🔥 TRENDING Manipur Committee Issues 24-Hour Ultim... Meghalaya CM Conrad Sangma urges immed... Meghalaya Launches ECD Mission to Inve... केरेडारी कोल माइंस में ड्राइवरों की अन... Mawlai SC Clinch 3-0 Victory Over Laml... Amritsar Police Arrest 11 in Weapons a...
03 Nov 2026•
ગુજરાતી मराठी ਪੰਜਾਬੀ বাংলা
Sports

ਸਲਾਨਾ ਖੇਡ ਮੁਕਾਬਲਾ ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੁਧਿਆਣਾ ਵਿਖੇ 2 ਅਤੇ 3 ਨਵੰਬਰ ਨੂੰ ਸਲਾਨਾ ਖੇਡ ਮੁਕ਼ਾਬਲਾ ( ਐਥਲੈਟਿਕ ਮੀਟ ) 2026-2027 ਦਾ ਆਯੋਜਨ ਕੀਤਾ ਗਿਆ ਜਿਸਨੂੰ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਅਤੇ ਜੋਸ਼ ਨਾਲ ਮਨਾਇਆ ।

✍️ Reporter: Jaspreet singh 🗓 03 Nov 2026, 05:39 PM 👁 17
Share: 💬 WhatsApp 📘 Facebook 𝕏 Post
ਸਲਾਨਾ ਖੇਡ ਮੁਕਾਬਲਾ

ਬਾਬਾ ਈਸ਼ਰ ਸਿੰਘ (ਨ) ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲੁਧਿਆਣਾ ਵਿਖੇ 2 ਅਤੇ 3 ਨਵੰਬਰ ਨੂੰ ਸਲਾਨਾ ਖੇਡ ਮੁਕ਼ਾਬਲਾ ( ਐਥਲੈਟਿਕ ਮੀਟ ) 2026-2027 ਦਾ ਆਯੋਜਨ ਕੀਤਾ ਗਿਆ ਜਿਸਨੂੰ ਵਿਦਿਆਰਥੀਆਂ ਨੇ ਬਹੁਤ ਹੀ ਉਤਸਾਹ ਅਤੇ ਜੋਸ਼ ਨਾਲ ਮਨਾਇਆ ।
ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਅਤੇ ਹੁਨਰ ਨੂੰ ਦਿਖਾਉਂਦੇ ਹੋਏ ਦੌੜਾਂ,ਲੰਬੀ ਛਾਲ, ਜੁੰਬਾ ਡਾਂਸ,ਰੱਸਾਕਸ਼ੀ, ਤਿੰਨ ਲੱਤਾ ਦੀ ਖੇਡ ਅਤੇ ਹੋਰ ਦਿਲਚਸਪ ਮੁਕਾਬਲੇ ਕਰਵਾਏ ਗਏ । ਇਸ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ, ਪਰੇਡ , ਖੇਡ ਸਹੁੰ ਅਤੇ ਮਸ਼ਾਲ ਨੂੰ ਜਗਾਉਣ ਨਾਲ ਹੋਈ ।ਇਸ ਤੋਂ ਬਾਅਦ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੇ ਖੇਡ ਮੈਦਾਨ ਵਿੱਚ ਆਪਣੇ ਹੁਨਰ ਦਿਖਾਏ । ਇਸ ਤੋਂ ਬਾਅਦ ਗਿੱਧਾ ,ਭੰਗੜਾ ਦੀ ਰੰਗਾਰੰਗ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਕੀਲ ਲਿਆ । ਇਸ ਸਮਾਗਮ ਵਿੱਚ ਕਰਤਾ ਸੰਤ ਬਾਬਾ ਗੁਰਜੀਤ ਸਿੰਘ ਨਾਨਕਸਰ ਕਲੇਰਾ , ਬਾਬਾ ਬਲਜੀਤ ਸਿੰਘ ਜੀ, ਡਾ ਪਰਮਜੀਤ ਸਿੰਘ ਚਾਹਲ ਜੀ ਪ੍ਰਧਾਨ, ਟਰੱਸਟ ਦੇ ਸਤਿਕਾਰਯੋਗ ਮੈਂਬਰ ਸ. ਗੁਰਪਿੰਦਰ ਸਿੰਘ ਜੀ ਅਤੇ ਸਰਦਾਰ ਜਸਬੀਰ ਸਿੰਘ ਜੀ ਦੇ ਨਾਲ - ਨਾਲ ਵੱਖ - ਵੱਖ ਸੰਸਥਾਵਾਂ ਦੇ ਸਤਿਕਾਯੋਗ ਪ੍ਰਿੰਸੀਪਲ ਸਾਹਿਬਾਨਾਂ ਨੇ ਸ਼ਿਰਕਤ ਕੀਤੀ । ਉਹਨਾਂ ਦੀ ਮੌਜੂਦਗੀ ਅਤੇ ਹੌਂਸਲਾ ਅਫ਼ਜਾਈ ਨੇ ਇਸ ਸਮਾਗਮ ਨੂੰ ਚਾਰ ਚੰਨ ਲਗਾ ਦਿੱਤੇ ਅਤੇ ਵਿਦਿਆਰਥੀਆਂ ਨੂੰ ਬਹੁਤ ਪ੍ਰੇਰਿਤ ਕੀਤਾ । ਇਹ ਖੇਡ ਮੁਕਾਬਲੇ ਵਿਦਿਆਰਥੀਆਂ ਵਿੱਚ ਖੇਡ ਭਾਵਨਾ , ਹੁਨਰ , ਲਗਨ ਅਤੇ ਅਨੁਸ਼ਾਸਨ ਦੀ ਨੀਂਹ ਨੂੰ ਹੋਰ ਮਜ਼ਬੂਤ ਕਰਦੇ ਹਨ ।
📲Get App