਵਿੱਚ ਕੀਮਤਾਂ ਵਿੱਚ ਇੱਕ ਹੋਰ ਸੋਧ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮੂਲ, ਮਦਰ ਡੇਅਰੀ ਤੇ ਨੰਦਿਨੀ ਵਰਗੇ ਹੋਰ ਪ੍ਰਮੁੱਖ ਬ੍ਰਾਂਡਾਂ ਨੇ ਵੀ ਦੁੱਧ ਦੀਆਂ ਕੀਮਤਾਂ ਵਧਾਈਆਂ ਸਨ
📲Get App