🔥 TRENDING Fake Video Spreads Claims of Chinese C... Arunachal Pradesh Witnesses Protests A... Opposition Questions Whether India Is... BJP to Send Panel of 4-5 Names for Mad... 3.45 लाख रुपए की फेक करेंसी के साथ युव... सदरासर में ट्रैक्टर के तार फंसने से ती...
26 Oct 2026•
ગુજરાતી मराठी ਪੰਜਾਬੀ বাংলা
Politics

ਬਰੀ ਹੋ ਗਏ ਰਾਹੁਲ ਗਾਂਧੀ ! ਅਦਾਲਤ ਨੇ 2018 ਦੇ ਮਾਣਹਾਨੀ ਕੇਸ ''ਚ ਸੁਣਾਇਆ ਵੱਡਾ ਫ਼ੈਸਲਾ

✍️ Reporter: Shamsher Singh 🗓 26 Oct 2026, 02:02 PM 👁 19
Share: 💬 WhatsApp 📘 Facebook 𝕏 Post

ਬਰੀ ਹੋ ਗਏ ਰਾਹੁਲ ਗਾਂਧੀ ! ਅਦਾਲਤ ਨੇ 2018 ਦੇ ਮਾਣਹਾਨੀ ਕੇਸ ''ਚ ਸੁਣਾਇਆ ਵੱਡਾ ਫ਼ੈਸਲਾ

ਬਰੀ ਹੋ ਗਏ ਰਾਹੁਲ ਗਾਂਧੀ ! ਅਦਾਲਤ ਨੇ 2018 ਦੇ ਮਾਣਹਾਨੀ ਕੇਸ ''ਚ ਸੁਣਾਇਆ ਵੱਡਾ ਫ਼ੈਸਲਾ
‎Monday, Oct 26, 2026 - 12:07 PM। ਉੱਤਰ ਪ੍ਰਦੇਸ਼ ਦੀ ਸੁਲਤਾਨਪੁਰ ਐੱਮ.ਪੀ.-ਐੱਮ.ਐੱਲ.ਏ. ਅਦਾਲਤ ਨੇ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੱਡੀ ਰਾਹਤ ਦਿੰਦਿਆਂ 2018 'ਚ ਅਮਿਤ ਸ਼ਾਹ ਖ਼ਿਲਾਫ਼ ਦਿੱਤੇ ਵਿਵਾਦਪੂਰਨ ਬਿਆਨ ਨਾਲ ਸਬੰਧਤ ਮਾਣਹਾਨੀ ਕੇਸ 'ਚੋਂ ਬਰੀ ਕਰ ਦਿੱਤਾ ਹੈ।
‎ਇਹ ਕੇਸ ਭਾਜਪਾ ਦੇ ਸਥਾਨਕ ਨੇਤਾ ਵਿਜੇ ਮਿਸ਼ਰਾ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਰਾਹੁਲ ਗਾਂਧੀ ਨੇ ਅਮਿਤ ਸ਼ਾਹ, ਜੋ ਕਿ ਉਸ ਸਮੇਂ ਭਾਜਪਾ ਦੇ ਕੌਮੀ ਪ੍ਰਧਾਨ ਸੀ ਤੇ ਹੁਣ ਮੌਜੂਦਾ ਗ੍ਰਹਿ ਮੰਤਰੀ ਹਨ, ਖ਼ਿਲਾਫ਼ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ।
‎ਇਸ ਕੇਸ ਦੀ ਸੁਣਵਾਈ ਲਈ ਸੁਲਤਾਨਪੁਰ ਆਉਂਦਿਆਂ ਰਾਹੁਲ ਗਾਂਧੀ ਦੇ ਕਾਫਲੇ ਦਾ ਪੂਰਵਾਂਚਲ ਨੇੜੇ ਐਕਸੀਡੈਂਟ ਵੀ ਹੋ ਗਿਆ ਸੀ, ਜਿਸ ਦੌਰਾਨ ਇਕ ਕਾਰ ਵੱਲੋਂ ਅਚਾਨਕ ਬ੍ਰੇਕ ਲਗਾਏ ਜਾਣ ਕਾਰਨ ਕਈ ਗੱਡੀਆਂ ਦੀ ਆਪਸ 'ਚ ਟੱਕਰ ਹੋ ਗਈ ਸੀ। ਇਸ ਹਾਦਸੇ 'ਚ ਕੁਝ ਲੋਕ ਜ਼ਖ਼ਮੀ ਹੋਏ ਸਨ, ਪਰ ਰਾਹੁਲ ਗਾਂਧੀ ਪੂਰੀ ਤਰ੍ਹਾਂ ਸੁਰੱਖਿਅਤ ਹਨ।
‎
‎ਰਾਹੁਲ ਗਾਂਧੀ ਇਸ ਸਾਲ ਫਰਵਰੀ 'ਚ ਸੁਲਤਾਨਪੁਰ ਦੀ ਐੱਮ.ਪੀ.-ਐੱਮ.ਐੱਲ.ਏ. ਅਦਾਲਤ 'ਚ ਪੇਸ਼ ਹੋਏ ਸਨ, ਜਿੱਥੇ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਇਸ ਸ਼ਿਕਾਇਤ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਰਾਹੁਲ ਗਾਂਧੀ ਦੇ ਵਕੀਲ ਕਾਸ਼ੀ ਪ੍ਰਸਾਦ ਸ਼ੁਕਲਾ ਨੇ ਅਦਾਲਤ 'ਚ ਦਲੀਲ ਦਿੱਤੀ ਸੀ ਕਿ ਇਹ ਕੇਸ ਪੂਰੀ ਤਰ੍ਹਾਂ ਬੇਬੁਨਿਆਦ ਹੈ ਅਤੇ ਇਸ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਸ਼ਿਕਾਇਤ ਖਾਰਜ ਕਰਦਿਆਂ ਕਾਂਗਰਸ ਨੇਤਾ ਨੂੰ ਬਰੀ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ।
📲Get App