🔥 TRENDING Voting Begins for Satara District Bank... PM Modi, Amit Shah, Rajnath Singh to S... Reliance Shares Surge Over 6% in Marke... Sensex Surges 1,000 Points in Record R... Two suspects arrested in Gurudwara Man... Man arrested in Shahdol after wild boa...
02 Nov 2026•
ગુજરાતી मराठी ਪੰਜਾਬੀ বাংলা
Automobile

ਕੁਸ਼ੀਨਗਰ ''ਚ ਟਰੱਕ ਦੇ ਵੈਨ ਦੀ ਭਿਆਨਕ ਟੱਕਰ ! 6 ਲੋਕਾਂ ਦੀ ਮੌਤ ਮਗਰੋਂ ਪਿਆ ਚੀਕ-ਚਿਹਾੜਾ

✍️ Reporter: Shamsher Singh 🗓 02 Nov 2026, 10:58 AM 👁 20
Share: 💬 WhatsApp 📘 Facebook 𝕏 Post

ਕੁਸ਼ੀਨਗਰ ''ਚ ਟਰੱਕ ਦੇ ਵੈਨ ਦੀ ਭਿਆਨਕ ਟੱਕਰ ! 6 ਲੋਕਾਂ ਦੀ ਮੌਤ ਮਗਰੋਂ ਪਿਆ ਚੀਕ-ਚਿਹਾੜਾ

ਕੁਸ਼ੀਨਗਰ ''ਚ ਟਰੱਕ ਦੇ ਵੈਨ ਦੀ ਭਿਆਨਕ ਟੱਕਰ ! 6 ਲੋਕਾਂ ਦੀ ਮੌਤ ਮਗਰੋਂ ਪਿਆ ਚੀਕ-ਚਿਹਾੜਾ
‎Monday, Nov 02, 2026 ।
‎ਕੁਸ਼ੀਨਗਰ (ਯੂਪੀ) : ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਜ਼ਿਲ੍ਹੇ ਵਿੱਚ ਐਤਵਾਰ ਦੇਰ ਰਾਤ ਉਸ ਸਮੇਂ ਚੀਕ-ਚਿਹਾੜਾ ਮਚ ਗਿਆ, ਜਦੋਂ ਇੱਕ ਵੈਨ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਇੱਕ ਨਾਬਾਲਗ ਲੜਕਾ ਗੰਭੀਰ ਜ਼ਖਮੀ ਹੋ ਗਿਆ। ਪੁਲਸ ਨੇ ਇਸ ਘਟਨਾ ਦੀ ਸੂਚਨਾ ਦਿੱਤੀ। ਇਸ ਮਾਮਲੇ ਦੀ ਜਾਂਚ ਦੌਰਾਨ ਹਾਟਾ ਦੇ ਸਟੇਸ਼ਨ ਹਾਊਸ ਅਫਸਰ (ਐਸਐਚਓ) ਧਰਮਿੰਦਰ ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਇਹ ਹਾਦਸਾ ਐਤਵਾਰ ਰਾਤ 11:00 ਵਜੇ ਦੇ ਕਰੀਬ ਹਾਟਾ-ਪਿਪਰਾਇਚ ਸੜਕ 'ਤੇ ਵਾਪਰਿਆ ਹੈ।
‎ਵੈਨ ਵਿੱਚ ਸਵਾਰ ਲੋਕ 'ਤਿਲਕ' ਸਮਾਰੋਹ ਤੋਂ ਘਰ ਪਰਤ ਰਹੇ ਸਨ। ਦੋਵਾਂ ਵਾਹਨਾਂ ਵਿਚਾਲੇ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਵੈਨ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਕਨ੍ਹਈਆ ਪ੍ਰਸਾਦ (40), ਰਾਮਵਿਲਾਸ (65), ਰਾਮ ਮਿਲਨ (35), ਮ੍ਰਿਦੁਲ ਮਿਸ਼ਰਾ (35), ਰੰਜਯ ਗੁਪਤਾ (32) ਅਤੇ ਮਿਥਲੇਸ਼ ਗੁਪਤਾ (22) ਵਜੋਂ ਹੋਈ ਹੈ। ਪੁਲਸ ਨੇ ਇਹ ਵੀ ਕਿਹਾ ਕਿ ਸਾਰੇ ਮ੍ਰਿਤਕ ਕੁਸ਼ੀਨਗਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ।
‎ਆਰੀਅਨ ਨੂੰ ਹਾਦਸੇ ਦੌਰਾਨ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸਦਾ ਕੁਸ਼ੀਨਗਰ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜਣ ਵਾਲੇ ਟਰੱਕ ਡਰਾਈਵਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
📲Get App