🔥 TRENDING प्रशांत बैरवा और सुषमा बैरवा को कांग्र... દાહોદ એલસીબી દ્વારા ઝાલોદમાં ઘરફોડ ચોર... Pune Techie Arrested After Alleged Mur... Karisma Kapoor flaunts Raw Mango outfi... Vogue India Spotlights 7 Ultra‑Mini Ha... Queen Camilla Unveils $6 Million Sapph...
24 Nov 2026•
ગુજરાતી मराठी ਪੰਜਾਬੀ বাংলা
Crime

ਕਿੱਥੇ ਕਾਕਰੋਚ ਤੇ ਕਿੱਥੇ ਗੰਦਗੀ... ਮੁੰਬਈ ਯੂਨੀਵਰਸਿਟੀ ਦੀ ਕੰਟੀਨ ਸਮੇਤ 27 ਥਾਵਾਂ ''ਤੇ FDA ਦਾ ਛਾਪਾ

✍️ Reporter: Shamsher Singh 🗓 24 Nov 2026, 08:54 AM 👁 23
Share: 💬 WhatsApp 📘 Facebook 𝕏 Post

ਕਿੱਥੇ ਕਾਕਰੋਚ ਤੇ ਕਿੱਥੇ ਗੰਦਗੀ... ਮੁੰਬਈ ਯੂਨੀਵਰਸਿਟੀ ਦੀ ਕੰਟੀਨ ਸਮੇਤ 27 ਥਾਵਾਂ ''ਤੇ FDA ਦਾ ਛਾਪਾ

