🔥 ट्रेंडिंग आर्म्ड गैंग ने तुति कोरिन, तमिलनाडु मे... तमिलनाडु ने बाल यौन शोषण मामलों को तेज... बीजेपी सांसद जनार्दन मिश्रा ने रेवा मे... मध्य प्रदेश में चार दिन लगातार बारिश व... विदर्भ और मध्य प्रदेश ने रंजी ट्रॉफी 2... किसान ने दिल्ली में सर्किल रेट बढ़ाने...
01 नव. 2026•
ગુજરાતી मराठी ਪੰਜਾਬੀ বাংলা
अपराध

ਵੱਡੀ ਖ਼ਬਰ: 4 ਦਿਨ ਪਹਿਲਾਂ ਪੰਜਾਬ ਆਈ NRI ਮਹਿਲਾ ਦਾ ਕਤਲ!

✍️ रिपोर्टर: Shamsher Singh 🗓 01 नव. 2026, 07:26 PM 👁 18
शेयर करें: 💬 WhatsApp 📘 Facebook 𝕏 Post

ਵੱਡੀ ਖ਼ਬਰ: 4 ਦਿਨ ਪਹਿਲਾਂ ਪੰਜਾਬ ਆਈ NRI ਮਹਿਲਾ ਦਾ ਕਤਲ!

ਵੱਡੀ ਖ਼ਬਰ: 4 ਦਿਨ ਪਹਿਲਾਂ ਪੰਜਾਬ ਆਈ NRI ਮਹਿਲਾ ਦਾ ਕਤਲ!
‎Sunday, Nov 01, 2026।
‎ਲੁਧਿਆਣਾ: ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ਵਿਚ ਇਕ NRI ਔਰਤ ਦਾ ਚਾਕੂ ਮਾਰ ਕੇ ਕਤਲ ਕੀਤੇ ਜਾਣ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ। ਮ੍ਰਿਤਕਾ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ, ਜੋ ਮਹਿਜ਼ 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ। ਔਰਤ ਦੀ ਲਾਸ਼ ਘਰ ਦੇ ਕਮਰੇ ਵਿਚ ਖੂਨ ਨਾਲ ਲਥਪਥ ਹਾਲਤ ਵਿਚ ਮਿਲੀ। ਉਸ ਦੇ ਸਰੀਰ 'ਤੇ ਚਾਕੂ ਦੇ ਕਈ ਵਾਰਾਂ ਦੇ ਨਿਸ਼ਾਨ ਸਨ।
‎ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਔਰਤ ਨੂੰ ਇਲਾਜ ਲਈ ਦੀਪ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਨੂੰ ਲੈ ਕੇ ਔਰਤ ਦੇ ਪਤੀ ਰਵਿੰਦਰ ਸਿੰਘ 'ਤੇ ਸ਼ੱਕ ਜਤਾਇਆ ਜਾ ਰਿਹਾ ਹੈ। ਹਾਲਾਂਕਿ, ਅਜੇ ਤੱਕ ਕਤਲ ਦੇ ਪਿੱਛੇ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ ਅਤੇ ਪੁਲਸ ਨੇ ਇਸ ਸਬੰਧ ਵਿਚ ਕੋਈ ਅੰਤਿਮ ਸਿੱਟਾ ਨਹੀਂ ਕੱਢਿਆ।
‎
‎ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਸ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਵਿਚ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਔਰਤ ਦਾ ਕਤਲ ਕਿਹੜੇ ਹਾਲਾਤ ਵਿਚ ਹੋਇਆ ਅਤੇ ਵਾਰਦਾਤ ਦੇ ਪਿੱਛੇ ਕੀ ਕਾਰਨ ਰਹੇ। ਫਿਲਹਾਲ ਪੁਲਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਮਾਮਲੇ ਦੀ ਤਸਵੀਰ ਸਾਫ਼ ਹੋਣ ਦੀ ਗੱਲ ਕਹਿ ਰਹੀ ਹੈ।
📲Get App