🔥 TRENDING India's Consumer Businesses Pivot to N... Man Killed in Shooting at Dhaba in Mog... Retired Customs Officer Murdered Over... Devās Bengali Community Celebrates Dur... Roadways bus hits teacher in Alwar, dr... ''ਭਾਰਤ ਨਾਲ ਵਿਗਾੜ ਕੇ ਕਦੇ ਵੀ ਪਾਕਿਸਤਾਨ ਨਾ...
21 Oct 2026•
ગુજરાતી मराठी ਪੰਜਾਬੀ বাংলা
Politics

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਲਾਲੜੂ ਦੇ ਵਾਰਡ ਨੰਬਰ 13 ਤੋਂ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਲਈ ਬੱਸ ਰਵਾਨਾ

✍️ Reporter: Gaurav Sharma 🗓 21 Oct 2026, 08:48 PM 👁 20
Share: 💬 WhatsApp 📘 Facebook 𝕏 Post

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਲਾਲੜੂ ਦੇ ਵਾਰਡ ਨੰਬਰ 13 ਤੋਂ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਲਈ ਬੱਸ ਰਵਾਨਾ

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਲਾਲੜੂ ਦੇ ਵਾਰਡ ਨੰਬਰ 13 ਤੋਂ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਲਈ ਬੱਸ ਰਵਾਨਾ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਰੀ ਝੰਡੀ ਦਿਖਾ ਕੇ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ

ਲਾਲੜੂ, 21 ਅਕਤੂਬਰ: ਪੰਜਾਬ ਸਰਕਾਰ ਦੀ ‘ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ’ ਤਹਿਤ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਲਾਲੜੂ ਦੇ ਵਾਰਡ ਨੰਬਰ 13 ਤੋਂ ਸ਼ਰਧਾਲੂਆਂ ਦੀ ਬੱਸ ਨੂੰ ਰਾਜਸਥਾਨ ਦੇ ਪ੍ਰਸਿੱਧ ਧਾਰਮਿਕ ਅਸਥਾਨਾਂ ਖਾਟੂ ਸ਼ਿਆਮ ਜੀ ਅਤੇ ਸਾਲਾਸਰ ਬਾਲਾਜੀ ਧਾਮ ਦੇ ਦਰਸ਼ਨਾਂ ਲਈ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।

ਖਾਟੂ ਸ਼ਿਆਮ ਜੀ ਨੂੰ ਬਾਬਾ ਸ਼ਿਆਮ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ, ਜਦਕਿ ਸਾਲਾਸਰ ਬਾਲਾਜੀ ਧਾਮ ਭਗਵਾਨ ਹਨੂੰਮਾਨ ਜੀ ਦੇ ਪ੍ਰਸਿੱਧ ਮੰਦਰਾਂ ਵਿੱਚੋਂ ਇੱਕ ਹੈ। ਦੋਵੇਂ ਧਾਰਮਿਕ ਅਸਥਾਨ ਦੇਸ਼ ਭਰ ਦੇ ਸ਼ਰਧਾਲੂਆਂ ਲਈ ਵਿਸ਼ੇਸ਼ ਆਸਥਾ ਦਾ ਕੇਂਦਰ ਹਨ।

ਇਸ ਮੌਕੇ ਵਿਧਾਇਕ ਸ. ਰੰਧਾਵਾ ਨੇ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸੰਗਤਾਂ ਨੂੰ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਸਹੂਲਤ ਮੁਹੱਈਆ ਕਰਵਾਉਣਾ ਹੈ, ਤਾਂ ਜੋ ਉਹ ਬਿਨਾਂ ਵਿੱਤੀ ਬੋਝ ਦੇ ਆਪਣੀ ਸ਼ਰਧਾ ਅਨੁਸਾਰ ਤੀਰਥ ਯਾਤਰਾ ਕਰ ਸਕਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਇਹ ਯੋਜਨਾ ਚਲਾਈ ਜਾ ਰਹੀ ਹੈ।

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਸ. ਜੋਰਾਵਰ ਸਿੰਘ, ਕੌਂਸਲਰ ਸ੍ਰੀਮਤੀ ਸੋਨੀਆ ਸੈਣੀ, ਪਤਨੀ ਸ. ਲਖਵਿੰਦਰ ਸੈਣੀ, ਸਮੇਤ ਹੋਰ ਪਤਵੰਤੇ ਹਾਜ਼ਰ ਸਨ।
📲Get App