ਕਿੱਥੇ ਕਾਕਰੋਚ ਤੇ ਕਿੱਥੇ ਗੰਦਗੀ... ਮੁੰਬਈ ਯੂਨੀਵਰਸਿਟੀ ਦੀ ਕੰਟੀਨ ਸਮੇਤ 27 ਥਾਵਾਂ ''ਤੇ FDA ਦਾ ਛਾਪਾ
‎Monday, Nov 23, 2026।
‎ਮੁੰਬਈ : ਮਹਾਰਾਸ਼ਟਰ ਵਿੱਚ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਨੂੰ ਲੈ ਕੇ ਖ਼ੁਰਾਕ ਅਤੇ ਡਰੱਗ ਪ੍ਰਸ਼ਾਸਨ (FDA) ਨੇ ਵੱਡੀ ਕਾਰਵਾਈ ਕੀਤੀ ਹੈ। 22 ਅਤੇ 23 ਨਵੰਬਰ ਨੂੰ ਚਲਾਈ ਗਈ ਵਿਸ਼ੇਸ਼ ਜਾਂਚ ਮੁਹਿੰਮ ਦੌਰਾਨ ਮੁੰਬਈ ਅਤੇ ਪੁਣੇ ਸਮੇਤ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ 27 ਫੂਡ ਅਦਾਰਿਆਂ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਸਸਪੈਂਡ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਮੁੰਬਈ ਯੂਨੀਵਰਸਿਟੀ ਦੀ ਕੰਟੀਨ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਪਾਬੰਦੀਸ਼ੁਦਾ ਗੁਟਖਾ ਅਤੇ ਪਾਨ ਮਸਾਲੇ ਦਾ 34.56 ਲੱਖ ਰੁਪਏ ਦਾ ਸਟਾਕ ਜ਼ਬਤ ਕਰਕੇ 4 ਐੱਫ.ਆਈ.ਆਰ. (FIR) ਦਰਜ ਕੀਤੀਆਂ ਗਈਆਂ ਹਨ।
‎
‎ਐੱਫ.ਡੀ.ਏ. (FDA) ਦੀ ਟੀਮ ਨੇ ਮੁੰਬਈ ਦੇ ਫੋਰਟ ਇਲਾਕੇ ਸਥਿਤ ਮੁੰਬਈ ਯੂਨੀਵਰਸਿਟੀ ਦੀ ਕੰਟੀਨ ਦੀ ਚੈਕਿੰਗ ਦੌਰਾਨ ਕਈ ਗੰਭੀਰ ਲਾਪਰਵਾਹੀਆਂ ਫੜੀਆਂ। ਫਰਿੱਜ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾਂ ਸਹੀ ਢੰਗ ਨਾਲ ਨਹੀਂ ਰੱਖੀਆਂ ਗਈਆਂ ਸਨ, ਜਿਸ ਨਾਲ ਭੋਜਨ ਦੂਸ਼ਿਤ ਹੋਣ ਦਾ ਖ਼ਤਰਾ ਸੀ। ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਨੂੰ ਵੱਖਰਾ ਰੱਖਣ ਦਾ ਕੋਈ ਪ੍ਰਬੰਧ ਨਹੀਂ ਸੀ। ਖਾਣਾ ਤਿਆਰ ਕਰਨ ਵਾਲੀ ਥਾਂ ਨੇੜੇ ਕੂੜੇ ਦੇ ਖੁੱਲ੍ਹੇ ਡਸਟਬਿਨ ਅਤੇ ਸਫ਼ਾਈ ਵਾਲੇ ਕੈਮੀਕਲ ਪਏ ਮਿਲੇ। ਰਸੋਈ ਦਾ ਫਰਸ਼ ਟੁੱਟਿਆ ਹੋਇਆ ਸੀ, ਨਾਲੀਆਂ ਦੇ ਢੱਕਣ ਖੁੱਲ੍ਹੇ ਸਨ ਅਤੇ ਖਿੜਕੀਆਂ 'ਤੇ ਜਾਲੀਆਂ ਨਹੀਂ ਸਨ। ਸਭ ਤੋਂ ਵੱਡੀ ਗੱਲ ਇਹ ਕਿ ਕੰਟੀਨ ਬਿਨਾਂ ਕਿਸੇ ਵੈਧ ਫੂਡ ਲਾਇਸੈਂਸ ਦੇ ਚੱਲ ਰਹੀ ਸੀ, ਜਿਸ ਕਾਰਨ ਸਬੰਧਤ ਵੈਂਡਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ।
‎
‎ਮੁੰਬਈ ਵਿੱਚ ਚੈਕਿੰਗ ਦੌਰਾਨ 6 ਅਦਾਰਿਆਂ ਵਿੱਚ ਕਾਕਰੋਚ, ਮੱਖੀਆਂ ਅਤੇ ਗੰਦਗੀ ਮਿਲਣ ਕਾਰਨ ਉਨ੍ਹਾਂ ਦੇ ਲਾਇਸੈਂਸ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤੇ ਗਏ। ਇਨ੍ਹਾਂ ਵਿੱਚ ਬੋਰੀਵਲੀ ਪੂਰਬ ਦਾ 'ਮਰਾਠਾ ਚਿਕਨ ਸਪਲਾਇਰਜ਼', ਗੋਵੰਡੀ ਦਾ 'ਵੈਲਵੇਟ ਫਾਈਨ ਚਾਕਲੇਟਸ' ਅਤੇ 'ਸ਼ੇਨ-ਇਲਾਹੀ ਬੇਕਰੀ', ਲੋਅਰ ਪਰੇਲ ਦੀ 'ਬ੍ਰਿਟਿਸ਼ ਬਰੂਇੰਗ ਕੰਪਨੀ', ਪ੍ਰਭਾਦੇਵੀ ਸਥਿਤ 'ਕਿਓਰਫੂਡਜ਼ ਇੰਡੀਆ ਲਿਮਟਿਡ (ਓਲੀਓ ਪੀਜ਼ਾ)' ਅਤੇ ਵਰਲੀ ਦਾ 'ਨੈਸ਼ਨਲ ਸਪੋਰਟਸ ਕਲੱਬ ਆਫ਼ ਇੰਡੀਆ' ਸ਼ਾਮਲ ਹਨ।
📲Get App