🔥 TRENDING દરીયાપુર રાષ્ટ્રવિનાયક કોમ્પ્લેક્સમાં... वृंदावन के संत पूज्य प्रेमानंद जी महार... कुटेला वन परिक्षेत्र में गजराज की धमाक... અહમદાબાદ મ્યુનિસિપલ કોર્પોરેશન દ્વારા... પેટ્રોલમાં ઇથેનોલનું યોગ્ય મિશ્રણ કેટલ... मुख्यमंत्री हेमंत सोरेन ने मंत्री दीपि...
05 Oct 2026•
ગુજરાતી मराठी ਪੰਜਾਬੀ বাংলা
ਰੂਪਨਗਰ ਵਿੱਚ ਪਾਵਰ ਕਲੋਨੀ ਫੁੱਟਬਾਲ ਕਲੱਬ ਨੇ 5 ਕਿਲੋਮੀਟਰ ਫਨ ਵਾਕ ਵਿੱਚ ਉਮਰ ਵਰਗ ਮੁਕਾਬਲੇ ਵਿੱਚ ਜੇਤੂਆਂ ਦੀ ਘੋਸ਼ਣਾ
Local

ਰੂਪਨਗਰ ਵਿੱਚ ਪਾਵਰ ਕਲੋਨੀ ਫੁੱਟਬਾਲ ਕਲੱਬ ਨੇ 5 ਕਿਲੋਮੀਟਰ ਫਨ ਵਾਕ ਵਿੱਚ ਉਮਰ ਵਰਗ ਮੁਕਾਬਲੇ ਵਿੱਚ ਜੇਤੂਆਂ ਦੀ ਘੋਸ਼ਣਾ

✍️ Reporter: Sandeep Kumar Joshi 🗓 05 Oct 2026, 08:34 PM 👁 8
Share: 💬 WhatsApp 📘 Facebook 𝕏 Post

ਪਾਵਰ ਕਲੋਨੀ ਫੁੱਟਬਾਲ ਕਲੱਬ ਨੇ ਰੂਪਨਗਰ ਵਿੱਚ 5 ਕਿਲੋਮੀਟਰ ਫਨ ਵਾਕ ਦਾ ਆਯੋਜਨ ਕੀਤਾ, ਜਿਸ ਵਿੱਚ 60 ਸਾਲ ਤੱਕ ਅਤੇ 70 ਸਾਲ ਤੱਕ ਦੇ ਉਮਰ ਵਰਗਾਂ ਵਿੱਚ ਗੁਰਪ੍ਰੀਤ ਸਿੰਘ ਗਿਲਕੋ ਵੈਲੀ ਅਤੇ ਉਮੇਸ਼ ਕੁਮਾਰ ਦੁੱਗਲ ਨੇ ਪਹਿਲਾ ਇਨਾਮ ਜਿੱਤਿਆ।

ਪਾਵਰ ਕਲੋਨੀ ਫੁੱਟਬਾਲ ਕਲੱਬ ਨੇ ਰੂਪਨਗਰ ਵਿੱਚ 5 ਕਿਲੋਮੀਟਰ ਫਨ ਵਾਕ ਦਾ ਆਯੋਜਨ ਕੀਤਾ। ਇਸ ਫਨ ਵਾਕ ਵਿੱਚ 60 ਸਾਲ ਤੱਕ ਅਤੇ 70 ਸਾਲ ਤੱਕ ਦੇ ਉਮਰ ਵਰਗਾਂ ਵਿੱਚ ਮੁਕਾਬਲਾ ਕੀਤਾ ਗਿਆ।

60 ਸਾਲ ਤੱਕ ਦੇ ਉਮਰ ਵਰਗ ਵਿੱਚ ਗੁਰਪ੍ਰੀਤ ਸਿੰਘ ਗਿਲਕੋ ਵੈਲੀ ਪਹਿਲਾ ਇਨਾਮ ਜਿੱਤਿਆ, ਸੱਜਣ ਸਿੰਘ ਗਿੱਲਕੋ ਵੈਲੀ ਦੂਸਰੇ ਅਤੇ ਪਰਮਜੀਤ ਸਿੰਘ ਮਾਡਲ ਟਾਊਨ ਤੀਜੇ ਨੰਬਰ ਤੇ ਰਹੇ।

70 ਸਾਲ ਤੱਕ ਦੇ ਉਮਰ ਵਰਗ ਵਿੱਚ ਉਮੇਸ਼ ਕੁਮਾਰ ਦੁੱਗਲ ਪਹਿਲਾ ਇਨਾਮ ਜਿੱਤਿਆ, ਬਲਦੇਵ ਸਿੰਘ ਦੂਜੇ ਅਤੇ ਗੁਰਦੀਪ ਸਿੰਘ ਤੀਜੇ ਨੰਬਰ ਤੇ ਰਹੇ।

ਕਲੱਬ ਦੇ ਸਰਪ੍ਰਸਤ ਪਰਮਜੀਤ ਸਿੰਘ ਮੱਕੜ ਅਤੇ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਵਾਕ ਵਿੱਚ ਹੋਰਨਾਂ ਤੋਂ ਇਲਾਵਾ ਡਾਕਟਰ ਪਰਮਿੰਦਰ ਸਿੰਘ, ਐਡਵੋਕੇਟ ਰਾਜੀਵ ਸ਼ਰਮਾ, ਸੁਮਿਤ ਭੂਟੀਆ, ਜਸਬੀਰ ਸਿੰਘ ਚਨਾਲੋ, ਅਮਰਜੀਤ ਸਿੰਘ ਸਿੱਧੂ, ਰਾਜੇਸ਼ ਕੁਮਾਰ ਲੱਕੀ, ਸਵਰਨ ਸਿੰਘ ਨੇ ਵਿਸ਼ੇਸ਼ ਤੌਰ ਤੇ ਹਿੱਸਾ ਲਿਆ।

ਜੇਤੂਆਂ ਨੂੰ ਸੁੰਦਰ ਟਰਾਫੀਆਂ ਤਕਸੀਮ ਕੀਤੀਆਂ ਗਈਆਂ।
📲Get App