🔥 TRENDING Pakistani Minister Visits Qila Rai Pit... పొగమంచు ఎఫెక్ట్.. నెరడిగొండలో యాక్సిడె... PM Modi urges Indians to heed gold pri... જુનાગઢમાં માંગરોળ ખડાયતા વણિક સમાજે શ્... Cert-IN Detects Payment Fraud on Gover... H.M. Shah to Launch Rs 5,610 crore Dev...
22 Nov 2026•
ગુજરાતી मराठी ਪੰਜਾਬੀ বাংলা
Automobile

ਖਾਟੂ ਸ਼ਿਆਮ ਦੇ ਦਰਸ਼ਨਾਂ ਮਗਰੋਂ ਪਰਤਦਿਆਂ ਪਰਿਵਾਰ 'ਤੇ ਟੁੱਟਿਆ ਕਹਿਰ, ਰਾਜਸਥਾਨ 'ਚ 2 ਹਾਦਸਿਆਂ 'ਚ 12 ਦੀ ਮੌਤ

✍️ Reporter: Shamsher Singh 🗓 22 Nov 2026, 09:22 AM 👁 22
Share: 💬 WhatsApp 📘 Facebook 𝕏 Post

ਖਾਟੂ ਸ਼ਿਆਮ ਦੇ ਦਰਸ਼ਨਾਂ ਮਗਰੋਂ ਪਰਤਦਿਆਂ ਪਰਿਵਾਰ 'ਤੇ ਟੁੱਟਿਆ ਕਹਿਰ, ਰਾਜਸਥਾਨ 'ਚ 2 ਹਾਦਸਿਆਂ 'ਚ 12 ਦੀ ਮੌਤ

ਖਾਟੂ ਸ਼ਿਆਮ ਦੇ ਦਰਸ਼ਨਾਂ ਮਗਰੋਂ ਪਰਤਦਿਆਂ ਪਰਿਵਾਰ 'ਤੇ ਟੁੱਟਿਆ ਕਹਿਰ, ਰਾਜਸਥਾਨ 'ਚ 2 ਹਾਦਸਿਆਂ 'ਚ 12 ਦੀ ਮੌਤ
‎Sunday, Nov 22, 2026 ।
‎
‎ਜਾਣਕਾਰੀ ਮੁਤਾਬਕ, ਘਟਨਾ ਦੇ ਸਮੇਂ ਇਹ ਲੋਕ ਖਾਟੂ ਸ਼ਿਆਮ ਜੀ ਮੰਦਰ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਉਨ੍ਹਾਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਉਨ੍ਹਾਂ ਦੀ ਆਖਰੀ ਯਾਤਰਾ ਸਾਬਤ ਹੋਵੇਗੀ। ਰਿਪੋਰਟਾਂ ਅਨੁਸਾਰ, ਡਰਾਈਵਰ ਨੂੰ ਸਟੇਅਰਿੰਗ 'ਤੇ ਹੀ ਝਪਕੀ ਆ ਗਈ, ਜਿਸ ਕਾਰਨ ਉਸਦਾ ਧਿਆਨ ਭਟਕ ਗਿਆ। ਕ੍ਰੂਜ਼ਰ ਗੱਡੀ ਬੇਕਾਬੂ ਹੋ ਗਈ ਅਤੇ ਸਿੱਧੀ ਸੜਕ ਕਿਨਾਰੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਹਾਦਸੇ 'ਚ ਬੱਚਿਆਂ ਸਮੇਤ 9 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
‎
‎ਉਧਰ, ਵਧੀਕ ਜ਼ਿਲ੍ਹਾ ਕੁਲੈਕਟਰ ਰਾਜੇਸ਼ ਜੋਸ਼ੀ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਦੇ ਕਰੀਬ ਸ਼ੰਭੂਪੁਰਾ ਨੇੜੇ ਵਾਪਰਿਆ। ਕ੍ਰੂਜ਼ਰ ਗੱਡੀ ਵਿੱਚ 16 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ। ਇਹ ਪਰਿਵਾਰ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਕੇ ਮਹਾਰਾਸ਼ਟਰ ਵਾਪਸ ਪਰਤ ਰਿਹਾ ਸੀ। ਜ਼ਿਲ੍ਹਾ ਕੁਲੈਕਟਰ ਨੇ ਅੱਗੇ ਦੱਸਿਆ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲਿਆਂ ਦੀ ਪਛਾਣ ਕਰਨ ਲਈ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
‎
‎ਦੂਜਾ ਹਾਦਸਾ ਜੋਧਪੁਰ ਵਿੱਚ ਵਾਪਰਿਆ, ਜਿੱਥੇ ਇੱਕ ਕਾਰ ਟ੍ਰੈਵਲ ਟੈਂਪੋ (ਯਾਤਰੀ ਵੈਨ) ਨਾਲ ਟਕਰਾ ਗਈ। ਇਸ ਟੱਕਰ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ 15 ਹੋਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਮਥੁਰਾਦਾਸ ਮਾਥੁਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਸੁਪਰਡੈਂਟ ਨੇ ਦੱਸਿਆ ਕਿ ਮ੍ਰਿਤਕ ਅਤੇ ਜ਼ਖ਼ਮੀ ਸਾਰੇ ਇੱਕੋ ਪਰਿਵਾਰ ਨਾਲ ਸਬੰਧਤ ਹਨ। ਉਹ ਗੁਜਰਾਤ ਤੋਂ ਰਾਮਦੇਵਰਾ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰ ਗਿਆ।
📲Get App