🔥 ट्रेंडिंग सलेमपुर थाना पुलिस की कार्रवाई करीब 7... पंचायतीराज आम चुनाव-2026 के मद्देनजर द... શિક્ષકશ્રીની વયનિવૃત્તિ નિમિત્તે સન્મા... दानापुर के रंजन पथ पर यूथ क्लब द्वारा... दौसा सदर थाना पुलिस की कार्रवाई करीब... छत्तीसगढ़ की IPS अंकिता शर्मा का दशहरा...
25 अक्टू. 2026•
ગુજરાતી मराठी ਪੰਜਾਬੀ বাংলা
अपराध

ਪਰਵਿੰਦਰ ਝੋਟਾ ਕਤਲਕਾਂਡ : 12ਵੇਂ ਦਿਨ ਵੀ ਪੋਸਟਮਾਰਟਮ ਬਾਰੇ ਨਹੀਂ ਹੋ ਸਕਿਆ ਕੋਈ ਫੈਸਲਾ

✍️ रिपोर्टर: Shamsher Singh 🗓 25 अक्टू. 2026, 03:46 PM 👁 13
शेयर करें: 💬 WhatsApp 📘 Facebook 𝕏 Post

ਪਰਵਿੰਦਰ ਝੋਟਾ ਕਤਲਕਾਂਡ : 12ਵੇਂ ਦਿਨ ਵੀ ਪੋਸਟਮਾਰਟਮ ਬਾਰੇ ਨਹੀਂ ਹੋ ਸਕਿਆ ਕੋਈ ਫੈਸਲਾ

ਪਰਵਿੰਦਰ ਝੋਟਾ ਕਤਲਕਾਂਡ : 12ਵੇਂ ਦਿਨ ਵੀ ਪੋਸਟਮਾਰਟਮ ਬਾਰੇ ਨਹੀਂ ਹੋ ਸਕਿਆ ਕੋਈ ਫੈਸਲਾ
‎Sunday, Oct 25, 2026 ।
‎ਮਾਨਸਾ (need24) - ਸਥਾਨਕ ਨਸ਼ਾ ਛੁਡਾਊ ਮੁਹਿੰਮ ਦੇ ਆਗੂ ਪਰਵਿੰਦਰ ਝੋਟਾ ਦੇ ਕਤਲ ਦੇ 12ਵੇਂ ਦਿਨ ਵੀ ਪੋਸਟਮਾਰਟਮ ਜਾਂ ਸਸਕਾਰ ਬਾਰੇ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਦੇ ਚੱਲਦਿਆਂ ਸੰਘਰਸ਼ ਕਮੇਟੀ ਅਤੇ ਐੱਸ. ਆਈ. ਟੀ. ਦਰਮਿਆਨ ਮੁੜ ਐਤਵਾਰ ਨੂੰ ਮੀਟਿੰਗ ਹੋਣ ਦੇ ਅਸਾਰ ਹਨ। ਦੂਸਰੇ ਪਾਸੇ ਪਰਵਿੰਦਰ ਝੋਟਾ ਇਨਸਾਫ ਕਮੇਟੀ ਵੱਲੋਂ ਸੰਘਰਸ਼ ਜਾਰੀ ਰੱਖਣ ਅਤੇ 25 ਅਕਤੂਬਰ ਦਿਨ ਐਤਵਾਰ ਨੂੰ ਪੰਜਾਬ ਭਰ ’ਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ।
‎ਪਰਵਿੰਦਰ ਝੋਟਾ ਕਤਲਕਾਂਡ ਨੂੰ ਲੈ ਕੇ ਲਾਏ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤਕ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। CBI ਨੂੰ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਕੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਮੰਗਾਂ ਸਬੰਧੀ ਕੀਤੇ ਗਏ ਭਰੋਸਿਆਂ ਨੂੰ ਅਮਲੀ ਰੂਪ ਦਿੱਤਾ ਜਾਣਾ ਚਾਹੀਦਾ ਹੈ। ਇਸ ਮੌਕੇ ਝੋਟਾ ਦੀ ਪਤਨੀ ਮਨਪ੍ਰੀਤ ਕੌਰ, ਪਿਤਾ ਭੀਮ ਸਿੰਘ, ਇਨਸਾਫ ਕਮੇਟੀ ਆਗੂ ਮਣਿਕ ਗੋਇਲ, ਗੁਰਜੰਟ ਸਿੰਘ, ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਸੇਵਾ ਮੁਕਤ DSP ਲੁਧਿਆਣਾ ਬਲਵਿੰਦਰ ਸਿੰਘ ਸੇਖੋਂ, ਪ੍ਰੋਮ ਅਰੋੜਾ, ਲੱਖਾ ਸਿਧਾਣਾ, ਭਾਨਾ ਸਿੱਧੂ, ਬਿਕਰਮ ਮੋਫਰ, ਬਲਕੌਰ ਸਿੱਧੂ ਆਦਿ ਨੇ ਵੀ ਸੰਬੋਧਨ ਕੀਤਾ।
📲Get App