🔥 ट्रेंडिंग सीनियर एसपी प्रमोद कुमार यादव ने भागलप... राजकीय उच्च प्राथमिक विद्यालय वणधर के... हरिश राव ने र्यूथ डिस्को पर GO 17 हटान... नंदन निलेकनी: भारत AI प्रसार में वैश्व... तेलंगाना के पुरुष ने 12,300 दस-रुपये क... ओडिशा: 61 लाख भूमि रिकॉर्ड अभी सर्वेक्...
13 अक्टू. 2026•
ગુજરાતી मराठी ਪੰਜਾਬੀ বাংলা

ਚੱਲਦੀ ਇਲੈਕਟ੍ਰਿਕ ਕਾਰ ''ਚ ਬਣੀ ਅੱਗ ਦਾ ਗੋਲਾ, ਮਾਂ-ਪੁੱਤ ਸਣੇ 4 ਲੋਕ ਜ਼ਿੰਦਾ ਸੜੇ

✍️ रिपोर्टर: Shamsher Singh 🗓 13 अक्टू. 2026, 11:24 AM 👁 20
यहाँ देखें: ▶️ YouTube
शेयर करें: 💬 WhatsApp 📘 Facebook 𝕏 Post

ਚੱਲਦੀ ਇਲੈਕਟ੍ਰਿਕ ਕਾਰ ''ਚ ਬਣੀ ਅੱਗ ਦਾ ਗੋਲਾ, ਮਾਂ-ਪੁੱਤ ਸਣੇ 4 ਲੋਕ ਜ਼ਿੰਦਾ ਸੜੇ

ਚੱਲਦੀ ਇਲੈਕਟ੍ਰਿਕ ਕਾਰ ''ਚ ਬਣੀ ਅੱਗ ਦਾ ਗੋਲਾ, ਮਾਂ-ਪੁੱਤ ਸਣੇ 4 ਲੋਕ ਜ਼ਿੰਦਾ ਸੜੇ
‎Monday, Oct 12, 2026 ।
‎ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵੈਸਟ ਬਾਈਪਾਸ 'ਤੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚੱਲਦੀ ਇਲੈਕਟ੍ਰਿਕ ਕਾਰ ਵਿੱਚ ਅਚਾਨਕ ਭਿਆਨਕ ਅੱਗ ਲੱਗਣ ਕਾਰਨ ਮਾਂ-ਪੁੱਤ ਅਤੇ ਇੱਕ ਬੱਚੇ ਸਮੇਤ ਚਾਰ ਲੋਕਾਂ ਦੀ ਜ਼ਿੰਦਾ ਸੜ ਕੇ ਮੌਤ ਹੋ ਗਈ, ਜਦੋਂ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਕਾਰ ਵਿੱਚ ਸਵਾਰ ਸਾਰੇ ਲੋਕ ਗੁੰਟੂਰ ਦੇ ਨੰਬੁਰੂ ਵਿਖੇ ਇੱਕ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਪਰਤ ਰਹੇ ਸਨ। ਜਦੋਂ ਉਹ ਵਿਜੇਵਾੜਾ ਵੈਸਟ ਬਾਈਪਾਸ ਤੋਂ ਲੰਘ ਰਹੇ ਸਨ ਤਾਂ ਅਚਾਨਕ ਵਾਹਨ ਵਿੱਚ ਅੱਗ ਭੜਕ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਾਰ ਵਿੱਚ ਸਵਾਰ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ ਅਤੇ ਉਹ ਅੰਦਰ ਹੀ ਫਸ ਗਏ, ਜਿਸ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਵਿਅਕਤੀ ਦੀ ਹਾਲਤ ਵੀ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
‎
‎ਮ੍ਰਿਤਕਾਂ ਦੀ ਪਛਾਣ ਨੁੰਨਾ ਦੇ ਰਹਿਣ ਵਾਲੇ ਕੋਮਾਰੇੱਡੀ ਰਾਮਦੇਵ (39 ਸਾਲ), ਉਨ੍ਹਾਂ ਦੀ ਮਾਂ ਕੋਮਾਰੇੱਡੀ ਅਰੁਣਾ, ਇੱਕ ਬੱਚਾ ਅਤੇ ਨੰਬੁਰੂ ਦੀ ਰਹਿਣ ਵਾਲੀ ਟਿਗੁਰੂ ਵਿਜੇਆ ਵਜੋਂ ਹੋਈ ਹੈ। ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਕਨੀਕੀ ਜਾਂਚ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਇਹ ਅੱਗ ਵਾਹਨ ਦੇ ਬੈਟਰੀ ਸਿਸਟਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਸੀ।
📲Get App