Local
ਰੂਪਨਗਰ ਵਿੱਚ 23 ਸਤੰਬਰ ਨੂੰ ਕੱਢੀ ਜਾਵੇਗੀ ਵਿਸ਼ਾਲ 'ਨਸ਼ਾ ਵਿਰੋਧੀ ਯਾਤਰਾ', ਇਕਬਾਲ ਸਿੰਘ ਲਾਲਪੁਰਾ ਨੇ ਤਿਆਰੀਆਂ ਲਈ ਕੀਤੀ ਅਹਿਮ ਮੀਟਿੰਗ
Watch on:
▶️ YouTube
ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਰੋਪੜ ਵਿਖੇ 23 ਸਤੰਬਰ ਨੂੰ ਹੋਣ ਵਾਲੀ 'ਨਸ਼ਾ ਵਿਰੋਧੀ ਯਾਤਰਾ' ਦੀਆਂ ਤਿਆਰੀਆਂ ਸਬੰਧੀ ਸ਼ਹਿਰ ਦੇ ਪਤਵੰਤਿਆਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।
ਰੂਪਨਗਰ: ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕੇਂਦਰੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਅਤੇ ਭਾਜਪਾ ਜ਼ਿਲ੍ਹਾ ਰੂਪਨਗਰ ਦੇ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਰੋਪੜ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਦਾ ਮੁੱਖ ਉਦੇਸ਼ 23 ਸਤੰਬਰ ਨੂੰ ਰੋਪੜ ਸ਼ਹਿਰ ਵਿੱਚ ਕੱਢੀ ਜਾਣ ਵਾਲੀ ਵਿਸ਼ਾਲ 'ਨਸ਼ਾ ਵਿਰੋਧੀ ਯਾਤਰਾ' ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਅਤੇ ਇਸ ਦੀ ਰੂਪ-ਰੇਖਾ ਉਲੀਕਣਾ ਸੀ। ਇਸ ਅਹਿਮ ਬੈਠਕ ਵਿੱਚ ਸ਼ਹਿਰ ਦੇ ਪਤਵੰਤੇ ਸੱਜਣਾਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ।
ਮੀਟਿੰਗ ਦੌਰਾਨ ਇਕਬਾਲ ਸਿੰਘ ਲਾਲਪੁਰਾ ਅਤੇ ਅਜੈਵੀਰ ਸਿੰਘ ਲਾਲਪੁਰਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਸਾਡੇ ਸਮਾਜ ਅਤੇ ਨੌਜਵਾਨ ਪੀੜ੍ਹੀ ਨੂੰ ਘੁਣ ਵਾਂਗ ਖਾ ਰਿਹਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜਨੀਤੀ ਤੋਂ ਉੱਪਰ ਉੱਠ ਕੇ ਸਮਾਜ ਦੇ ਹਰ ਵਰਗ ਨੂੰ ਇਸ ਭਿਆਨਕ ਬਿਮਾਰੀ ਖ਼ਿਲਾਫ਼ ਇਕਜੁੱਟ ਹੋਣ ਦੀ ਲੋੜ ਹੈ। ਆਗੂਆਂ ਨੇ ਰੋਪੜ ਦੇ ਸਮੂਹ ਨਿਵਾਸੀਆਂ ਨੂੰ ਖੁੱਲ੍ਹਾ ਸੱਦਾ ਦਿੰਦਿਆਂ ਅਪੀਲ ਕੀਤੀ ਕਿ ਉਹ ਨਸ਼ਿਆਂ ਖ਼ਿਲਾਫ਼ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਅਤੇ ਨਸ਼ਾ ਮੁਕਤ ਰੋਪੜ ਤੇ ਨਸ਼ਾ ਮੁਕਤ ਪੰਜਾਬ ਲਈ ਆਪਣਾ ਬਣਦਾ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨੌਜਵਾਨਾਂ ਨੂੰ ਜਾਗਰੂਕ ਕਰਨ ਅਤੇ ਇੱਕ ਸਿਹਤਮੰਦ ਪੰਜਾਬ ਦੀ ਸਿਰਜਣਾ ਵੱਲ ਇੱਕ ਮੀਲ ਦਾ ਪੱਥਰ ਸਾਬਤ ਹੋਵੇਗੀ।
ਮੀਟਿੰਗ ਦੇ ਅੰਤ ਵਿੱਚ ਸ਼ਹਿਰ ਦੇ ਮੁਹਤਬਰਾਂ ਨੇ ਭਰੋਸਾ ਦਿਵਾਇਆ ਕਿ ਉਹ ਇਸ ਨੇਕ ਕਾਰਜ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣਗੇ ਅਤੇ ਯਾਤਰਾ ਨੂੰ ਇਤਿਹਾਸਕ ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਜਗਦੀਸ਼ ਚੰਦਰ ਕਾਜ਼ਲਾ, ਰਾਜ ਕੁਮਾਰ ਭੱਲਾ, ਜੋਗਿੰਦਰ ਕੁਮਾਰ, ਮੁਕੇਸ਼ ਗੁਪਤਾ, ਐਡਵੋਕੇਟ ਸੂਰਜ ਪ੍ਰਕਾਸ਼, ਸੰਜੈ ਪ੍ਰਤਾਪ ਜੈਨ, ਰਾਮੇਸ਼ਵਰ ਸ਼ਰਮਾ, ਸ਼੍ਰੀ ਰਾਮ ਸ਼ਰਮਾ, ਸੰਜੀਵ ਕੁਮਾਰ, ਰੋਹਿਤ ਮਿਗਲਾਨੀ, ਵਿਜੈ ਕਾਲਰਾ, ਮਹਾਂਵੀਰ ਜੈਨ, ਨਰੇਸ਼ ਧਵਨ, ਜੋਗਿੰਦਰ ਪਸਰੀਚਾ, ਦਲੀਪ ਸਿੰਘ, ਵੀਨਸ ਵੋਹਰਾ, ਪਵਿਤ ਜੈਨ, ਅਨੁਜ ਜੈਨ, ਚਮਨ ਲਾਲ ਵਰਮਾ, ਹਿੰਮਤ ਸਿੰਘ, ਅਨੁਜ ਸੂਦ ਅਤੇ ਸੁਖਰਾਮ ਚੌਧਰੀ ਸਮੇਤ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।