🔥 TRENDING मण्डलायुक्त ने अटल आवासीय विद्यालय की... मतगणना स्थल पर राजनीतिक दलों के काउंटि... ભગવાન બિરસા મુંડાની ૧૫૧મી જન્મજયંતિએ જ... पटना के हनुमान नगर में दो स्थानों पर च... Jakkur Rail Overbridge Opens After 15... Rajasthan Chief Secretary Calls for In...
18 Nov 2026•
ગુજરાતી मराठी ਪੰਜਾਬੀ বাংলা
Business

ਵੱਡੀ ਖ਼ਬਰ ; ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ! ਗੋਆ ਸਰਕਾਰ ਨੇ ਕੀਤਾ ਐਲਾਨ

✍️ Reporter: Shamsher Singh 🗓 18 Nov 2026, 08:08 PM 👁 17
Share: 💬 WhatsApp 📘 Facebook 𝕏 Post

ਵੱਡੀ ਖ਼ਬਰ ; ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ! ਗੋਆ ਸਰਕਾਰ ਨੇ ਕੀਤਾ ਐਲਾਨ

ਵੱਡੀ ਖ਼ਬਰ ; ਹੁਣ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ ! ਗੋਆ ਸਰਕਾਰ ਨੇ ਕੀਤਾ ਐਲਾਨ
‎Wednesday, Nov 18, 2026 ।
‎
‎ਨੈਸ਼ਨਲ ਡੈਸਕ- ਗੋਆ ਸਰਕਾਰ ਨੇ ਸੂਬੇ ਦੇ ਟੂਰਿਜ਼ਮ ਅਤੇ ਵਪਾਰ ਨੂੰ ਵੱਡਾ ਹੁਲਾਰਾ ਦਿੰਦਿਆਂ ਦੁਕਾਨਾਂ, ਸ਼ਾਪਿੰਗ ਕੰਪਲੈਕਸਾਂ ਅਤੇ ਮਾਲਾਂ ਨੂੰ 3 ਸਾਲਾਂ ਤੱਕ ਪੂਰਾ ਦਿਨ, ਭਾਵ 24 ਘੰਟੇ ਖੁੱਲ੍ਹੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫ਼ੈਸਲਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ, ਜਿਸ ਨਾਲ ਕਾਰੋਬਾਰੀ ਹੁਣ ਆਮ ਕੰਮਕਾਜੀ ਸਮੇਂ ਤੋਂ ਬਾਅਦ ਵੀ ਗਾਹਕਾਂ ਅਤੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਸੇਵਾਵਾਂ ਦੇ ਸਕਣਗੇ।
‎ਸੂਬੇ ਦੇ ਕਿਰਤ ਵਿਭਾਗ ਵੱਲੋਂ ਮੰਗਲਵਾਰ ਨੂੰ 'ਗੋਆ ਦੁਕਾਨ ਅਤੇ ਅਦਾਰੇ ਐਕਟ, 2025' ਤਹਿਤ ਇਸ ਸਬੰਧੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ, ਇਹ ਛੋਟ ਅਗਲੇ ਤਿੰਨ ਸਾਲਾਂ ਤੱਕ ਲਾਗੂ ਰਹੇਗੀ, ਜਦੋਂ ਤੱਕ ਕਿ ਸਰਕਾਰ ਵੱਲੋਂ ਇਸ ਨੂੰ ਵਾਪਸ ਨਹੀਂ ਲਿਆ ਜਾਂਦਾ।
‎
‎ਹਾਲਾਂਕਿ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ 24 ਘੰਟੇ ਦੁਕਾਨਾਂ ਤੇ ਮਾਲ ਖੋਲ੍ਹਣ ਦੀ ਇਹ ਮਨਜ਼ੂਰੀ ਸਬੰਧਤ ਕਾਨੂੰਨੀ ਪ੍ਰਬੰਧਾਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਤੇ ਕੰਮਕਾਜੀ ਸ਼ਰਤਾਂ ਦੀ ਪਾਲਣਾ ਕਰਨ ਦੀ ਸ਼ਰਤ 'ਤੇ ਦਿੱਤੀ ਗਈ ਹੈ। ਨੋਟੀਫਿਕੇਸ਼ਨ 'ਚ ਚਿਤਾਵਨੀ ਦਿੱਤੀ ਗਈ ਹੈ ਕਿ ਕਿਸੇ ਵੀ ਨਿਯਮ ਜਾਂ ਨਿਰਧਾਰਤ ਸ਼ਰਤ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ
📲Get App