🔥 TRENDING புதிய பேருந்து நிலையத்தில் 29 கடைகளை ந... 600 kg of silver ornaments stolen from... शराब के पैसे की मांग पर मारपीट के आरोप... Tata Teleservices Stock Shows Positive... Congress Questions Owaisi's 'Own Leade... Pilibhit Officials Face Legal Action O...
23 Oct 2026•
ગુજરાતી मराठी ਪੰਜਾਬੀ বাংলা

ਮਰਦਮਸ਼ੁਮਾਰੀ-2027 ਤਹਿਤ 16 ਨਵੰਬਰ ਤੋਂ ਸ਼ੁਰੂ ਹੋਵੇਗੀ ਸਵੈ-ਗਣਨਾ

✍️ Reporter: Jiwan kumar 🗓 23 Oct 2026, 05:12 PM 👁 9
Share: 💬 WhatsApp 📘 Facebook 𝕏 Post

ਮਰਦਮਸ਼ੁਮਾਰੀ-2027 ਤਹਿਤ ਸਵੈ-ਗਣਨਾ 16 ਤੋਂ 30 ਨਵੰਬਰ 2026 ਤੱਕ ਕੀਤੀ ਜਾਵੇਗੀ, ਜਦਕਿ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ। ਇਸ ਸਬੰਧੀ ਸੰਗਤ ਮੰਡੀ ਵਿਖੇ ਹੋਈ ਬੈਠਕ ਦੌਰਾਨ ਅਧਿਕਾਰੀਆਂ ਨੇ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਆਪਣੇ ਵੇਰਵੇ ਖੁਦ ਭਰਨ ਲਈ ਪ੍ਰੇਰਿਤ ਕੀਤਾ।

30 ਨਵੰਬਰ ਤੱਕ ਲੋਕ ਖੁਦ ਭਰ ਸਕਣਗੇ ਆਪਣੇ ਵੇਰਵੇ; ਘਰ-ਘਰ ਮਰਦਮਸ਼ੁਮਾਰੀ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਹੋਵੇਗਾ

ਬਠਿੰਡਾ/ਸੰਗਤ ਮੰਡੀ, 23 ਅਕਤੂਬਰ (ਜੀਵਨ ਬਾਂਸਲ): ਮਰਦਮਸ਼ੁਮਾਰੀ-2027 ਤਹਿਤ ਸਵੈ-ਗਣਨਾ 16 ਤੋਂ 30 ਨਵੰਬਰ 2026 ਤੱਕ ਹੋਵੇਗੀ, ਜਦਕਿ ਘਰ-ਘਰ ਜਾ ਕੇ ਮਰਦਮਸ਼ੁਮਾਰੀ ਦਾ ਕੰਮ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤਾ ਜਾਵੇਗਾ। ਇਸ ਸਬੰਧੀ ਨਗਰ ਕੌਂਸਲ ਸੰਗਤ ਮੰਡੀ ਵਿਖੇ ਬੈਠਕ ਕੀਤੀ ਗਈ।
ਪ੍ਰਿੰਸੀਪਲ ਸੈਂਸਸ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਵੈ-ਗਣਨਾ ਰਾਹੀਂ ਲੋਕ ਆਪਣੇ ਵੇਰਵੇ ਖੁਦ ਭਰ ਸਕਣਗੇ। ਬੈਠਕ ਦੌਰਾਨ ਸਹਾਇਕ ਡਾਇਰੈਕਟਰ, ਡੀ.ਸੀ.ਓ. ਚੰਡੀਗੜ੍ਹ ਰੇਨੂ ਅਤੇ ਜ਼ਿਲ੍ਹੇ ਦੇ ਮਾਸਟਰ ਟ੍ਰੇਨਰ ਮੁਕੇਸ਼ ਬਾਂਸਲ ਨੇ ਸਵੈ-ਗਣਨਾ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ।
ਜ਼ਿਲ੍ਹਾ ਸੈਂਸਸ ਸੈੱਲ ਦੇ ਇੰਚਾਰਜ ਹਰਵਿੰਦਰ ਸਿੰਘ ਨੇ ਕਿਹਾ ਕਿ ਮਰਦਮਸ਼ੁਮਾਰੀ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਗੁਲਸ਼ਨ ਕਸ਼ਯਪ, ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਤਰੁਣ ਕੁਮਾਰ, ਪ੍ਰਧਾਨ, ਉਪ-ਪ੍ਰਧਾਨ ਅਤੇ ਕੌਂਸਲਰ ਹਾਜ਼ਰ ਸਨ।
📲Get App