🔥 TRENDING भैया मित्तल के आगमन पर सिटापुर में उत्... Blast reported in Ghaziabad, Uttar Pra... Sergio Gor Lights Up Diwali at US Emba... Passengers Pull Thief’s Arm Through Mo... Delhi markets buzz with last‑minute Di... प्रधानमंत्री नरेंद्र मोदी ने दीपावली प...
07 Nov 2026•
ગુજરાતી मराठी ਪੰਜਾਬੀ বাংলা
ਹੁਸੈਨਪੁਰ ਵਿੱਚ 14ਵਾਂ ਭਗਵਤੀ ਜਾਗਰਣ ਧੂਮਧਾਮ ਨਾਲ ਮਨਾਇਆ
Local

ਹੁਸੈਨਪੁਰ ਵਿੱਚ 14ਵਾਂ ਭਗਵਤੀ ਜਾਗਰਣ ਧੂਮਧਾਮ ਨਾਲ ਮਨਾਇਆ

✍️ Reporter: Sandeep Kumar Joshi 🗓 13 Sep 2026, 04:10 PM 👁 77
Share: 💬 WhatsApp 📘 Facebook 𝕏 Post

ਪਿੰਡ ਹੁਸੈਨਪੁਰ ਵਿੱਚ 14ਵਾਂ ਭਗਵਤੀ ਜਾਗਰਣ ਬੜੀ ਸ਼ਰਧਾ ਨਾਲ ਕਰਵਾਇਆ ਗਿਆ, ਜਿਸ ਵਿੱਚ ਵਿਧਾਇਕ ਦਿਨੇਸ਼ ਚੱਢਾ ਨੇ ਭਾਈਚਾਰਕ ਏਕਤਾ ਦੀ ਮਹੱਤਤਾ ਉਜਾਗਰ ਕੀਤੀ।

ਪਿੰਡ ਹੁਸੈਨਪੁਰ ਵਿੱਚ 13 ਸਤੰਬਰ ਨੂੰ 14ਵਾਂ ਭਗਵਤੀ ਜਾਗਰਣ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਾਗਰਣ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਹਿੱਸਾ ਲਿਆ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਪੂਰਾ ਮਾਹੌਲ ਭਗਤੀਮਈ ਬਣਿਆ ਰਿਹਾ।

ਜਾਗਰਣ ਦੇ ਮੁੱਖ ਪ੍ਰਬੰਧਕ ਅਵਤਾਰ ਰੰਗੀਲਾ ਅਤੇ ਗੁਰਚਰਨ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਪ੍ਰਸਿੱਧ ਕਲਾਕਾਰ ਗੁਰਬਖਸ਼ ਸ਼ੌਕੀ, ਅਮਰ ਨੂਰੀ, ਅਵਤਾਰ ਰੰਗੀਲਾ ਸਮੇਤ ਹੋਰ ਨਾਮਵਰ ਕਲਾਕਾਰਾਂ ਨੇ ਮਾਤਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਧਾਰਮਿਕ ਰਚਨਾਵਾਂ ਨੇ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ ਅਤੇ ਸ਼ਰਧਾਲੂ ਦੇਰ ਰਾਤ ਤੱਕ ਭਗਤੀ ਦੇ ਰੰਗ ਵਿੱਚ ਰੰਗੇ ਰਹੇ।

ਇਸ ਮੌਕੇ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਪ੍ਰਬੰਧਕਾਂ ਅਤੇ ਸਮੂਹ ਸੰਗਤ ਨੂੰ 14ਵੇਂ ਭਗਵਤੀ ਜਾਗਰਣ ਦੀ ਵਧਾਈ ਦਿੰਦਿਆਂ ਕਿਹਾ ਕਿ ਧਾਰਮਿਕ ਸਮਾਗਮ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਨਾਲ ਜੋੜਨ ਦੇ ਨਾਲ-ਨਾਲ ਸਮਾਜ ਵਿੱਚ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹੇ ਸਮਾਗਮਾਂ ਵਿੱਚ ਸਾਰਿਆਂ ਦਾ ਮਿਲਜੁਲ ਕੇ ਸ਼ਾਮਲ ਹੋਣਾ ਸਮਾਜਿਕ ਏਕਤਾ ਦੀ ਮਿਸਾਲ ਹੈ। ਵਿਧਾਇਕ ਨੇ ਜਾਗਰਣ ਦੇ ਸੁਚੱਜੇ ਪ੍ਰਬੰਧਾਂ ਲਈ ਪ੍ਰਬੰਧਕਾਂ ਦੀ ਸ਼ਲਾਘਾ ਵੀ ਕੀਤੀ।

ਪੰਚਾਇਤ ਸੰਮਤੀ ਰੂਪਨਗਰ ਦੇ ਚੇਅਰਮੈਨ ਮਲਕੀਤ ਸਿੰਘ ਭੰਗੂ, ਜ਼ਿਲ੍ਹਾ ਪਰਿਸ਼ਦ ਦੀ ਚੇਅਰਪਰਸਨ ਸਤਿੰਦਰ ਕੌਰ, ਬਲਾਕ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਸਰਪੰਚ ਮਨਪ੍ਰੀਤ ਕੌਰ, ਗੁਰਚਰਨ ਸਿੰਘ, ਸਾਬਕਾ ਸਰਪੰਚ ਜਸਪ੍ਰੀਤ ਸਿੰਘ ਹੈਪੀ, ਸਪੋਰਟਸ ਕਲੱਬ ਦੇ ਪ੍ਰਧਾਨ ਦਵਿੰਦਰ ਸਿੰਘ, ਜਗਦੀਪ ਸਿੰਘ ਭੰਗੂ, ਦਵਿੰਦਰ ਸਿੰਘ ਜੇ.ਜੇ. ਵੈੱਲੀ, ਸਰਪੰਚ ਅਵਤਾਰ ਅਲੀਪੁਰੀਆ, ਵਿਕਾਸ ਜਗੋਤਾ, ਜਸਵੀਰ ਸਿੰਘ ਨਾਨਕਪੁਰ, ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਅਜੇ ਭੱਟੀ, ਨੰਬੜਦਾਰ ਹਰਿੰਦਰ ਸਿੰਘ, ਪ੍ਰੇਮ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।
📲Get App