🔥 ट्रेंडिंग રાછવા ગામનો યુવક ગુમ: માહિતી માટે વિનં... ओरिज़िनल ने दिन 4 पर विश्वव्यापी ₹58 ल... प्रीमादा ऊराली का बॉक्स ऑफिस पर लगातार... मणिपुर में बड़ी मात्रा में हथियारों का... चुराचंदपुर में सुरक्षा बलों ने हथियार,... मणिपुर: सिनाई कैंप में सुरक्षा कर्मियो...
27 अक्टू. 2026•
ગુજરાતી मराठी ਪੰਜਾਬੀ বাংলা
ऑटोमोबाइल

ਜੰਮੂ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ: ਮਾਰਕੀਟ 'ਚ ਅੱਗ ਲੱਗਣ ਕਾਰਨ 40 ਦੁਕਾਨਾਂ ਸੜ ਕੇ ਹੋਈਆਂ ਸੁਆਹ

✍️ रिपोर्टर: Shamsher Singh 🗓 26 अक्टू. 2026, 08:28 AM 👁 29
शेयर करें: 💬 WhatsApp 📘 Facebook 𝕏 Post

ਜੰਮੂ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ: ਮਾਰਕੀਟ 'ਚ ਅੱਗ ਲੱਗਣ ਕਾਰਨ 40 ਦੁਕਾਨਾਂ ਸੜ ਕੇ ਹੋਈਆਂ ਸੁਆਹ

ਜੰਮੂ 'ਚ ਦੇਰ ਰਾਤ ਵਾਪਰਿਆ ਵੱਡਾ ਹਾਦਸਾ: ਮਾਰਕੀਟ 'ਚ ਅੱਗ ਲੱਗਣ ਕਾਰਨ 40 ਦੁਕਾਨਾਂ ਸੜ ਕੇ ਹੋਈਆਂ ਸੁਆਹ
‎Monday, Oct 26, 2026 ।
‎
‎
‎ਜੰਮੂ : ਜੰਮੂ ਰੇਲਵੇ ਸਟੇਸ਼ਨ ਦੇ ਸਾਹਮਣੇ ਸਥਿਤ ਸ਼ਿਵਾ ਮਾਰਕੀਟ ਵਿੱਚ ਐਤਵਾਰ ਦੇਰ ਰਾਤ ਭਿਆਨਕ ਅੱਗ ਲੱਗਣ ਦੀ ਦੁਖਦਾਈ ਘਟਨਾ ਵਾਪਰ ਗਈ। ਇੱਕ ਦੁਕਾਨ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਅੱਗ ਨੇ ਤੇਜ਼ੀ ਨਾਲ ਫੈਲ ਕੇ 35 ਤੋਂ 40 ਦੁਕਾਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ।
‎ਸ਼ਾਰਟ ਸਰਕਟ ਕਾਰਨ ਵਾਪਰਿਆ ਹਾਦਸਾ
‎ਜਾਣਕਾਰੀ ਅਨੁਸਾਰ, ਐਤਵਾਰ ਦੇਰ ਰਾਤ ਮਾਰਕੀਟ ਦੀ ਇੱਕ ਦੁਕਾਨ ਵਿੱਚ ਸ਼ਾਰਟ ਸਰਕਟ ਹੋਣ ਨਾਲ ਅੱਗ ਭੜਕੀ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਪਹੁੰਚਣ ਤੱਕ ਅੱਗ ਨੇ ਪੂਰੇ ਬਾਜ਼ਾਰ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ। ਅੱਗ 'ਤੇ ਕਾਬੂ ਪਾਉਣ ਲਈ ਫਾਇਰ ਸਰਵਿਸ ਦੀਆਂ ਟੀਮਾਂ ਲਗਾਤਾਰ ਮਸ਼ੱਕਤ ਕਰ ਰਹੀਆਂ ਹਨ।
‎ਮੌਕੇ 'ਤੇ ਪਹੁੰਚੇ ਭਾਜਪਾ ਵਿਧਾਇਕ ਵਿਕਰਮ ਰੰਧਾਵਾ।
‎ਵਿਧਾਇਕ ਅਨੁਸਾਰ ਇਸ ਹਾਦਸੇ ਵਿੱਚ ਕਰੀਬ 35 ਤੋਂ 40 ਦੁਕਾਨਾਂ ਪੂਰੀ ਤਰ੍ਹਾਂ ਜਲਣ ਦਾ ਅਨੁਮਾਨ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਡਿਪਟੀ ਕਮਿਸ਼ਨਰ (DC), ਐੱਸ.ਪੀ. ਸਾਊਥ, ਡੀ.ਐੱਸ.ਪੀ. ਅਤੇ ਐੱਸ.ਐੱਚ.ਓ. ਸਮੇਤ ਪੁਲਸ ਤੇ ਪ੍ਰਸ਼ਾਸਨ ਦੀ ਪੂਰੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਤੋਂ ਇਲਾਵਾ ਸਿਵਲ ਸੁਸਾਇਟੀ ਦੇ ਮੈਂਬਰ ਅਤੇ ਸਥਾਨਕ ਦੁਕਾਨਦਾਰ ਵੀ ਰਾਹਤ ਕਾਰਜਾਂ ਵਿੱਚ ਮਦਦ ਕਰ ਰਹੇ ਹਨ। ਵਿਧਾਇਕ ਨੇ ਦੱਸਿਆ ਕਿ ਅੱਗ 'ਤੇ ਪੂਰੀ ਤਰ੍ਹਾਂ ਕਾਬੂ ਪਾਉਣ ਤੋਂ ਬਾਅਦ ਪ੍ਰਭਾਵਿਤ ਦੁਕਾਨਦਾਰਾਂ ਦੇ ਮੁਆਵਜ਼ੇ ਸਬੰਧੀ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਜਾਵੇਗੀ।
📲Get App