🔥 ट्रेंडिंग *भानुप्रतापपुर में यादव समाज ने धूमधाम... पंचायत समिति चुनाव में कांग्रेस के खेम... સુરતના લિંબાયતમાં દારૂ વેચાણનાં વિડિયો... અરવલ્લી જિલ્લા પેરોલ સ્ક્વોડએ ઇસરી પોલ... शक्ति भवन में प्रवर्तन दल प्रभारियों क... ਪਿੰਡ ਬਦਿਆਲਾ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕ...
14 नव. 2026•
ગુજરાતી मराठी ਪੰਜਾਬੀ বাংলা
राजनीति

18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ, ਜਾਵੇਗੀ ਵਾਰਾਣਸੀ

✍️ रिपोर्टर: Shamsher Singh 🗓 14 नव. 2026, 04:07 PM 👁 31
शेयर करें: 💬 WhatsApp 📘 Facebook 𝕏 Post

18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ, ਜਾਵੇਗੀ ਵਾਰਾਣਸੀ

18 ਨਵੰਬਰ ਨੂੰ ਪੰਜਾਬ ਆਉਣਗੇ ਨਿਤਿਨ ਨਬੀਨ! ਜਲੰਧਰ ਤੋਂ ਨਿਕਲੇਗੀ ਇਹ ਵੱਡੀ ਯਾਤਰਾ, ਜਾਵੇਗੀ ਵਾਰਾਣਸੀ
‎Saturday, Nov 14, 2026।
‎ਜਲੰਧਰ/ਲੁਧਿਆਣਾ (ਵੈੱਬ ਡੈਸਕ)- ਪੰਜਾਬ 'ਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ ਅਤੇ ਭਾਜਪਾ ਨੇ ਸੂਬੇ ਵਿੱਚ ਆਪਣੀ ਗਤੀਵਿਧੀ ਵਧਾ ਦਿੱਤੀ ਹੈ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ 18 ਨਵੰਬਰ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ। ਆਪਣੇ ਇਸ ਦੌਰੇ ਦੌਰਾਨ ਉਹ ਜਲੰਧਰ ਤੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਯੰਤੀ ਦੇ ਸਬੰਧ 'ਚ ਆਯੋਜਿਤ ਹੋਣ ਵਾਲੀ ‘ਸਮਰਸਤਾ ਸੰਕਲਪ ਯਾਤਰਾ’ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਨਗੇ। ਇਹ ਯਾਤਰਾ ਜਲੰਧਰ ਦੇ ਪ੍ਰਸਿੱਧ ਧਾਰਮਿਕ ਕੇਂਦਰ ਡੇਰਾ ਸੱਚਖੰਡ ਬੱਲਾਂ ਤੋਂ ਸ਼ੁਰੂ ਹੋਵੇਗੀ ਅਤੇ ਉੱਤਰ ਪ੍ਰਦੇਸ਼ ਦੇ ਵਾਰਾਣਸੀ ਵਿਖੇ 3 ਦਸੰਬਰ ਨੂੰ ਇਸ ਦਾ ਵਿਸ਼ਾਲ ਸਮਾਪਨ ਹੋਵੇਗਾ। ਲਗਭਗ 2,558 ਕਿਲੋਮੀਟਰ ਲੰਬੀ ਇਹ ਯਾਤਰਾ 7 ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਲੰਘੇਗੀ। ਇਸ ਯਾਤਰਾ ਦਾ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਜਿਕ ਬਰਾਬਰੀ, ਆਪਸੀ ਭਾਈਚਾਰੇ, ਮਾਨਵ ਕਲਿਆਣ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ।
📲Get App