International
ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Watch on:
▶️ YouTube
ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
ਵੱਡੀ ਖ਼ਬਰ : ਲਹਿੰਦੇ ਪੰਜਾਬ ''ਚ ਲੀਹ ਤੋਂ ਲੱਥੀ ਪੈਸੇਂਜਰ ਟਰੇਨ, 5 ਲੋਕਾਂ ਦੀ ਮੌਤ ਤੇ ਦਰਜਨਾਂ ਜ਼ਖਮੀ
Tuesday, Oct 13, 2026।
ਲਾਹੌਰ (ਪੀਟੀਆਈ): ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਇੱਕ ਪੈਸੇਂਜਰ ਟਰੇਨ ਪਟੜੀ ਤੋਂ ਉਤਰ ਗਈ, ਜਿਸ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ । ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਬਾਰੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਬਚਾਅ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਜ਼ਖ਼ਮੀਆਂ ਨੂੰ ਬਿਨਾਂ ਕਿਸੇ ਦੇਰੀ ਦੇ ਵਧੀਆ ਤੋਂ ਵਧੀਆ ਡਾਕਟਰੀ ਇਲਾਜ ਮਿਲੇ। ਪੁਲਸ ਦੀ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਕਰੀਬ 5:15 ਵਜੇ ਵਾਪਰਿਆ ਜਦੋਂ ਰੇਲਗੱਡੀ ਕਰਾਚੀ ਤੋਂ ਪੇਸ਼ਾਵਰ ਜਾ ਰਹੀ ਸੀl
ਰੇਲਗੱਡੀ ਦੇ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਅਜੇ ਅਧਿਕਾਰਤ ਤੌਰ 'ਤੇ ਪਤਾ ਨਹੀਂ ਲੱਗ ਸਕਿਆ ਹੈ। ਉਮੀਦ ਹੈ ਕਿ ਬਚਾਅ ਕਾਰਜਾਂ ਦੇ ਅੱਗੇ ਵਧਣ ਨਾਲ ਪਾਕਿਸਤਾਨ ਰੇਲਵੇ ਅਤੇ ਸਬੰਧਤ ਅਧਿਕਾਰੀ ਹੋਰ ਵੇਰਵੇ ਪ੍ਰਦਾਨ ਕਰਨਗੇ।