🔥 TRENDING ગૌવંશ ચોરી કરતી ગેંગના ૧૨ ગુનાના હિસ્ટ... Chandigarh Team Raids Jalandhar Fertil... સચિન GIDC પોલીસે 20 કલાકની જહેમત બાદ ગ... Delhi Chawni Station Trains Halt Suspe... Viral Video Shows Protest Against Abhi... बाड़मेर के पास कार-ट्रैक्टर भिड़ंत में...
14 Oct 2026•
ગુજરાતી मराठी ਪੰਜਾਬੀ বাংলা
ਰਾਮਪੁਰਾ ਫੂਲ ਖੇਤਰ ਵਿੱਚ 170 ਏਕੜ ਰਕਬੇ ਦੀ ਪਰਾਲੀ ਦਾ ਬੇਲਰਾਂ ਰਾਹੀਂ ਹੋਵੇਗਾ ਪ੍ਰਬੰਧਨ
Agriculture

ਰਾਮਪੁਰਾ ਫੂਲ ਖੇਤਰ ਵਿੱਚ 170 ਏਕੜ ਰਕਬੇ ਦੀ ਪਰਾਲੀ ਦਾ ਬੇਲਰਾਂ ਰਾਹੀਂ ਹੋਵੇਗਾ ਪ੍ਰਬੰਧਨ

✍️ Reporter: Jiwan kumar 🗓 14 Oct 2026, 05:26 PM 👁 12
Share: 💬 WhatsApp 📘 Facebook 𝕏 Post

ਰਾਮਪੁਰਾ ਫੂਲ ਸਬ-ਡਵੀਜ਼ਨ ਵਿੱਚ ਪਰਾਲੀ ਸਾੜਨ ਤੋਂ ਬਚਾਅ ਅਤੇ ਇਸ ਦੇ ਸੁਚੱਜੇ ਪ੍ਰਬੰਧਨ ਲਈ ਖੇਤੀਬਾੜੀ ਵਿਭਾਗ ਨੇ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ। ਬੇਲਰ ਮਾਲਕਾਂ ਅਨੁਸਾਰ ਇਸ ਸਾਲ 170 ਏਕੜ ਰਕਬੇ ਵਿੱਚ ਪਰਾਲੀ ਨੂੰ ਗੱਠਾਂ ਦੇ ਰੂਪ ਵਿੱਚ ਇਕੱਠਾ ਕਰਕੇ ਪ੍ਰਬੰਧਨ ਕੀਤਾ ਜਾਵੇਗਾ।

ਬਠਿੰਡਾ, 14 ਅਕਤੂਬਰ (ਜੀਵਨ ਬਾਂਸਲ): ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਅਤੇ ਇਸ ਨੂੰ ਸਾੜਨ ਤੋਂ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਦੀਆਂ ਹਦਾਇਤਾਂ ਅਤੇ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਫੂਲ ਬਲਕਰਨ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਖੇਤੀਬਾੜੀ ਅਫ਼ਸਰ ਡਾ. ਭਾਰਤ ਭੂਸ਼ਣ ਨੇ ਸਬ-ਡਵੀਜ਼ਨ ਦੇ ਬੇਲਰ ਮਾਲਕਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਡਾ. ਭਾਰਤ ਭੂਸ਼ਣ ਨੇ ਬੇਲਰ ਮਾਲਕਾਂ ਤੋਂ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਨ ਲਈ ਬਣਾਏ ਗਏ ਡੰਪਾਂ ਦੀ ਸਥਿਤੀ ਬਾਰੇ ਜਾਣਕਾਰੀ ਹਾਸਲ ਕੀਤੀ। ਬੇਲਰ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਡੰਪ ਸਬੰਧੀ ਕੋਈ ਸਮੱਸਿਆ ਪੇਸ਼ ਨਹੀਂ ਆ ਰਹੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਸਾਲ ਹੁਣ ਤੱਕ 170 ਏਕੜ ਰਕਬੇ ਵਿੱਚ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ ਹੈ ਅਤੇ ਇਸ ਰਕਬੇ ਦੀ ਪਰਾਲੀ ਨੂੰ ਗੱਠਾਂ ਦੇ ਰੂਪ ਵਿੱਚ ਇਕੱਠਾ ਕੀਤਾ ਜਾਵੇਗਾ।

ਡਾ. ਭਾਰਤ ਭੂਸ਼ਣ ਨੇ ਬੇਲਰ ਮਾਲਕਾਂ ਨੂੰ ਹਦਾਇਤ ਕੀਤੀ ਕਿ ਬੇਲਰਾਂ ਦੀ ਵਰਤੋਂ ਸਬ-ਡਵੀਜ਼ਨ ਦੀ ਹਦੂਦ ਅੰਦਰ ਹੀ ਕੀਤੀ ਜਾਵੇ ਅਤੇ ਪਰਾਲੀ ਪ੍ਰਬੰਧਨ ਅਧੀਨ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਪਰਾਲੀ ਦਾ ਸੁਚੱਜਾ ਪ੍ਰਬੰਧਨ ਵਾਤਾਵਰਣ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ ਅਤੇ ਕਿਸਾਨਾਂ ਨੂੰ ਇਸ ਸਬੰਧੀ ਜਾਗਰੂਕ ਕਰਨਾ ਵੀ ਜ਼ਰੂਰੀ ਹੈ।

ਇਸ ਮੌਕੇ ਐੱਸ.ਐੱਲ.ਏ. ਦਵਿੰਦਰ ਸਿੰਘ, ਜੇ.ਟੀ. ਮਨੋਜ ਕੁਮਾਰ, ਏ.ਟੀ.ਐੱਮ. ਸੈਫ, ਐੱਸ.ਐੱਲ.ਏ. ਅਮਨਦੀਪ ਸਿੰਘ, ਏ.ਟੀ.ਐੱਮ. ਇੱਕਤਰ ਸਿੰਘ ਅਤੇ ਬੇਲਰ ਮਾਲਕ ਨਿਰਮਲ ਸਿੰਘ, ਗੁਰਦਾਸ ਸਿੰਘ, ਗੁਰਦੀਪ ਸਿੰਘ ਤੇ ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਬੇਲਰ ਮਾਲਕ ਹਾਜ਼ਰ ਸਨ।
📲Get App