🔥 TRENDING 21-year-old Santosh Kumari Elected Uno... कॉग्रेस की प्रकाश बुढ़ानिया बनी चूरू जि... અમરેલી જિલ્લા પોલીસ દ્વારા ચલાવવામાં આ... औरंगाबाद जिला के चर्चित 7जुनैद हत्याका... ਗੰਨਾ ਉਤਪਾਦਕਾਂ ਦੀ ਬੱਲੇ-ਬੱਲੇ! ਮਾਨ ਸਰਕਾਰ... थाने महानगरपालिका: कलवा पूर्व में NDRF...
25 Nov 2026•
ગુજરાતી मराठी ਪੰਜਾਬੀ বাংলা

ਬਠਿੰਡਾ ਪੁਲਿਸ ਦੀ ਨਸ਼ਾ ਤਸਕਰਾਂ ’ਤੇ ਵੱਡੀ ਕਾਰਵਾਈ, 30 ਗ੍ਰਿਫ਼ਤਾਰ; 25 ਮੁਕੱਦਮੇ ਦਰਜ

✍️ Reporter: Jiwan kumar 🗓 25 Nov 2026, 04:59 PM 👁 22
Share: 💬 WhatsApp 📘 Facebook 𝕏 Post

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲਿਸ ਨੇ ਜ਼ਿਲ੍ਹੇ ਭਰ ਵਿੱਚ ਵਿਸ਼ੇਸ਼ ਸਰਚ ਅਭਿਆਨ ਚਲਾ ਕੇ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 25 ਮੁਕੱਦਮੇ ਦਰਜ ਕੀਤੇ। ਕਾਰਵਾਈ ਦੌਰਾਨ ਹੈਰੋਇਨ, ਨਸ਼ੀਲੇ ਕੈਪਸੂਲ ਅਤੇ ਲਾਹਣ ਬਰਾਮਦ ਕੀਤੀ ਗਈ।

ਤੜਕਸਾਰ 19 ਥਾਣਿਆਂ ਦੇ ਖੇਤਰਾਂ ਵਿੱਚ ਚਲਾਇਆ ਵਿਸ਼ੇਸ਼ ਸਰਚ ਅਭਿਆਨ; 137.76 ਗ੍ਰਾਮ ਹੈਰੋਇਨ, 315 ਨਸ਼ੀਲੇ ਕੈਪਸੂਲ ਤੇ 40 ਲੀਟਰ ਲਾਹਣ ਬਰਾਮਦ

ਬਠਿੰਡਾ, 25 ਨਵੰਬਰ (ਜੀਵਨ ਬਾਂਸਲ): ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਜ਼ਿਲ੍ਹੇ ਭਰ ਵਿੱਚ ਤੜਕਸਾਰ ਵਿਸ਼ੇਸ਼ ਸਰਚ ਅਭਿਆਨ ਚਲਾਇਆ ਗਿਆ। ਇਸ ਕਾਰਵਾਈ ਦੌਰਾਨ ਐਨ.ਡੀ.ਪੀ.ਐੱਸ. ਐਕਟ ਤਹਿਤ 25 ਮੁਕੱਦਮੇ ਦਰਜ ਕਰਕੇ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 137.76 ਗ੍ਰਾਮ ਹੈਰੋਇਨ, 315 ਨਸ਼ੀਲੇ ਕੈਪਸੂਲ ਅਤੇ 40 ਲੀਟਰ ਲਾਹਣ ਵੀ ਬਰਾਮਦ ਕੀਤੀ।
ਐੱਸ.ਐੱਸ.ਪੀ. ਬਠਿੰਡਾ ਸ੍ਰੀ ਸੁਹੇਲ ਕਾਸਿਮ ਮੀਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਚਲਾਏ ਗਏ ਇਸ ਵਿਸ਼ੇਸ਼ ਕਾਸੋ (ਕੋਰਡਨ ਐਂਡ ਸਰਚ ਆਪ੍ਰੇਸ਼ਨ) ਦੀ ਨਿਗਰਾਨੀ ਕਪਤਾਨ ਪੁਲਿਸ (ਸਿਟੀ) ਸ੍ਰੀ ਆਸਵੰਤ ਸਿੰਘ ਨੇ ਕੀਤੀ। ਸਵੇਰੇ 4 ਵਜੇ ਤੋਂ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਧੀਨ ਆਉਂਦੇ ਨਸ਼ਿਆਂ ਦੇ ਹੌਟਸਪੌਟ ਇਲਾਕਿਆਂ ਵਿੱਚ ਪੁਲਿਸ ਟੀਮਾਂ ਵੱਲੋਂ ਚੈਕਿੰਗ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਸਬ-ਡਵੀਜ਼ਨ ਸਿਟੀ-2 ਬਠਿੰਡਾ ਦੇ ਹੌਟਸਪੌਟ ਇਲਾਕਿਆਂ ਵਿੱਚ ਵਿਸ਼ੇਸ਼ ਤੌਰ ’ਤੇ ਪੁਲਿਸ ਫੋਰਸ ਤਾਇਨਾਤ ਕੀਤੀ ਗਈ। ਇਸ ਕਾਰਵਾਈ ਵਿੱਚ 5 ਇੰਸਪੈਕਟਰਾਂ, 6 ਐਨ.ਜੀ.ਓਜ਼ ਅਤੇ 107 ਈ.ਪੀ.ਓਜ਼ ਸਮੇਤ ਕੁੱਲ 118 ਪੁਲਿਸ ਮੁਲਾਜ਼ਮ ਸ਼ਾਮਲ ਰਹੇ।
ਇਹ ਸਰਚ ਅਭਿਆਨ ਥਾਣਾ ਕੈਨਾਲ ਕਲੋਨੀ, ਕੋਤਵਾਲੀ, ਸਿਵਲ ਲਾਈਨ, ਕੈਂਟ, ਥਰਮਲ, ਕੋਟਫੱਤਾ, ਸਦਰ ਬਠਿੰਡਾ, ਸੰਗਤ, ਨੰਦਗੜ੍ਹ, ਮੌੜ, ਬਾਲਿਆਂਵਾਲੀ, ਤਲਵੰਡੀ ਸਾਬੋ, ਰਾਮਾਂ, ਸਦਰ ਰਾਮਪੁਰਾ, ਸਿਟੀ ਰਾਮਪੁਰਾ, ਫੂਲ, ਭਗਤਾ ਭਾਈਕਾ, ਨਥਾਣਾ ਅਤੇ ਨੇਹੀਆਂਵਾਲਾ ਦੇ ਖੇਤਰਾਂ ਵਿੱਚ ਚਲਾਇਆ ਗਿਆ।
ਐੱਸ.ਐੱਸ.ਪੀ. ਬਠਿੰਡਾ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਸ਼ਿਆਂ ਦੀ ਸਪਲਾਈ ਅਤੇ ਤਸਕਰੀ ਨੂੰ ਠੱਲ੍ਹ ਪਾਉਣ ਲਈ ਅਜਿਹੇ ਵਿਸ਼ੇਸ਼ ਆਪ੍ਰੇਸ਼ਨ ਲਗਾਤਾਰ ਜਾਰੀ ਰਹਿਣਗੇ।
📲Get App