🔥 TRENDING बड़वानी में भावभीनी श्रद्धांजलि के साथ... Khordha Murder Case Cracked Within 48... Kanak News Odisha launches live 3 PM b... Youth shot dead during Durga immersion... निषाद पार्टी ने बीजेपी को आरक्षण पर अल... सीएम हेल्पलाइन शिकायत निराकरण में जबलप...
21 Oct 2026•
ગુજરાતી मराठी ਪੰਜਾਬੀ বাংলা
Automobile

ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ

✍️ Reporter: Shamsher Singh 🗓 21 Oct 2026, 10:18 PM 👁 18
Share: 💬 WhatsApp 📘 Facebook 𝕏 Post

ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ

ਘਰਾਚੋਂ ਦੇ ਸਤਿਸੰਗ ਘਰ ਕੋਲ ਪਰਿਵਾਰ ਨਾਲ ਵੱਡਾ ਹਾਦਸਾ, 22 ਸਾਲਾ ਮੁਟਿਆਰ ਦੀ ਮੌਤ
‎Wednesday, Oct 21, 2026 ।
‎ਭਵਾਨੀਗੜ੍ਹ (need24) : ਭਵਾਨੀਗੜ੍ਹ-ਸੁਨਾਮ ਸ਼ਹੀਦ ਊਧਮ ਸਿੰਘ ਮਾਰਗ ’ਤੇ ਪਿੰਡ ਘਰਾਚੋਂ ਨੇੜੇ ਬੁੱਧਵਾਰ ਸਵੇਰੇ ਤਿੰਨ ਕਾਰਾਂ ਦੀ ਹੋਈ ਭਿਆਨਕ ਟੱਕਰ ’ਚ ਇਕੋ ਪਰਿਵਾਰ ਦੇ ਚਾਰ ਜੀਅ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ’ਚ ਪਤੀ-ਪਤਨੀ ਸਮੇਤ ਉਨ੍ਹਾਂ ਦਾ ਬੇਟਾ ਤੇ ਬੇਟੀ ਸ਼ਾਮਲ ਸਨ। ਹਾਦਸੇ ਤੋਂ ਬਾਅਦ ਇਲਾਜ ਦੌਰਾਨ 22 ਸਾਲਾ ਬੇਟੀ ਅੰਸ਼ਿਕਾ ਦੀ ਮੌਤ ਹੋ ਗਈ, ਜਦੋਂਕਿ ਪਿਤਾ ਨੂੰ ਛੱਡ ਕੇ ਬਾਕੀ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਚਕੂਲਾ ਵਾਸੀ ਮਹਿੰਦਰ ਸ਼ਰਮਾ (48), ਉਨ੍ਹਾਂ ਦੀ ਪਤਨੀ ਮੀਨਾਕਸ਼ੀ (45), ਬੇਟਾ ਗੌਤਮ (25) ਅਤੇ ਬੇਟੀ ਅੰਸ਼ਿਕਾ (22) ਔਰਾ ਕਾਰ ’ਚ ਸਵਾਰ ਹੋ ਕੇ ਸਿਰਸਾ ਤੋਂ ਪੰਚਕੂਲਾ ਜਾ ਰਹੇ ਸਨ। ਜਦੋਂ ਉਹ ਪਿੰਡ ਘਰਾਚੋਂ ਵਿਖੇ ਬਿਆਸ ਸਤਿਸੰਗ ਘਰ ਦੇ ਸਾਹਮਣੇ ਪੁੱਜੇ ਤਾਂ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੀ ਐੱਮ.ਜੀ. ਕਾਰ ਤੇ ਉਸਦੇ ਪਿੱਛੇ ਆਉਂਦੀ ਨੈਕਸਨ ਕਾਰ ਨਾਲ ਟਕਰਾ ਗਈ।
‎ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਇੰਨੀ ਜ਼ਬਰਦਸਤ ਸੀ ਕਿ ਐੱਮ.ਜੀ. ਤੇ ਨੈਕਸਨ ਕਾਰਾਂ ਸੜਕ ਕਿਨਾਰੇ ਖੇਤਾਂ ’ਚ ਜਾ ਡਿੱਗੀਆਂ। ਹਾਲਾਂਕਿ ਇਨ੍ਹਾਂ ਦੋਵੇਂ ਕਾਰਾਂ ’ਚ ਸਵਾਰ ਤਿੰਨ ਵਿਅਕਤੀ ਵਾਲ-ਵਾਲ ਬਚ ਗਏ। ਉੱਧਰ ਔਰਾ ਕਾਰ ’ਚ ਸਵਾਰ ਪਰਿਵਾਰ ਦੇ ਚਾਰੇ ਮੈਂਬਰ ਗੰਭੀਰ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਚੀਕ-ਚਿਹਾੜਾ ਮੱਚ ਗਿਆ। ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਤੁਰੰਤ ਜ਼ਖ਼ਮੀਆਂ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਹਾਦਸੇ ਦੌਰਾਨ ਕਾਰ ਚਲਾ ਰਿਹਾ ਗੌਤਮ ਬੁਰੀ ਤਰ੍ਹਾਂ ਕਾਰ ’ਚ ਫਸ ਗਿਆ, ਜਿਸ ਨੂੰ ਬਾਹਰ ਕੱਢਣ ਲਈ ਦੋ ਜੇਸੀਬੀ ਮਸ਼ੀਨਾਂ ਤੇ ਇਕ ਟਰੈਕਟਰ ਦੀ ਮਦਦ ਲੈਣੀ ਪਈ। ਬਾਅਦ ’ਚ ਜ਼ਖ਼ਮੀਆਂ ਨੂੰ ਇਲਾਜ ਲਈ ਅੱਗੇ ਰੈਫਰ ਕਰ ਦਿੱਤਾ ਗਿਆ ਜਿੱਥੇ ਇਲਾਜ ਦੌਰਾਨ ਅੰਸ਼ਿਕਾ ਦੀ ਮੌਤ ਹੋ ਗਈ। ਘਟਨਾ ਸੰਬੰਧੀ ਪੁਲਸ ਨੇ ਕਰਵਾਈ ਸ਼ੁਰੂ ਕਰ ਦਿੱਤੀ ਹੈ।
📲Get App